Fri, Apr 26, 2024
Whatsapp

ਪੰਜਾਬ ਦੀ ਧੀ ਨੇ ਭਾਰਤੀ ਫੌਜ 'ਚ ਚਾਪਰ ਨੂੰ ਉਡਾ ਕੇ ਸਿਰਜਿਆ ਇਤਿਹਾਸ ,ਹਾਸਲ ਕੀਤਾ ਇਹ ਖਿਤਾਬ

Written by  Shanker Badra -- May 29th 2019 02:23 PM
ਪੰਜਾਬ ਦੀ ਧੀ ਨੇ ਭਾਰਤੀ ਫੌਜ 'ਚ ਚਾਪਰ ਨੂੰ ਉਡਾ ਕੇ ਸਿਰਜਿਆ ਇਤਿਹਾਸ ,ਹਾਸਲ ਕੀਤਾ ਇਹ ਖਿਤਾਬ

ਪੰਜਾਬ ਦੀ ਧੀ ਨੇ ਭਾਰਤੀ ਫੌਜ 'ਚ ਚਾਪਰ ਨੂੰ ਉਡਾ ਕੇ ਸਿਰਜਿਆ ਇਤਿਹਾਸ ,ਹਾਸਲ ਕੀਤਾ ਇਹ ਖਿਤਾਬ

ਪੰਜਾਬ ਦੀ ਧੀ ਨੇ ਭਾਰਤੀ ਫੌਜ 'ਚ ਚਾਪਰ ਨੂੰ ਉਡਾ ਕੇ ਸਿਰਜਿਆ ਇਤਿਹਾਸ ,ਹਾਸਲ ਕੀਤਾ ਇਹ ਖਿਤਾਬ:ਹੁਸ਼ਿਆਰਪੁਰ : ਹੁਸ਼ਿਆਰਪੁਰ ਦੀ ਇੱਕ ਲੜਕੀ ਨੇ ਭਾਰਤੀ ਫੌਜ 'ਚ MI 17ਵੀਂ 5 ਚਾਪਰ ਨੂੰ ਉਡਾ ਕੇ ਇਤਿਹਾਸ ਸਿਰਜ ਦਿੱਤਾ ਹੈ ,ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।ਮੁਕੇਰੀਆਂ ਦੇ ਪਿੰਡ ਕਾਲਾ ਮੰਝ ਦੀ ਫਲਾਈਟ ਲੈਫਟੀਨੈਂਟ ਪਾਰੁਲ ਭਾਰਦਵਾਜ 20 ਜੂਨ 2015 ‘ਚ ਭਾਰਤੀ ਸੈਨਾ ‘ਚ ਭਰਤੀ ਹੋਈ ਸੀ।ਉਸ ਨੇ ਟ੍ਰੇਨਿੰਗ ਤੋਂ ਬਾਅਦ 27 ਮਈ ਨੂੰ ਹੈਲੀਕਾਪਟਰ ਐਮਆਈ-17 ਵੀ5 ‘ਚ ਸਾਥੀ ਪਾਇਲਟਾਂ ਨਾਲ ਪਹਿਲੀ ਉਡਾਣ ਭਰੀ ਸੀ। [caption id="attachment_301238" align="aligncenter" width="300"]Hoshiarpur Flight Lieutenant Parral Bharadwaj MI 17th 5 Chapar Gorgeous Success ਪੰਜਾਬ ਦੀ ਧੀ ਨੇ ਭਾਰਤੀ ਫੌਜ 'ਚ ਚਾਪਰ ਨੂੰ ਉਡਾ ਕੇ ਸਿਰਜਿਆ ਇਤਿਹਾਸ , ਹਾਸਲ ਕੀਤਾ ਇਹ ਖਿਤਾਬ[/caption] ਫਲਾਈਟ ਲੈਫਟੀਨੈਂਟ ਪਾਰੁਪ ਭਾਰਦਵਾਜ ਦੇਸ਼ ਦੀ ਅਜਿਹੀ ਪਹਿਲੀ ਮਹਿਲਾ ਪਾਇਲਟ ਹੈ,ਜਿਨ੍ਹਾਂ ਨੇ ਐੱਮ. ਆਈ. 17 ਵੀ 5 ਚਾਪਰ ਨੂੰ ਉਡਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ।ਇਸ ਉਡਾਣ ‘ਚ ਪਾਰੁਲ ਨਾਲ ਫਲਾਈਟ ਅਫਸਰ ਅਮਨ ਨਿਧੀ ਤੇ ਫਲਾਈਟ ਲੈਫਟੀਨੈਂਟ ਹਿਨਾ ਜੈਸਵਾਲ ਤੇ ਸੂਕਵਾਇਡ ਲੀਡਰ ਰਿਚਾ ਮੌਜੂਦ ਸੀ। [caption id="attachment_301237" align="aligncenter" width="300"]Hoshiarpur Flight Lieutenant Parral Bharadwaj MI 17th 5 Chapar Gorgeous Success ਪੰਜਾਬ ਦੀ ਧੀ ਨੇ ਭਾਰਤੀ ਫੌਜ 'ਚ ਚਾਪਰ ਨੂੰ ਉਡਾ ਕੇ ਸਿਰਜਿਆ ਇਤਿਹਾਸ , ਹਾਸਲ ਕੀਤਾ ਇਹ ਖਿਤਾਬ[/caption] ਫਲਾਈਟ ਲੈਫਟੀਨੈਂਟ ਪਾਰੁਲ ਦੇ ਪਿਤਾ ਪ੍ਰਵੀਨ ਕੁਮਾਰ ਪੰਜਾਬ ਰੋਡਵੇਜ਼ ‘ਚ ਕੰਮ ਕਰ ਰਹੇ ਹਨ।ਉਨ੍ਹਾਂ ਨੇ ਪਾਰੁਲ ਬਾਰੇ ਦੱਸਿਆ ਕਿ ਪਾਰੁਲ ਸ਼ੁਰੂ ਤੋਂ ਹੀ ਪੜ੍ਹਾਈ ‘ਚ ਬੇਹੱਦ ਚੰਗੀ ਸੀ। ਪਾਰੁਲ ਦੇ ਅੰਦਰ ਬਚਪਨ ਤੋਂ ਹੀ ਆਸਮਾਨ ਵਿਚ ਉਡਣ ਤੇ ਫੌਜ ਵਿਚ ਜਾਣ ਦਾ ਜਜ਼ਬਾ ਸੀ। [caption id="attachment_301236" align="aligncenter" width="300"] Hoshiarpur Flight Lieutenant Parral Bharadwaj MI 17th 5 Chapar Gorgeous Success ਪੰਜਾਬ ਦੀ ਧੀ ਨੇ ਭਾਰਤੀ ਫੌਜ 'ਚ ਚਾਪਰ ਨੂੰ ਉਡਾ ਕੇ ਸਿਰਜਿਆ ਇਤਿਹਾਸ , ਹਾਸਲ ਕੀਤਾ ਇਹ ਖਿਤਾਬ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕਰਜ਼ੇ ਕਾਰਨ ਪੰਜਾਬ ’ਚ ਸੱਥਰ ਵਿਛਣੇ ਜਾਰੀ , ਮਾਨਸਾ ਦੇ ਪਿੰਡ ਅਨੂਪਗੜ ‘ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ ਉਨ੍ਹਾਂ ਦੱਸਿਆ ਕਿ ਉਸ ਨੇ ਐਮਆਈ- 17 ਦੀ ਉਡਾਣ ਨਾਲ ਪਹਿਲੀ ਮਹਿਲਾ ਪਾਇਲਟ ਦਾ ਖਿਤਾਬ ਆਪਣੇ ਨਾਂ ਕੀਤਾ ਹੈ।ਇਸ ਕਾਰਨ ਪਰਿਵਾਰ ਅਤੇ ਸਾਰੇ ਪਿੰਡ ਨੂੰ ਵੀ ਉਸ ‘ਤੇ ਮਾਣ ਹੈ।ਪਾਰੁਲ ਇਸ ਸਮੇਂ ਵੈਸਟਰਨ ਏਅਰ ਕਮਾਂਡਰ ਜਾਮਨਗਰ, ਗੁਜਰਾਤ ‘ਚ ਕੰਮ ਕਰ ਰਹੀ ਹੈ -PTCNews


Top News view more...

Latest News view more...