Uncategorized

ਚੰਡੀਗੜ੍ਹ 'ਚ ਹਾਈਵੋਲਟੇਜ ਡਰਾਮਾ, ਕੁੜੀ ਨੇ ਕਾਰ 'ਤੇ ਚੜ੍ਹ ਕੇ ਕੀਤਾ ਹੰਗਾਮਾ

By Riya Bawa -- May 05, 2022 11:02 am

Chandigarh high voltage drama news: ਚੰਡੀਗੜ੍ਹ ਦੇ ਸੈਕਟਰ 11/12 ਦੀ ਡਿਵਾਈਡਿੰਗ ਰੋਡ 'ਤੇ ਬੁੱਧਵਾਰ ਦੇਰ ਰਾਤ ਇਕ ਕੁੜੀ ਨੇ ਕਾਰ 'ਤੇ ਚੜ੍ਹ ਕੇ ਹੰਗਾਮਾ ਕੀਤਾ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਪੁਲਸ ਨੇ ਲਕੜੀ ਨੂੰ ਹੇਠਾਂ ਉਤਾਰਿਆ ਅਤੇ ਮੈਡੀਕਲ ਕਰਵਾਉਣ ਲਈ ਸੈਕਟਰ-16 ਦੇ ਹਸਪਤਾਲ ਪਹੁੰਚਾਇਆ। ਇਸ ਤੋਂ ਬਾਅਦ ਸੈਕਟਰ-11 ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਲੜਕੀ ਨਸ਼ੇ 'ਚ ਸੀ ਜਾਂ ਨਹੀਂ।

ਚੰਡੀਗੜ੍ਹ 'ਚ ਹਾਈਵੋਲਟੇਜ ਡਰਾਮਾ, ਕੁੜੀ ਨੇ ਕਾਰ 'ਤੇ ਚੜ੍ਹ ਕੇ ਕੀਤਾ ਹੰਗਾਮਾ,  ਲੱਗਾ ਲੰਮਾ ਜਾਮ

ਮਾਮਲਾ ਰਾਤ ਕਰੀਬ 10.30 ਵਜੇ ਦਾ ਹੈ। ਪੁਲਸ ਨੂੰ ਸੂਚਨਾ ਮਿਲੀ ਕਿ ਇਕ ਕੁੜੀ ਆਲਟੋ ਕਾਰ 'ਤੇ ਚੜ੍ਹ ਕੇ ਹੰਗਾਮਾ ਕਰ ਰਹੀ ਹੈ। ਸੈਕਟਰ 11 ਥਾਣੇ ਦੀ ਪੁਲੀਸ ਅਤੇ ਪੀਸੀਆਰ ਮਹਿਲਾ ਪੁਲੀਸ ਸਮੇਤ ਮੌਕੇ ’ਤੇ ਪੁੱਜੀ ਅਤੇ ਲੜਕੀ ਨੂੰ ਹੇਠਾਂ ਉਤਰਨ ਲਈ ਸਮਝਾਇਆ ਪਰ ਉਹ ਹੇਠਾਂ ਨਹੀਂ ਉਤਰ ਰਹੀ ਸੀ। ਕਦੇ ਉਹ ਕਾਰ ਦੀ ਛੱਤ 'ਤੇ ਬੈਠੀ, ਕਦੇ ਖੜ੍ਹੀ ਤੇ ਕਦੇ ਲੇਟ ਗਈ। ਇਸ ਦੌਰਾਨ ਮੌਕੇ 'ਤੇ ਵੱਡੀ ਭੀੜ ਇਕੱਠੀ ਹੋ ਗਈ।

ਇਹ ਵੀ ਪੜ੍ਹੋ: ਪਟਿਆਲਾ ਹਿੰਸਾ ਮਾਮਲਾ: ਮੁੱਖ ਮੁਲਜ਼ਮ ਬਰਜਿੰਦਰ ਪਰਵਾਨਾ ਨੂੰ ਅੱਜ ਕੋਰਟ 'ਚ ਕੀਤਾ ਜਾਏਗਾ ਪੇਸ਼

ਲੋਕ ਇਹ ਵੀ ਸਮਝਣ ਤੋਂ ਅਸਮਰੱਥ ਸਨ ਕਿ ਲੜਕੀ ਨਾਲ ਕੀ ਵਾਪਰਿਆ ਸੀ ਅਤੇ ਉਹ ਕਾਰ 'ਤੇ ਚੜ੍ਹ ਕੇ ਅਜਿਹੀ ਹਰਕਤ ਕਿਉਂ ਕਰ ਰਹੀ ਸੀ। ਕਾਰ ਦੇ ਡਰਾਈਵਰ ਅਨੁਸਾਰ ਲੜਕੀ ਉਸ ਦੀ ਕਾਰ ਦੇ ਅੱਗੇ ਆ ਗਈ ਸੀ। ਜਿਵੇਂ ਹੀ ਉਸਨੇ ਕਾਰ ਰੋਕੀ, ਉਹ ਕਾਰ 'ਤੇ ਚੜ੍ਹ ਗਈ।

ਚੰਡੀਗੜ੍ਹ 'ਚ ਹਾਈਵੋਲਟੇਜ ਡਰਾਮਾ, ਕੁੜੀ ਨੇ ਕਾਰ 'ਤੇ ਚੜ੍ਹ ਕੇ ਕੀਤਾ ਹੰਗਾਮਾ,  ਲੱਗਾ ਲੰਮਾ ਜਾਮ

ਇਲਜ਼ਾਮ ਹੈ ਕਿ ਲੜਕੀ ਨੇ ਲੋਕਾਂ ਨੂੰ ਕੁਝ ਇਸ਼ਾਰੇ ਵੀ ਕੀਤੇ। ਕਾਫੀ ਮੁਸ਼ੱਕਤ ਤੋਂ ਬਾਅਦ ਮਹਿਲਾ ਪੁਲਸ ਨੇ ਉਸ ਨੂੰ ਹੇਠਾਂ ਉਤਾਰਿਆ ਅਤੇ ਲੈ ਗਈ। ਖ਼ਬਰ ਲਿਖੇ ਜਾਣ ਤੱਕ ਪੁਲੀਸ ਆਲਟੋ ਕਾਰ ਚਾਲਕ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਲੜਕੀ ਉਸ ਦੀ ਕਾਰ ਵਿੱਚ ਕਿਵੇਂ ਚੜ੍ਹੀ। ਪੁਲੀਸ ਨੇ ਆਲਟੋ ਸਵਾਰ ਦੇ ਬਿਆਨ ਵੀ ਦਰਜ ਕੀਤੇ ਹਨ। ਪੁਲੀਸ ਲੜਕੀ ਨੂੰ ਵੀ ਜੀ.ਐਮ.ਐਸ.ਐਚ.-16 ਲੈ ਗਈ ਹੈ। ਉੱਥੇ ਉਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ, ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਸ ਨੇ ਨਸ਼ਾ ਕੀਤਾ ਸੀ ਜਾਂ ਨਹੀਂ।

ਚੰਡੀਗੜ੍ਹ 'ਚ ਹਾਈਵੋਲਟੇਜ ਡਰਾਮਾ, ਕੁੜੀ ਨੇ ਕਾਰ 'ਤੇ ਚੜ੍ਹ ਕੇ ਕੀਤਾ ਹੰਗਾਮਾ,  ਲੱਗਾ ਲੰਮਾ ਜਾਮ

ਪੁਲਸ ਨੇ ਦੱਸਿਆ ਕਿ ਇਹ ਲੜਕੀ ਮੰਗਲਵਾਰ ਨੂੰ ਪੀਜੀਆਈ ਚੌਕੀ 'ਚ ਸ਼ਿਕਾਇਤ ਦੇਣ ਆਈ ਸੀ। ਉਹ ਉੱਤਰਾਖੰਡ ਦੀ ਰਹਿਣ ਵਾਲੀ ਹੈ ਅਤੇ ਉਸਨੇ ਫਾਰਮੇਸੀ ਕੀਤੀ ਹੈ। ਇਹ ਮੁਟਿਆਰ ਕੁਝ ਦਿਨ ਪਹਿਲਾਂ ਪੀਜੀਆਈ ਦੇ ਅੰਦਰ ਇੱਕ ਮੈਡੀਕਲ ਸਟੋਰ ਵਿੱਚ ਨੌਕਰੀ ਲਈ ਆਈ ਸੀ। ਨੌਕਰੀ ਦੇਣ ਤੋਂ ਪਹਿਲਾਂ ਉਸ ਨੂੰ ਟਰਾਇਲ 'ਤੇ ਰੱਖਿਆ ਗਿਆ ਸੀ। ਇਸ ਦੇ ਨਾਲ ਹੀ ਮੌਕੇ 'ਤੇ ਮੌਜੂਦ ਲੋਕਾਂ ਨੇ ਲੜਕੀ ਦੀ ਵੀਡੀਓ ਵੀ ਬਣਾਈ, ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

-PTC News

  • Share