Fri, Apr 26, 2024
Whatsapp

ਸਾਵਧਾਨ! ਘਰ ਅੰਦਰ ਬਿਨਾਂ ਮਾਸਕ ਰਹਿਣ ਨਾਲ ਵੀ ਫੈਲ ਸਕਦੈ ਕੋਰੋਨਾ

Written by  Baljit Singh -- June 10th 2021 11:33 AM
ਸਾਵਧਾਨ! ਘਰ ਅੰਦਰ ਬਿਨਾਂ ਮਾਸਕ ਰਹਿਣ ਨਾਲ ਵੀ ਫੈਲ ਸਕਦੈ ਕੋਰੋਨਾ

ਸਾਵਧਾਨ! ਘਰ ਅੰਦਰ ਬਿਨਾਂ ਮਾਸਕ ਰਹਿਣ ਨਾਲ ਵੀ ਫੈਲ ਸਕਦੈ ਕੋਰੋਨਾ

ਨਵੀਂ ਦਿੱਲੀ: ਘਰਾਂ ਵਿਚ ਜਾਂ ਬੰਦ ਕਮਰਿਆਂ ਵਿਚ ਮਾਸਕ ਲਗਾਏ ਬਿਨਾਂ ਬੋਲਣ ਅਤੇ ਗੱਲਬਾਤ ਕਰਨ ਨਾਲ ਕੋਰੋਨਾ ਵਾਇਰਸ ਫ਼ੈਲਣ ਦਾ ਖ਼ਤਰਾ ਸਭ ਤੋਂ ਜ਼ਿਆਦਾ ਹੈ। ਇਕ ਅਧਿਐਨ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਇਸ ਖੋਜ ਵਿਚ ਇਹ ਦੱਸਿਆ ਗਿਆ ਹੈ ਕਿ ਬੋਲਦੇ ਸਮੇਂ ਮੂੰਹ ਵਿਚੋਂ ਵੱਖ-ਵੱਖ ਆਕਾਰ ਦੀਆਂ ਸਾਹ ਦੀਆਂ ਬੂੰਦਾਂ ਨਿਕਲਦੀਆਂ ਹਨ ਅਤੇ ਉਨ੍ਹਾਂ ਵਿਚ ਵੱਖ-ਵੱਖ ਮਾਤਰਾ ਵਿਚ ਵਾਇਰਸ ਹੋ ਸਕਦਾ ਹੈ। ਪੜੋ ਹੋਰ ਖਬਰਾਂ: ਕੀ ਜਾਨਵਰਾਂ ਤੋਂ ਮਨੁੱਖਾਂ ‘ਚ ਫੈਲ ਰਿਹਾ ਕੋਰੋਨਾ ? ਅਧਿਐਨ ਦੇ ਖੋਜਕਰਤਾਵਾਂ ਮੁਤਾਬਕ ਸਭ ਤੋਂ ਚਿੰਤਾਜਨਕ ਬੂੰਦਾਂ ਉਹ ਹਨ, ਜਿਨ੍ਹਾਂ ਦਾ ਆਕਾਰ ਮੱਧਮ ਹੈ ਅਤੇ ਜੋ ਕਈ ਮਿੰਟ ਤੱਕ ਹਵਾ ਵਿਚ ਰਹਿ ਸਕਦੀਆਂ ਹਨ। ਉਨ੍ਹਾਂ ਦੇਖਿਆ ਕਿ ਇਹ ਬੂੰਦਾਂ ਹਵਾ ਦੇ ਪ੍ਰਵਾਹ ਨਾਲ ਠੀਕ-ਠਾਕ ਦੂਰੀ ਤੱਕ ਪਹੁੰਚ ਸਕਦੀਆਂ ਹਨ। ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਡਾਇਬਟੀਜ਼ ਐਂਡ ਡਾਈਜੈਸਟਿਵ ਐਂਡ ਕਿਡਨੀ ਡਿਜੀਜੇਜ ਦੇ ਐਡ੍ਰਿਆਨ ਬੇਕਸ ਨੇ ਕਿਹਾ, ‘ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਜਦੋਂ ਲੋਕ ਗੱਲ ਕਰਦੇ ਹਨ ਤਾਂ ਥੁੱਕ ਦੀਆਂ ਹਜ਼ਾਰਾਂ ਬੂੰਦਾਂ ਉਡਦੀਆਂ ਹਨ ਪਰ ਹਜ਼ਾਰਾਂ ਬੂੰਦਾਂ ਹੋਰ ਹੁੰਦੀਆਂ ਹਨ, ਜਿਨ੍ਹਾਂ ਨੂੰ ਖੁੱਲ੍ਹੀਆਂ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ ਹੈ।’ ਅਧਿਐਨ ਦੇ ਸੀਨੀਅਰ ਲੇਖਕ ਬੇਕਸ ਨੇ ਕਿਹਾ, ‘ਬੋਲਦੇ ਸਮੇਂ ਨਿਕਲਣ ਵਾਲੀਆਂ ਇਨ੍ਹਾਂ ਵਾਇਰਸ ਯੁਕਤ ਬੂੰਦਾਂ ਨਾਲ ਜਦੋਂ ਪਾਣੀ ਭਾਫ ਬਣ ਕੇ ਨਿਕਲਦਾ ਹੈ ਤਾਂ ਉਹ ਧੂੰਏਂ ਦੀ ਤਰ੍ਹਾਂ ਕਈ ਮਿੰਟਾਂ ਤੱਕ ਹਵਾ ਵਿਚ ਤੈਰ ਸਕਦੇ ਹਨ, ਜਿਸ ਨਾਲ ਹੋਰਾਂ ਲਈ ਖ਼ਤਰਾ ਪੈਦਾ ਹੁੰਦਾ ਹੈ।’ ਖੋਜਕਰਤਾਵਾਂ ਨੇ ਕੋਵਿਡ-19 ਗਲੋਬਲ ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਵਾਇਰਸ ਪ੍ਰਸਾਰ ਵਿਚ ਐਰੋਸੋਲ ਬੂੰਦਾਂ ਦੇ ਸੀਰੀਰਕ ਅਤੇ ਇਲਾਜ਼ ਦੇ ਪਹਿਲੂਆਂ ’ਤੇ ਕੀਤੇ ਗਏ ਕਈ ਅਧਿਐਨਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਸਿੱਟਾਂ ਕੱਢਿਆ ਕਿ ਸਾਰਸ-ਸੀ.ਓ.ਵੀ.-2 ਦਾ ਹਵਾਦਾਰ ਪ੍ਰਸਾਰ ਨਾ ਸਿਰਫ਼ ਕੋਵਿਡ-19 ਨੂੰ ਪ੍ਰਸਾਰਿਤ ਕਰਨ ਵਿਚ ਮੁੱਖ ਮਾਰਗ ਹੈ, ਸਗੋਂ ਸੀਮਤ ਸਥਾਨਾਂ ਵਿਚ ਮਾਸਕ ਲਗਾਏ ਬਿਨਾਂ ਗੱਲਬਾਤ ਕਰਨਾ ਉਸ ਗਤੀਵਿਧੀ ਨੂੰ ਦਰਸਾਉਂਦਾ ਹੈ ਜੋ ਦੂਜਿਆਂ ਲਈ ਸਭ ਤੋਂ ਜ਼ਿਆਦਾ ਖ਼ਤਰਾ ਪੈਦਾ ਕਰਦੀ ਹੈ। ਪੜੋ ਹੋਰ ਖਬਰਾਂ: ਕੇਂਦਰ ਦੇ ਨੋਟਿਸ ‘ਤੇ ਟਵਿੱਟਰ ਦਾ ਜਵਾਬ, ਕਿਹਾ-ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੀ ਕਰਾਂਗੇ ਕੋਸ਼ਿਸ਼ ਅਧਿਐਨ ਦੇ ਲੇਖਕਾਂ ਨੇ ਕਿਹਾ ਕਿ ਖਾਣਾ-ਪੀਣਾ ਅਕਸਰ ਘਰਾਂ ਦੇ ਅੰਦਰ ਹੁੰਦਾ ਹੈ ਅਤੇ ਆਮ ਤੌਰ ’ਤੇ ਇਸ ਦੌਰਾਨ ਜ਼ੋਰ-ਜ਼ੋਰ ਨਾਲ ਗੱਲ ਕੀਤੀ ਜਾਂਦੀ ਹੈ। ਇਸ ਲਈ ਇਸ ਗੱਲ ਨੂੰ ਲੈ ਕੇ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਬਾਰ ਅਤੇ ਰੈਸਟੋਰੈਂਟ ਹਾਲ ਵਿਚ ਇੰਫੈਕਸ਼ਨ ਪ੍ਰਸਾਰ ਦਾ ਕੇਂਦਰ ਬਣ ਗਏ ਸਨ। ਇਹ ਅਧਿਐਨ ਮੰਗਲਵਾਰ ਨੂੰ ‘ਇੰਟਰਨਲ ਮੈਡੀਸਨ’ ਪਤ੍ਰਿਕਾ ਵਿਚ ਪ੍ਰਕਾਸ਼ਿਤ ਹੋਇਆ। -PTC News


Top News view more...

Latest News view more...