ਸਾਨੀਆ ਮਿਰਜ਼ਾ ਮਗਰੋਂ ਹੁਣ ਇਸ ਭਾਰਤੀ ਲੜਕੀ ਨੇ ਕਰਵਾਇਆ ਪਾਕਿ ਕ੍ਰਿਕਟਰ ਨਾਲ ਵਿਆਹ, ਤੁਸੀਂ ਵੀ ਦੇਖੋ ਤਸਵੀਰਾਂ

hasan ali

ਸਾਨੀਆ ਮਿਰਜ਼ਾ ਮਗਰੋਂ ਹੁਣ ਇਸ ਭਾਰਤੀ ਲੜਕੀ ਨੇ ਕਰਵਾਇਆ ਪਾਕਿ ਕ੍ਰਿਕਟਰ ਨਾਲ ਵਿਆਹ, ਤੁਸੀਂ ਵੀ ਦੇਖੋ ਤਸਵੀਰਾਂ,ਭਾਰਤੀ ਟੈਨਿਸ ਖਿਡਾਰੀ ਸਾਨਿਆ ਮਿਰਜ਼ਾ ਤੋਂ ਬਾਅਦ ਹੁਣ ਦੇਸ਼ ਦੀ ਇੱਕ ਹੋਰ ਲੜਕੀ ਸ਼ਾਮਿਆ ਆਰਜੂ ਪਾਕਿਸਤਾਨ ਦੇ ਕ੍ਰਿਕਟ ਖਿਡਾਰੀ ਹਸਨ ਅਲੀ ਨਾਲ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਅਤੇ ਸ਼ਾਮਿਆ ਆਰਜੂ ਦੁਬਈ ਵਿੱਚ ਹਮੇਸ਼ਾ – ਹਮੇਸ਼ਾ ਲਈ ਇੱਕ – ਦੂਜੇ ਦੇ ਹੋ ਗਏ।

View this post on Instagram

mehndi night in the middle of the desert.

A post shared by Hassan Ali (@ha55an_ali) on

ਏਅਰ ਅਮੀਰਾਤ ‘ਚ ਫਲਾਇਟ ਇੰਜੀਨੀਅਰ ਸ਼ਾਮਿਆ ਆਰਜੂ ਅਤੇ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿੱਚ ਜੰਮੇ ਹਸਨ ਅਲੀ ਦਾ ਨਿਕਾਹ ਦੁਬਈ ਦੇ ਏਟਲਾਂਟਿਸ ਪਾਮ ਜੁਬੇਰਾ ਪਾਰਕ ਹੋਟਲ ਵਿੱਚ ਹੋਇਆ। ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਜੋੜੀ ਬਹੁਤ ਖੂਬਸੂਰਤ ਨਜ਼ਰ ਆ ਰਹੀ ਹੈ। ਉਧਰ ਇਸ ਨਿਕਾਹ ਤੋਂ ਬਾਅਦ ਦੋਨਾਂ ਪਰਿਵਾਰਾਂ ਵਿੱਚ ਜਸ਼ਨ ਦਾ ਮਾਹੌਲ ਹੈ।

ਇਸ ਤੋਂ ਪਹਿਲਾਂ ਇਸ ਪ੍ਰੇਮੀ ਜੋੜੇ ਨੇ ਆਪਣਾ ਪ੍ਰੀ – ਵੈਡਿੰਗ ਸ਼ੂਟ ਵੀ ਕਰਵਾਇਆ, ਜਿਸ ‘ਚ ਦੋਨਾਂ ਦਾ ਪਿਆਰ ਸਾਫ਼ ਨਜ਼ਰ ਆ ਰਿਹਾ ਸੀ। ਜਿਸ ਨੂੰ ਫੈਨਜ਼ ਵੀ ਕਾਫ਼ੀ ਪੰਸਦ ਕਰ ਰਹੇ ਹਨ।

ਤੁਹਾਨੂੰ ਦੱਸ ਦਈਏ ਕਿ 24 ਸਾਲ ਦੀ ਸ਼ਾਮਿਆ ਆਰਜ਼ੂ ਹਰਿਆਣੇ ਦੇ ਨੂੰਹ ਜਿਲ੍ਹੇ ਦੀ ਰਹਿਣ ਵਾਲੀ ਹੈ, ਪਰ ਉਨ੍ਹਾਂ ਦਾ ਪਰਿਵਾਰ ਫਰੀਦਾਬਾਦ ‘ਚ ਰਹਿ ਰਿਹਾ ਹੈ। ਸ਼ਾਮਿਆ ਆਰਜੂ ਨੇ ਮਾਨਵ ਰਚਨਾ ਯੂਨੀਵਰਸਿਟੀ ਤੋ੍ਂ ਐਰੋਨੋਟਿਕਲ ਇੰਜੀਨੀਅਰਿੰਗ ‘ਚ ਬੀ.ਟੈੱਕ ਕੀਤੀ ਹੈ। ਸ਼ਾਮਿਆ ਆਰਜ਼ੂ ਜੈੱਟ ਏਅਰਵੇਜ਼ ‘ਚ ਵੀ ਕੰਮ ਕਰ ਚੁੱਕੀ ਹੈ। ਫਿਲਹਾਲ 3 ਸਾਲ ਤੋਂ ਉਹ ਏਅਰ ਅਮੀਰਾਤ ‘ਚ ਕੰਮ ਕਰ ਰਹੀ ਹੈ।

ਜ਼ਿਕਰਯੋਗ ਹੈ ਕਿਕਿ ਹਸਨ ਅਲੀ ਭਾਰਤੀ ਮੂਲ ਦੀ ਲੜਕੀ ਨਾਲ ਨਿਕਾਹ ਕਰਨ ਵਾਲੇ ਚੌਥੇ ਪਾਕਿਸਤਾਨੀ ਕ੍ਰਿਕਟਰ ਹਨ। ਹਸਨ ਤੋਂ ਪਹਿਲਾਂ ਜਹੀਰ ਅੱਬਾਸ , ਮੋਹਸਿਨ ਖਾਨ ਅਤੇ ਸ਼ੋਏਬ ਮਲਿਕ ਵੀ ਭਾਰਤੀ ਲੜਕੀਆਂ ਨਾਲ ਨਿਕਾਹ ਕਰ ਚੁੱਕੇ ਹਨ। ਸਾਬਕਾ ਕਪਤਾਨ ਜਹੀਰ ਅੱਬਾਸ ਭਾਰਤੀ ਲੜਕੀ ਨਾਲ ਨਿਕਾਹ ਕਰਨ ਵਾਲੇ ਪਹਿਲੇ ਪਾਕਿਸਤਾਨੀ ਖਿਡਾਰੀ ਸਨ।

-PTC News