Fri, Apr 26, 2024
Whatsapp

ਸਿਹਤ ਵਿਭਾਗ ਦੀ ਦੋਧੀਆਂ 'ਤੇ ਵੱਡੀ ਕਾਰਵਾਈ, 16 ਸੈਂਪਲ ਹੋਏ ਫੇਲ

Written by  Pardeep Singh -- October 01st 2022 06:18 PM
ਸਿਹਤ ਵਿਭਾਗ ਦੀ ਦੋਧੀਆਂ 'ਤੇ ਵੱਡੀ ਕਾਰਵਾਈ, 16 ਸੈਂਪਲ ਹੋਏ ਫੇਲ

ਸਿਹਤ ਵਿਭਾਗ ਦੀ ਦੋਧੀਆਂ 'ਤੇ ਵੱਡੀ ਕਾਰਵਾਈ, 16 ਸੈਂਪਲ ਹੋਏ ਫੇਲ

ਬਠਿੰਡਾ: ਬਠਿੰਡਾ ਸਿਹਤ ਵਿਭਾਗ ਵੱਲੋਂ  ਅਗਸਤ ਮਹੀਨੇ ਵਿਚ ਭਰੇ ਗਏ ਦੁੱਧ ਦੇ ਸੈਂਪਲਾਂ ਵਿੱਚ ਵੱਡੀ ਗਿਣਤੀ ਵਿੱਚ ਸੈਂਪਲ ਫੇਲ ਹੋਏ ਹਨ ਜਿਸ ਨੂੰ ਲੈ ਕੇ ਹੁਣ ਸਿਹਤ ਵਿਭਾਗ ਫੇਲ ਹੋਏ ਵਾਲਿਆਂ ਉੱਤੇ ਸਖ਼ਤ ਕਾਰਵਾਈ ਕਰਨ ਜਾ ਰਿਹਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਕੈਮੀਕਲ ਵਾਲਾ ਦੁੱਧ ਤਿਆਰ ਕਰਦਾ ਹੈ ਉਸ ਦੀ ਜਾਣਕਾਰੀ ਦਿੱਤੀ ਜਾਵੇ। ਉੱਥੇ ਹੀ ਦੋਧੀ ਯੂਨੀਅਨ ਵੀ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰ ਰਹੀ ਹੈ, ਜਦੋ ਕਿ ਉਨ੍ਹਾਂ ਕਿਹਾ ਕਿ ਦੁੱਧ ਵਿਚ ਫੈਟ ਗਿਰਾਵਟ ਜਾਂ ਪਾਣੀ ਦੀ ਮਾਤਰਾ ਪਾਈ ਗਈ ਹੈ। ਸਿਹਤ ਵਿਭਾਗ ਵੱਲੋਂ ਪਿਛਲੇ ਕਈ ਮਹੀਨੇ ਤੋਂ ਲਗਾਤਾਰ ਵੱਡੀ ਮਾਤਰਾ ਵਿੱਚ ਮਠਿਆਈਆਂ ਅਤੇ ਦੁੱਧ ਦੇ ਸੈਂਪਲ ਭਰੇ ਜਾ ਰਹੇ ਹਨ ਜਿਸਦੇ ਚਲਦਿਆਂ ਅਗਸਤ ਮਹੀਨੇ ਵਿਚ ਸਿਹਤ ਵਿਭਾਗ ਵੱਲੋਂ ਵੱਖ-ਵੱਖ ਡਾਇਰੀਆਂ, ਦੋਧੀਆਂ ਅਤੇ ਕੁਲੈਕਸ਼ਨ ਸੈਂਟਰਾਂ ਤੋਂ 45 ਦੁੱਧ ਦੇ ਸੈਂਪਲ ਭਰੇ ਗਏ ਸਨ ਜਿਸ ਵਿੱਚੋਂ 16 ਸੈਂਪਲ ਫੇਲ ਪਾਏ ਗਏ ਹਨ। ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਜਿਹੜੇ ਦੋਧੀਆ ਦੇ ਸੈਂਪਲ ਫੇਲ ਹੋਏ ਹਨ ਉਨ੍ਹਾਂ ਉੱਤੇ ਕਾਰਵਾਈ ਕੀਤੀ ਜਾਵੇਗੀ।  ਅਧਿਕਾਰੀ ਦਾ ਕਹਿਣਾ ਹੈ ਕਿ ਕਿਸੇ ਵੀ ਸੈਂਪਲ ਵਿੱਚ ਕੈਮੀਕਲ ਨਹੀਂ ਮਿਲਿਆ ਪਰ ਫੈਟ ਦੀ ਗਿਰਾਵਟ ਜ਼ਰੂਰ ਦਰਜ ਕੀਤੀ ਗਈ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਕੈਮੀਕਲ ਨਾਲ ਤਿਆਰ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਦਿੱਤੀ ਜਾਵੇ। ਉਧਰ ਦੂਜੇ ਪਾਸੇ ਦੋਧੀ ਯੂਨੀਅਨ ਨੇ ਸਿਹਤ ਵਿਭਾਗ ਵੱਲੋਂ ਸੈਂਪਲ ਭਰਨ ਦੀ ਕਾਰਵਾਈ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਰੇ ਗਏ ਸੈਂਪਲਾਂ ਵਿੱਚ ਕਿਤੇ ਵੀ ਕੋਈ ਕੈਮੀਕਲ ਜਾਂ ਗ਼ਲਤ ਚੀਜ ਨਹੀਂ ਪਾਈ ਗਈ। ਇਹ ਵੀ ਪੜ੍ਹੋ:ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਰਵਾਈ ਪੰਜਾਬ 'ਚ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ -PTC News


Top News view more...

Latest News view more...