ਕਿਸਾਨ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ ਰੋਡਵੇਜ਼ ਨੇ ਲਿਆ ਵੱਡਾ ਫੈਸਲਾ

By Jagroop Kaur - November 25, 2020 5:11 pm

ਪੰਜਾਬ: ਖੇਤੀ ਬਿੱਲਾਂ ਖਿਲਾਫ ਰੋਸ ਵਿੱਢ ਰਹੇ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ ਕੀਤੀ ਜਾ ਰਹੀ ਹੈ ਜਿਸ ਤਹਿਤ ਹਰਿਆਣਾ ਬਾਰਡਰ 'ਤੇ ਪੁਲਿਸ ਨੇ ਪੂਰੀ ਤਰ੍ਹਾਂ ਸਖਤੀ ਕੀਤੀ ਹੋਈ ਹੈ। ਇਸ ਦੇ ਨਾਲ ਹੀ ਹੁਣ ਹਰਿਆਣਾ ਰੋਡਵੇਜ਼ ਵੱਲੋਂ ਵੀ ਵੱਡਾ ਫੈਸਲਾ ਲੈਂਦੇ ਹੋਏ ਪੰਜਾਬ 'ਚ ਹਰਿਆਣਾ ਰੋਡਵੇਜ਼ ਦੀ ਬੱਸ ਸੇਵਾ ਬੰਦ ਕਰ ਦਿੱਤੀਆਂ ਗਈਆਂ ਹਨ ।ਇਸ ਦੇ ਨਾਲ ਹੀ ਹਰਿਆਣਾ ਸਰਕਾਰ ਨੇ ਸਾਰੇ ਡਿਪੂ ਪ੍ਰਬੰਧਕਾਂ ਨੂੰ ਆਦੇਸ਼ ਦਿੱਤੇ ਕਿ ਉਹ ਵਾਧੂ ਪੰਜ ਬੱਸਾਂ ਆਪਣੇ ਡਿਪੂਆਂ ਵਿੱਚ ਰੱਖਣ ਤਾਂ ਜੋ ਉਨ੍ਹਾਂ ਨੂੰ ਐਮਰਜੈਂਸੀ ਵਿੱਚ ਵਰਤਿਆ ਜਾ ਸਕੇ। ਹਰਿਆਣਾ ਟਰਾਂਸਪੋਰਟ ਵਿਭਾਗ ਵਲੋਂ ਪੰਜਾਬ ਟਰਾਂਸਪੋਰਟ ਵਿਭਾਗ ਅਤੇ ਪੀ ਆਰ ਟੀ ਸੀ ਨੂੰ ਆਪਣੀਆਂ ਬੱਸਾਂ ਹਰਿਆਣਾ ਵਿੱਚ ਨਾ ਭੇਜਣ ਦੀ ਸਲਾਹ ਕਿਸਾਨ ਮੋਰਚੇ ਤਹਿਤ ਦਿੱਤੀ ਗਈ ਹੈ

 

adv-img
adv-img