Sat, Apr 27, 2024
Whatsapp

ਹੁਣ ਹਰਿਆਣਾ ਦੀਆਂ ਸੜਕਾਂ 'ਤੇ ਨਹੀਂ ਦੌੜਨਗੇ ਇਹ ਵਾਹਨ, ਪੜ੍ਹੋ ਖ਼ਬਰ

Written by  Jashan A -- November 30th 2018 02:18 PM
ਹੁਣ ਹਰਿਆਣਾ ਦੀਆਂ ਸੜਕਾਂ 'ਤੇ ਨਹੀਂ ਦੌੜਨਗੇ ਇਹ ਵਾਹਨ, ਪੜ੍ਹੋ ਖ਼ਬਰ

ਹੁਣ ਹਰਿਆਣਾ ਦੀਆਂ ਸੜਕਾਂ 'ਤੇ ਨਹੀਂ ਦੌੜਨਗੇ ਇਹ ਵਾਹਨ, ਪੜ੍ਹੋ ਖ਼ਬਰ

ਹੁਣ ਹਰਿਆਣਾ ਦੀਆਂ ਸੜਕਾਂ 'ਤੇ ਨਹੀਂ ਦੌੜਨਗੇ ਇਹ ਵਾਹਨ, ਪੜ੍ਹੋ ਖ਼ਬਰ,ਨਵੀਂ ਦਿੱਲੀ: ਦਿਨ ਬ ਦਿਨ ਵੱਧ ਰਹੇ ਪ੍ਰਦੂਸ਼ਣ ਨੂੰ ਮੱਦੇਨਜ਼ਰ ਰੱਖਦੇ ਹੋਏ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਫ਼ੈਸਲਾ ਲਿਆ ਹੈ ਕਿ 10 ਸਾਲ ਤੋਂ ਜ਼ਿਆਦਾ ਪੁਰਾਣੇ ਡੀਜ਼ਲ ਤੇ ਪੈਟਰੋਲ ਵਾਲੇ ਵਾਹਨ ਹਰਿਆਣਾ ਦੀਆਂ ਸੜਕਾਂ 'ਤੇ ਨਹੀਂ ਦੌੜਨਗੇ। ਬੋਰਡ ਵੱਲੋਂ 6 ਲੱਖ ਡੀਜ਼ਲ ਤੇ ਪੈਟਰੋਲ ਵਾਹਨਾਂ ਦੀ ਲਿਸਟ ਤਿਆਰ ਕੀਤੀ ਹੈ। haryana ਹੁਣ ਇਹ 10 ਲੱਖ ਵਾਹਨ ਹਰਿਆਣਾ ਦੀਆਂ ਸੜਕਾਂ 'ਤੇ ਨਹੀਂ ਦੌੜ ਦੇ ਦਿਖਾਈ ਦੇਣਗੇ।ਇਸ ਲਿਸਟ 'ਚ ਐੱਨ. ਸੀ. ਆਰ. ਦੇ ਸ਼ਹਿਰ ਗੁੜਗਾਓ, ਸੋਨੀਪਤ ਅਤੇ ਬਹਾਦੁਰਗੜ ਸਮੇਤ ਹਰਿਆਣਾ ਦੇ ਇਨ੍ਹਾਂ ਵਾਹਨਾਂ ਦੀ ਰਜਿਸਟ੍ਰੇਸ਼ਨ ਗਿਣਤੀ, ਅਥਾਰਿਟੀ ਦਾ ਨਾਂ ਅਤੇ ਰਜਿਸਟ੍ਰੇਸ਼ਨ ਦੀ ਸੀਰੀਜ਼ ਵੀ ਦਿੱਤੀ ਗਈ ਹੈ। haryana ਮਿਲੀ ਜਾਣਕਾਰੀ ਅਨੁਸਾਰ ਸੀ. ਪੀ. ਸੀ. ਬੀ. ਨੇ 5 ਸਾਲ ਤੋਂ ਪੁਰਾਣੇ 2,87,613 ਪੈਟਰੋਲ ਵਾਹਨਾਂ ਜਦਕਿ 10 ਸਾਲ ਪੁਰਾਣੇ 3,07,453 ਡੀਜ਼ਲ ਵਾਹਨਾਂ ਨੂੰ ਨਿਸ਼ਾਨਬੱਧ ਕੀਤਾ ਗਿਆ ਹੈ। ਏਜੰਸੀ ਦੇ ਅੰਕੜਿਆਂ ਦੇ ਮੁਤਾਬਕ ਦਿੱਲੀ 'ਚ ਹਵਾ ਦੀ ਕੁਆਲਿਟੀ ਖਰਾਬ ਚੱਲ ਰਹੀ ਹੈ।ਇੱਥੇ ਹਵਾ ਕੁਆਲਿਟੀ ਇੰਡੈਕਸ 323 ਦਰਜ ਕੀਤਾ ਗਿਆ ਹੈ। haryanaਉਥੇ ਹੀ ਦੇਸ਼ ਦੀ ਰਾਜਧਾਨੀ ਦਿੱਲੀ 'ਚ ਵੀ ਪ੍ਰਦੂਸ਼ਣ ਦੀ ਚਾਦਰ ਲਿਪਟੀ ਹੋਈ ਹੈ, ਜਿਸ ਦੌਰਾਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਹਰਿਆਣਾ 'ਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਬੋਰਡ ਵਲੋਂ ਇਹ ਅਹਿਮ ਫ਼ੈਸਲਾ ਲਿਆ ਗਿਆ ਹੈ। —PTC News


Top News view more...

Latest News view more...