Fri, Apr 26, 2024
Whatsapp

ਹਿਮਾਚਲ ਦੇ ਸਿਰਮੌਰ 'ਚ ਬੱਸ ਡਿੱਗੀ ਖੱਡ 'ਚ, 5 ਦੀ ਮੌਤ, ਕਈ ਜ਼ਖਮੀ

Written by  Jashan A -- November 25th 2018 05:05 PM -- Updated: November 25th 2018 05:06 PM
ਹਿਮਾਚਲ ਦੇ ਸਿਰਮੌਰ 'ਚ ਬੱਸ ਡਿੱਗੀ ਖੱਡ 'ਚ, 5 ਦੀ ਮੌਤ, ਕਈ ਜ਼ਖਮੀ

ਹਿਮਾਚਲ ਦੇ ਸਿਰਮੌਰ 'ਚ ਬੱਸ ਡਿੱਗੀ ਖੱਡ 'ਚ, 5 ਦੀ ਮੌਤ, ਕਈ ਜ਼ਖਮੀ

ਹਿਮਾਚਲ ਦੇ ਸਿਰਮੌਰ 'ਚ ਬੱਸ ਡਿੱਗੀ ਖੱਡ 'ਚ, 5 ਦੀ ਮੌਤ, ਕਈ ਜ਼ਖਮੀ,ਸਿਰਮੌਰ: ਹਿਮਾਚਲ ਪ੍ਰਦੇਸ਼ 'ਚ ਸਿਰਮੌਰ ਦੇ ਨਾਹਨ ਸ਼੍ਰੀ ਰੇਣੁਕਾ ਜੀ ਮਾਰਗ 'ਤੇ ਇੱਕ ਨਿੱਜੀ ਬੱਸ ਦੇ ਦੁਰਘਟਨਾਗ੍ਰਸਤ ਹੋਣ ਨਾਲ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 25 ਹੋਰ ਜ਼ਖਮੀ ਹੋ ਗਏ।ਮਿਲੀ ਜਾਣਕਾਰੀ ਅਨੁਸਾਰ ਬੱਸ ਸ਼੍ਰੀ ਰੇਣੁਕਾ ਜੀ ਤੋਂ ਨਾਹਨ ਆ ਰਹੀ ਸੀ। ਅਚਾਨਕ ਜਲਾਲ ਪੁੱਲ ਦੇ ਕੋਲ ਬੱਸ ਬੇਕਾਬੂ ਹੋ ਕੇ ਡੂੰਘੀ ਖਾਈ 'ਚ ਜਾ ਡਿੱਗੀ। himachalਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਜ਼ਖਮੀਆਂ ਬਾਹਰ ਕੱਢ ਨੇੜੇ ਦੇ ਹਸਪਤਾਲ 'ਚ ਪਹੁੰਚਾਇਆ। ਪੁਲਿਸ ਇੰਚਾਰਜ ਜ਼ਿਲ੍ਹਾ ਸਿਰਮੌਰ ਰੋਹਿਤ ਮਾਲਪਾਨੀ ਨੇ ਹਾਦਸੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਅਜੇ ਤੱਕ ਚਾਰ ਲੋਕਾਂ ਦੀ ਮੌਕ ਹੋ ਚੁੱਕੀ ਹੈ, ਜਦ ਕਿ 25 ਜ਼ਖਮੀਆਂ ਨੂੰ ਨਾਹਨ ਤੇ ਸ਼੍ਰੀ ਰੇਣੁਕਾ ਜੀ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। bus accidentਕੁੱਝ ਜ਼ਖਮੀਆਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ।ਉਥੇ ਹੀ, ਸ਼ਿਮਲਾ ਦੇ ਜੂੰਗਾ ਤੋਂ ਦਿੱਲੀ ਪਰਤ ਰਹੀ ਬੱਸ ਦੇ ਸ਼ਿਮਲਾ - ਸੋਲਨ ਦੀ ਸੀਮਾ 'ਤੇ ਖਾਈ 'ਚ ਡਿੱਗ ਜਾਣ ਨਾਲ 18 ਯਾਤਰੀ ਜ਼ਖਮੀ ਹੋ ਗਏ। ਇਸ 'ਚ ਕੁੱਝ ਦੀ ਹਾਲਤ ਗੰਭੀਰ ਬਣੀ ਹੋਈ ਹੈ। —PTC News


Top News view more...

Latest News view more...