Sat, Apr 27, 2024
Whatsapp

ਬਰਨਾਲਾ : ਮਕਾਨ ਦੀ ਛੱਤ ਡਿੱਗਣ ਕਾਰਨ ਮਲਬੇ ਹੇਠਾਂ ਦੱਬਿਆ ਗਰੀਬ ਪਰਿਵਾਰ , ਮਾਂ - ਪੁੱਤ ਜ਼ਖ਼ਮੀ

Written by  Shanker Badra -- June 09th 2020 03:01 PM
ਬਰਨਾਲਾ : ਮਕਾਨ ਦੀ ਛੱਤ ਡਿੱਗਣ ਕਾਰਨ ਮਲਬੇ ਹੇਠਾਂ ਦੱਬਿਆ ਗਰੀਬ ਪਰਿਵਾਰ , ਮਾਂ - ਪੁੱਤ ਜ਼ਖ਼ਮੀ

ਬਰਨਾਲਾ : ਮਕਾਨ ਦੀ ਛੱਤ ਡਿੱਗਣ ਕਾਰਨ ਮਲਬੇ ਹੇਠਾਂ ਦੱਬਿਆ ਗਰੀਬ ਪਰਿਵਾਰ , ਮਾਂ - ਪੁੱਤ ਜ਼ਖ਼ਮੀ

ਬਰਨਾਲਾ : ਮਕਾਨ ਦੀ ਛੱਤ ਡਿੱਗਣ ਕਾਰਨ ਮਲਬੇ ਹੇਠਾਂ ਦੱਬਿਆ ਗਰੀਬ ਪਰਿਵਾਰ , ਮਾਂ - ਪੁੱਤ ਜ਼ਖ਼ਮੀ:ਬਰਨਾਲਾ : ਤਪਾ ਮੰਡੀ ਦੇ ਪੁਰਾਣਾ ਬਾਜ਼ਾਰ 'ਚ ਰਹਿੰਦੇ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਅਚਾਨਕ ਛੱਤ ਡਿੱਗਣ ਕਾਰਨ ਸੁੱਤੇ ਪਏ ਮਾਂ-ਪੁੱਤ ਗੰਭੀਰ ਜ਼ਖ਼ਮੀ ਹੋ ਗਏ ਹਨ। ਜਿਸ ਕਾਰਨ ਔਰਤ ਦੇ ਮੱਥੇ ਅਤੇ ਪੁੱਤ ਦੇ ਪੈਰਾਂ ਤੇ ਜ਼ਿਆਦਾ ਸੱਟਾਂ ਲੱਗਣ ਕਾਰਨ ਜ਼ਖ਼ਮੀ ਹੋ ਗਏ ਹਨ। ਇਸ ਦੌਰਾਨ ਘਰੇਲੂ ਸਾਮਾਨ ਮਲਬੇ ਹੇਠਾਂ ਦੱਬਣ ਕਾਰਨ ਗਰੀਬ ਪਰਿਵਾਰ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਦੌਰਾਨ ਮਕਾਨ ਮਾਲਕ ਸ਼ਿਵ ਕੁਮਾਰ ਘਈ ਨੇ ਦੱਸਿਆ ਕਿ ਅੱਜ ਸਵੇਰੇ 6 ਵਜੇ ਦੇ ਕਰੀਬ ਉਸ ਦੀ ਪਤਨੀ ਭੋਲੀ ਦੇਵੀ ਅਤੇ ਪੁੱਤਰ ਬੱਲੂ ਰਾਮ ਇੱਕ ਕਮਰੇ 'ਚ ਸੁੱਤੇ ਪਏ ਸਨ ਕਿ ਅਚਾਨਕ ਕਮਰੇ ਦੀ ਛੱਤ ਡਿੱਗ ਗਈ, ਜਿਸ ਕਾਰਨ ਉਹ ਮਲਬੇ ਹੇਠਾਂ ਦੱਬੇ ਗਏ ਅਤੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ। ਜਦਕਿ ਬਾਕੀ ਪਰਿਵਾਰਕ ਮੈਂਬਰ ਆਪਣਾ ਘਰੇਲੂ ਕੰਮ ਕਰ ਰਹੇ ਸੀ। ਜਿਸ ਤੋਂ ਬਾਅਦ ਰੌਲਾ ਪੈਣ 'ਤੇ ਆਲੇ-ਦੁਆਲੇ ਦੇ ਲੋਕਾਂ ਨੇ ਇਕੱਠੇ ਹੋ ਕੇ ਜ਼ਖ਼ਮੀਆਂ ਨੂੰ ਮਲਬੇ ਹੇਠੋਂ ਕੱਢਿਆ ਅਤੇ ਸਿਵਲ ਹਸਪਤਾਲ ਤਪਾ ਵਿਖੇ ਦਾਖ਼ਲ ਕਰਾਇਆ ਹੈ। ਇਸ ਹਾਦਸੇ ਦੌਰਾਨ ਘਰੇਲੂ ਸਮਾਨ,ਸਕੂਟਰ ਅਤੇ ਹੋਰ ਸਮਾਨ ਮਲਬੇ ਹੇਠਾਂ ਦੱਬਣ ਕਾਰਨ ਗਰੀਬ ਪਰਿਵਾਰ ਦਾ ਲੱਖ ਰੁਪਏ ਦੇ ਕਰੀਬ ਨੁਕਸਾਨ ਹੋਣ ਦਾ ਅੰਦਾਜਾ ਲਗਾਇਆ ਜਾ ਰਿਹਾ ਹੈ। -PTCNews


Top News view more...

Latest News view more...