ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਦਫ਼ਤਰ ਦੇ ਉਦਘਾਟਨੀ ਸਮਾਗਮ ‘ਚ ਭੰਨਤੋੜ

ਮੁਹਾਲੀ ਵਾਸੀਆਂ ਵੱਲੋਂ ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਵਲੋ ਖੋਲੇ ਨਵੇਂ ਚੋਣ ਦਫਤਰ ਦਾ ਕਿਸਾਨਾਂ ਵਲੋ ਘਿਰਾਓ ਕੀਤਾ ਗਿਆ ਤੇ ਕੁਲਵੰਤ ਸਿੰਘ ਦੇ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੁਹਾਲੀ ਤੋਂ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰਨ ਦਾ ਐਲਾਨ ਕੀਤਾ ਗਿਆ ਸੀ ।

ਪੜ੍ਹੋ ਪੜ੍ਹੋ :ਹੁਣ ਤੱਕ ਸਭ ਤੋਂ ਵੱਧ ਹੋਈਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ, ਇਸ ਸੂਬੇ ‘ਚ ਹੋਇਆ ਰਿਕਾਰਡ ਤੋੜ ਕੀਮਤ 92.04 ਰੁਪਏ’

ਦੱਸਣਯੋਗ ਹੈ ਕਿ ਸਾਬਕਾ ਮੇਅਰ ਨੂੰ ਪਾਰਟੀ ਵੱਲੋਂ ਕੱਢੇ ਜਾਣ ਤੋਂ ਬਾਅਦ ਜਦ ਕੁਲਵੰਤ ਸਿੰਘ ਵੱਲੋਂ ਆਪਣੇ ਅਜ਼ਾਦ ਗਰੁੱਪ ਦਾ ਉਦਘਾਟਨ ਕੀਤਾ ਜਾਣ ਲੱਗਿਆ ਤਾਂ ਮੌਕੇ ‘ਤੇ ਸੈਂਕੜੇ ਲੋਕ ਇਕੱਠੇ ਹੋ ਗਏ ਅਤੇ ਉਹਨਾਂ ਵੱਲੋਂ ਸਾਬਕਾ ਮੇਅਰ ਖਿਲਾਫ ਜੱਮ ਕੇ ਨਾਅਰੇਬਾਜ਼ੀ ਕੀਤੀ ਗਈ। ਇਥੇ ਇਹ ਵੀ ਦੱਸਣ ਯੋਗ ਹੈ ਕਿ ਜਿੰਨਾ ਲੋਕਾਂ ਵੱਲੋਂ ਕੁਲਵੰਤ ਸਿੰਘ ਦਾ ਘਿਰਾਓ ਕੀਤਾ ਗਿਆ|

ਪੜ੍ਹੋ ਪੜ੍ਹੋ : ਕਿਸਾਨਾਂ ਨਾਲ ਮੀਟਿੰਗ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਵੱਡਾ ਬਿਆਨ

ਉਨ੍ਹਣਾ ਦੇ ਬੈਨਰਾਂ ‘ਤੇ ਜੈ ਜਵਾਨ ਜੈ ਕਿਸਾਨ ਦੇ ਲਿਖਿਆ ਗਿਆ ,ਸੀ ਜੋ ਕਿ ਉਹ ਵੀ ਦਰਸਾਇਆ ਜਾ ਰਿਹਾ ਹੈ ਕਿ, ਕਿਸਾਨਾਂ ਦੇ ਨਾਮ ‘ਤੇ ਰਾਜਨੀਤੀ ਕੀਤੀ ਜਾ ਰਹੀ । ਦੱਸਣਯੋਗ ਹੈ ਕਿ ਇਹ ਹਮਲਾ ਸਾਬਕਾ ਕੌਸਲਰ ਦੇ ਮੋਹਾਲੀ ਦੇ ਦਫਤਰ ਸੈਕਟਰ 79 ਵਿਖੇ ਹੋਇਆ ਜਿਸ ਦੀ ਪੜਤਾਲ ਹੁਣ ਪੁਲਿਸ ਵੱਲੋਂ ਜਾਰੀ ਹੈ।ਜ਼ਿਕਰਯੋਗ ਹੈ ਕਿ ਸਾਬਕਾ ਮੇਅਰ ਕੁਲਵੰਤ ਸਿੰਘ ਵੱਲੋਂ ਪਿਛਲੇ ਦਿਨੀਂ ਮੋਹਾਲੀ ਦੇ ਸਾਬਕਾ ਕੌਂਸਲਰਾਂ ਨਾਲ ਮਿਲ ਕੇ ਇਕ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਗਰ ਨਿਗਮ ਦੀ ਚੋਣ ਲੜਨ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਬੀਤੇ ਦਿਨੀਂ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਨਗਰ ਨਿਗਮ ਦੀ ਚੋਣ ਲਈ ਉਮੀਦਵਾਰਾਂ ਦਾ ਵੀ ਐਲਾਨ ਕੀਤਾ ਗਿਆ ਸੀ।

Mohali mayor Kulwant Singh to rejoin Akali Dal | Hindustan Times

ਦੱਸਣਯੋਗ ਹੈ ਕਿ ਸਾਬਕਾ ਮੇਅਰ ਕੁਲਵੰਤ ਸਿੰਘ ਵੱਲੋਂ ਅਕਾਲੀ ਦਲ ਦੀ ਬਰਗਾੜੀ ਮਾਮਲੇ ਅਤੇ ਖੇਤੀ ਕਾਨੂੰਨੀ ਬਿੱਲਾਂ ਕਾਰਨ ਹੇਠਲੇ ਪੱਧਰ ’ਤੇ ਡਿੱਗ ਚੁੱਕੇ ਗ੍ਰਾਫ ਨੂੰ ਵੇਖਦਿਆਂ ਇੱਥੇ ਅਕਾਲੀ ਕੌਂਸਲਰ ਉਮੀਦਵਾਰਾਂ ਨੂੰ ਆਪਣੇ ਛੱਤਰੀ ’ਤੇ ਇਕੱਠੇ ਕਰਕੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਿਨਾਂ ਚੋਣ ਨਿਸ਼ਾਨ ਤੋਂ ਆਜ਼ਾਦ ਉਮੀਦਵਾਰ ਤੌਰ ’ਤੇ ਅਤੇ ਉਸ ਦੀ ਅਗਵਾਈ ’ਚ ਚੋਣ ਲੜਣ ਦਾ ਐਲਾਨ ਕੀਤਾ ਸੀ ।