Fri, Apr 26, 2024
Whatsapp

ਹੁਸ਼ਿਆਰਪੁਰ: ਤੇਜ਼ ਬਾਰਿਸ਼ ਕਾਰਨ ਡਿੱਗੀ ਘਰ ਦੀ ਛੱਤ, 2 ਬੱਚਿਆਂ ਸਮੇਤ ਬਜ਼ੁਰਗ ਔਰਤ ਗੰਭੀਰ ਜ਼ਖਮੀ

Written by  Jashan A -- July 12th 2019 09:55 AM -- Updated: July 12th 2019 09:56 AM
ਹੁਸ਼ਿਆਰਪੁਰ: ਤੇਜ਼ ਬਾਰਿਸ਼ ਕਾਰਨ ਡਿੱਗੀ ਘਰ ਦੀ ਛੱਤ, 2 ਬੱਚਿਆਂ ਸਮੇਤ ਬਜ਼ੁਰਗ ਔਰਤ ਗੰਭੀਰ ਜ਼ਖਮੀ

ਹੁਸ਼ਿਆਰਪੁਰ: ਤੇਜ਼ ਬਾਰਿਸ਼ ਕਾਰਨ ਡਿੱਗੀ ਘਰ ਦੀ ਛੱਤ, 2 ਬੱਚਿਆਂ ਸਮੇਤ ਬਜ਼ੁਰਗ ਔਰਤ ਗੰਭੀਰ ਜ਼ਖਮੀ

ਹੁਸ਼ਿਆਰਪੁਰ: ਤੇਜ਼ ਬਾਰਿਸ਼ ਕਾਰਨ ਡਿੱਗੀ ਘਰ ਦੀ ਛੱਤ, 2 ਬੱਚਿਆਂ ਸਮੇਤ ਬਜ਼ੁਰਗ ਔਰਤ ਗੰਭੀਰ ਜ਼ਖਮੀ,ਹੁਸ਼ਿਆਰਪੁਰ: ਪੰਜਾਬ 'ਚ ਪਿਛਲੇ 2 ਦਿਨਾਂ ਤੋਂ ਬਾਰਿਸ਼ ਹੋ ਰਹੀ ਹੈ। ਬਾਰਿਸ਼ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ, ਉਥੇ ਹੀ ਇਹ ਬਾਰਿਸ਼ ਕਈ ਲੋਕਾਂ ਲਈ ਮੁਸੀਬਤ ਬਣ ਰਹੀ ਹੈ।ਲੋਕਾਂ ਨੂੰ ਬਾਰਿਸ਼ ਕਾਰਨ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਕਾਰਨ ਕਈ ਲੋਕਾਂ ਦਾ ਨੁਕਸਾਨ ਹੋ ਗਿਆ ਹੈ।ਜਿਸ ਦਾ ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਪਿੰਡ ਹਰਦੋ ਖਾਨਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਬਾਰਿਸ਼ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ। ਹੋਰ ਪੜ੍ਹੋ:ਗੁਰਦੁਆਰਾ ਦਸਮੇਸ਼ ਦਰਬਾਰ ਸ਼ਾਸ਼ਤ੍ਰੀ ਨਗਰ ਦੀ ਚੋਣ ਜੇਤੂ ਟੀਮ ਦਾ ਹੋਇਆ ਸਨਮਾਨ ਜਿਸ ਕਾਰਨ 2 ਬੱਚਿਆਂ ਸਮੇਤ ਬਜ਼ੁਰਗ ਔਰਤ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਸਵੇਰ ਤੋਂ ਪੰਜਾਬ ਦੇ ਜਲੰਧਰ, ਅੰਮ੍ਰਿਤਸਰ, ਮਲੇਰਕੋਟਲਾ, ਮੋਹਾਲੀ, ਪਟਿਆਲਾ ‘ਚ ਰੁਕ-ਰੁਕ ਬਾਰਿਸ਼ ਹੋ ਰਹੀ ਹੈ। ਜਿਸ ਕਾਰਨ ਮੌਸਮ ਠੰਡਾ ਹੋ ਗਿਆ ਹੈ। ਮੌਸਮ ਵਿਭਾਗ ਨੇ ਪੰਜਾਬ ਦੇ ਉੱਤਰੀ ਇਲਾਕਿਆਂ ‘ਚ 11 ਤੋਂ 13 ਜੁਲਾਈ ਤੱਕ ਬਾਰਸ਼ ਦੀ ਸੰਭਾਵਨਾ ਜ਼ਾਹਰ ਕੀਤੀ ਹੈ। -PTC News


Top News view more...

Latest News view more...