ਮੁੱਖ ਖਬਰਾਂ

ਕੀ ਯੂਕਰੇਨ ਛੱਡ ਭੱਜ ਗਏ ਹਨ ਰਾਸ਼ਟਰਪਤੀ ਜ਼ੇਲੇਂਸਕੀ ? ਪੁਸ਼ਟੀ ਲਈ ਜਾਰੀ ਕੀਤੀ ਵੀਡੀਓ

By Manu Gill -- February 26, 2022 12:36 pm -- Updated:February 26, 2022 1:10 pm

ਕੀਵ : ਲਗਾਤਾਰ ਚੱਲ ਰਹੇ ਵਿਵਾਦ ਨਾਲ ਦੁਨੀਆਂ ਭਰ 'ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਸਭ ਹੀ ਚਹੁੰਦੇ ਹਨ ਕਿ ਇਹ ਵਿਵਾਦ ਛੇਤੀ ਹੀ ਖ਼ਤਮ ਹੋ ਜਾਵੇਂ। ਯੂਕਰੇਨ 'ਚ ਫਸੇ ਆਪਣੇ ਨਾਗਰਿਕਾਂ ਨੂੰ ਲੈ ਕੇ ਆਉਣ ਲਈ ਸਾਰੇ ਦੇਸ਼ ਆਪਣੀ ਆਪਣੀ ਸੇਵਾਵਾਂ ਜਾਰੀ ਕਰ ਰਹੇ ਹਨ। ਇਸੇ ਦੌਰਾਨ ਇਹ ਅਫ਼ਵਾਹ ਵੀ ਆ ਰਹੀ ਸੀ ਕਿ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਨਸਕੀ ਯੂਕਰੇਨ ਨੂੰ ਛੱਡ ਕੇ ਭੱਜ ਗਏ ਹਨ ਪਰ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਨਸਕੀ (Volodymyr Zelenskyy) ਨੇ ਸ਼ੁੱਕਰਵਾਰ ਰਾਤ ਨੂੰ ਇਕ ਵੀਡੀਓ ਰਾਹੀਂ ਸ਼ੇਅਰ ਕੀਤਾ ਗਿਆ ਹੈ ਜੋ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਰੂਸ ਦੇ ਲਗਾਤਾਰ ਹਮਲਿਆਂ ਅਤੇ ਰਾਜਧਾਨੀ ਕੀਵ ਨੂੰ ਘੇਰਾ ਪਾਉਣ ਤੋਂ ਬਾਅਦ ਵੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਨਸਕੀ (Volodymyr Zelenskyy) ਆਪਣੇ ਦੇਸ਼ ਯੂਕਰੇਨ ਵਿੱਚ ਹੀ ਰਹਿੰਦੇ ਹਨ।

ਯੂਕਰੇਨ-ਦੇ-ਰਾਸ਼ਟਰਪਤੀ-ਜ਼ੇਲੇਂਸਕੀ-ਨੇ-ਜਾਰੀ-ਕੀਤਾ-ਵੀਡੀਓ,-ਕਿਹਾ--ਦੇਸ਼-ਦੀ-ਰੱਖਿਆ-ਲਈ-ਅਸੀਂ-ਕੀਵ-'ਚ-ਖੜੇ-ਹਾਂ-ਰਾਸ਼ਟਰਪਤੀ ਜ਼ੇਲੇਂਸਕੀ ਨੇ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਇੱਕ ਵੀਡੀਓ ਸੰਦੇਸ਼ ਜਾਰੀ ਕਰਦੇ ਹੋਏ ਕਿਹਾ,"ਅਸੀਂ ਸਾਰੇ ਇੱਥੇ ਹਾਂ - ਆਪਣੀ ਆਜ਼ਾਦੀ, ਸਾਡੇ ਰਾਜ ਦੀ ਰੱਖਿਆ ਕਰ ਰਹੇ ਹਾਂ! ਇਹ ਇਸ ਤਰ੍ਹਾਂ ਹੀ ਜਾਰੀ ਰਹੇਗਾ। ਸਾਡੇ ਬਚਾਅ ਕਰਨ ਵਾਲਿਆਂ ਦੀ ਸ਼ਾਨ! ਯੂਕਰੇਨ ਦੀ ਸ਼ਾਨ!"। ਇਸ ਤੋਂ ਪਹਿਲਾਂ ਜਾਰੀ ਇਕ ਹੋਰ ਵੀਡੀਓ 'ਚ ਭਾਵੁਕ ਅਪੀਲ ਕਰਦੇ ਹੋਏ ਜ਼ੇਲੇਂਸਕੀ ਨੇ ਕਿਹਾ, 'ਮੈਂ ਯੂਕਰੇਨ 'ਚ ਹਾਂ ਅਤੇ ਮੇਰਾ ਪਰਿਵਾਰ ਯੂਕਰੇਨ 'ਚ ਹੈ। ਮੇਰੇ ਬੱਚੇ ਯੂਕਰੇਨ ਵਿੱਚ ਹਨ। ਉਹ ਗੱਦਾਰ ਨਹੀਂ ਹਨ। ਉਹ ਯੂਕਰੇਨ ਦੇ ਨਾਗਰਿਕ ਹਨ। ਸਾਨੂੰ ਜਾਣਕਾਰੀ ਮਿਲੀ ਹੈ ਕਿ ਮੈਂ ਦੁਸ਼ਮਣ (ਰੂਸ) ਦੇ ਪਹਿਲੇ ਨਿਸ਼ਾਨੇ 'ਤੇ ਹਾਂ ਅਤੇ ਮੇਰਾ ਪਰਿਵਾਰ ਵੀ ਉਨ੍ਹਾਂ ਦੇ ਦੂਜੇ ਨਿਸ਼ਾਨੇ 'ਤੇ ਹੈ। ਜ਼ੇਲੇਂਸਕੀ ਨੇ ਕਿਹਾ ਕਿ ਰੂਸ ਉਨ੍ਹਾਂ ਨੂੰ ਖਤਮ ਕਰਨਾ ਚਾਹੁੰਦਾ ਹੈ ਅਤੇ ਯੂਕਰੇਨ ਨੂੰ ਸਿਆਸੀ ਤੌਰ 'ਤੇ ਤਬਾਹ ਕਰਨਾ ਚਾਹੁੰਦਾ ਹੈ। ਰੂਸ ਯੂਕਰੇਨ ਦੀ ਰਾਜਧਾਨੀ ਕੀਵ ਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ (Volodymyr Zelenskyy) ਨੇ ਵੀਰਵਾਰ ਦੇਰ ਰਾਤ ਇੱਕ ਭਾਸ਼ਣ ਵਿੱਚ ਕਿਹਾ, "ਮੈਂ 27 ਯੂਰਪੀਅਨ ਨੇਤਾਵਾਂ ਨੂੰ ਪੁੱਛਿਆ ਹੈ ਕਿ ਕੀ ਯੂਕਰੇਨ ਨਾਟੋ ਵਿੱਚ ਹੋਵੇਗਾ... ਹਰ ਕੋਈ ਡਰਦਾ ਹੈ, ਕੋਈ ਜਵਾਬ ਨਹੀਂ ਦਿੰਦਾ।" ਪਰ ਅਸੀਂ ਡਰਦੇ ਨਹੀਂ ਹਾਂ। ਅਸੀਂ ਰੂਸ ਤੋਂ ਨਹੀਂ ਡਰਦੇ ਅਤੇ ਯੂਕਰੇਨ ਹੁਣ ਰੂਸ ਨਾਲ ਗੱਲ ਕਰਨ ਤੋਂ ਨਹੀਂ ਡਰਦਾ।
ਜ਼ੇਲੇਂਸਕੀ ਨੇ ਕਿਹਾ ਕਿ ਰੂਸ ਉਨ੍ਹਾਂ ਨੂੰ ਖਤਮ ਕਰਨਾ ਚਾਹੁੰਦਾ ਹੈ ਅਤੇ ਯੂਕਰੇਨ ਨੂੰ ਸਿਆਸੀ ਤੌਰ 'ਤੇ ਤਬਾਹ ਕਰਨਾ ਚਾਹੁੰਦਾ ਹੈ। ਰੂਸ ਯੂਕਰੇਨ ਦੀ ਰਾਜਧਾਨੀ ਕੀਵ ਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀਡੀਓ Defence of Ukraine ਦੇ ਟਵਿੱਟਰ ਅਕਾਊਂਟ ਤੋਂ ਲਈ ਗਈ ਹੈ।

ਦਰਅਸਲ, ਯੂਕਰੇਨ ਨਾਟੋ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ, ਪਰ ਰੂਸ ਇਸ ਦੇ ਵਿਰੁੱਧ ਹੈ। 2014 ਵਿੱਚ ਜਦੋਂ ਯੂਕਰੇਨ ਵਿੱਚ ਰੂਸ ਦੀ ਹਮਾਇਤ ਵਾਲੀ ਸਰਕਾਰ ਡਿੱਗ ਗਈ ਤਾਂ ਉਸ ਸਮੇਂ ਦੇ ਰਾਸ਼ਟਰਪਤੀ ਵਿਕਟਰ ਯਾਨੁਕੋਵਿਚ ਯੂਕਰੇਨ ਭੱਜ ਗਏ ਸਨ। ਉਸ ਤੋਂ ਬਾਅਦ ਆਏ ਅਮਰੀਕੀ ਅਤੇ ਯੂਰਪੀਅਨ ਯੂਨੀਅਨ ਦੇ ਸਮਰਥਕਾਂ, ਜ਼ੇਲੇਨਸਕੀ ਨੇ ਯੂਕਰੇਨ ਨੂੰ ਨਾਟੋ ਵਿੱਚ ਸ਼ਾਮਲ ਕਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਹਨ। ਪਰ ਰੂਸ ਨਾਟੋ ਨੂੰ ਰੂਸ ਦੀ ਸੁਰੱਖਿਆ ਲਈ ਖ਼ਤਰਾ ਮੰਨਦਾ ਹੈ, ਇਸ ਲਈ ਉਹ ਕਿਸੇ ਵੀ ਕੀਮਤ 'ਤੇ ਯੂਕਰੇਨ ਨੂੰ ਨਾਟੋ ਦਾ ਮੈਂਬਰ ਨਹੀਂ ਬਣਾਉਣਾ ਚਾਹੁੰਦਾ ਅਤੇ ਉਸ ਨੇ ਯੋਜਨਾਬੱਧ ਤਰੀਕੇ ਨਾਲ ਯੂਕਰੇਨ 'ਤੇ ਹਮਲਾ ਕੀਤਾ ਹੈ।

ਇਹ ਵੀ ਪੜ੍ਹੋ: Ukraine Russia War DAY 3 Live Updates: ਕੀਵ ‘ਚ ਵਿਸਫੋਟ ਤੇ ਗੋਲੀਬਾਰੀ, ਯੂਕ੍ਰੇਨ ਦੇ ਖੌਫਨਾਕ ਮੰਜ਼ਰ ਦੀਆਂ ਤਸਵੀਰਾਂ ਆਈਆਂ ਸਾਹਮਣੇ

-PTC News

  • Share