ਹੋਰ ਖਬਰਾਂ

ਇੱਕ ਵਿਆਹ ਸਮਾਗਮ ਦੌਰਾਨ ਚੱਲੀ ਗੋਲੀ , ਫੋਟੋਗ੍ਰਾਫਰ ਦੀ ਹੋਈ ਮੌਤ

By Shanker Badra -- November 21, 2019 6:26 pm

ਇੱਕ ਵਿਆਹ ਸਮਾਗਮ ਦੌਰਾਨ ਚੱਲੀ ਗੋਲੀ , ਫੋਟੋਗ੍ਰਾਫਰ ਦੀ ਹੋਈ ਮੌਤ:ਪਾਣੀਪਤ : ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਵਿਚ ਇੱਕ ਵਿਆਹ ਸਮਾਗਮ ਦੌਰਾਨ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਵਿਆਹ ਸਮਾਗਮ ਵਿੱਚ ਮੌਜੂਦ ਕੈਮਰਾਮੈਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸੋਹਨ ਲਾਲ ਵਾਸੀ ਆਜਾਦ ਨਗਰ , ਪਾਣੀਪਤ ਵਜੋਂ ਹੋਈ ਹੈ।

Haryana Panipat wedding ceremony during shot , Photographer Death ਇੱਕ ਵਿਆਹ ਸਮਾਗਮ ਦੌਰਾਨ ਚੱਲੀ ਗੋਲੀ , ਫੋਟੋਗ੍ਰਾਫਰ ਦੀ ਹੋਈ ਮੌਤ

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਫੋਟੋਗ੍ਰਾਫਰ ਪਿੰਡ ਅਹਰ ਵਿਚ ਰੌਸ਼ਨ ਦੇ ਪੁੱਤਰ ਸਚਿਨ ਦੇ ਵਿਆਹ ਸਮਾਗਮ ਵਿੱਚ ਗਿਆ ਸੀ। ਇਸ ਦੌਰਾਨ ਵਿਆਹ ਸਮਾਗਮ ਵਿੱਚ ਚੱਲੀ ਗੋਲੀ ਫੋਟੋਗ੍ਰਾਫਰ ਦੇ ਢਿੱਡ ਵਿਚ ਲੱਗੀ। ਜਿਸ ਤੋਂ ਬਾਅਦ ਫੋਟੋਗ੍ਰਾਫਰ ਨੂੰ ਇਲਾਜ ਲਈ ਪ੍ਰੇਮ ਹਸਪਤਾਲ ਵਿਚ ਲਿਆਂਦਾ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ।

Haryana Panipat wedding ceremony during shot , Photographer Death ਇੱਕ ਵਿਆਹ ਸਮਾਗਮ ਦੌਰਾਨ ਚੱਲੀ ਗੋਲੀ , ਫੋਟੋਗ੍ਰਾਫਰ ਦੀ ਹੋਈ ਮੌਤ

ਇਸ ਘਟਨਾ ਮਗਰੋਂ ਮਤਲੌਡਾ ਥਾਣੇ ਦੇ ਮੁੱਖੀ ਵਿਕਾਸ ਚਹਿਲ ਨੇ ਦੱਸਿਆ ਕਿ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਵਿਕਾਸ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
-PTCNews

  • Share