ਸਰਹਿੰਦ -ਪਟਿਆਲਾ ਰੋਡ 'ਤੇ ਕਾਰ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ,ਪਤੀ-ਪਤਨੀ ਦੀ ਮੌਤ

By Shanker Badra - November 06, 2020 2:11 pm

ਸਰਹਿੰਦ -ਪਟਿਆਲਾ ਰੋਡ 'ਤੇ ਕਾਰ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ,ਪਤੀ-ਪਤਨੀ ਦੀ ਮੌਤ:ਫ਼ਤਹਿਗੜ੍ਹ ਸਾਹਿਬ : ਸਰਹਿੰਦ -ਪਟਿਆਲਾ ਰੋਡ 'ਤੇ ਪਿੰਡ ਆਦਮਪੁਰ ਨੇੜੇ ਮਾਰੂਤੀ ਕਾਰ ਅਤੇ ਟਰੱਕ ਦਰਮਿਆਨ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ ਪਤੀ-ਪਤਨੀ ਦੀ ਮੌਤ ਹੋ ਗਈ ਹੈ ਅਤੇ 2 ਬੱਚੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ।

Husband and wife killed and two children injured Road accident Near Adampur ਸਰਹਿੰਦ -ਪਟਿਆਲਾ ਰੋਡ 'ਤੇ ਕਾਰ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ,ਪਤੀ-ਪਤਨੀ ਦੀ ਮੌਤ

ਇਹ ਵੀ ਪੜ੍ਹੋ :ਚੰਡੀਗੜ੍ਹ-ਅੰਬਾਲਾ ਮੁੱਖ ਸੜਕ 'ਤੇ ਪਿੰਡ ਦੇਵੀਨਗਰ 'ਚ ਮੁੜ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

ਮ੍ਰਿਤਕਾਂ ਦੀ ਪਛਾਣ ਰਮਨਪ੍ਰੀਤ ਸਿੰਘ ਤੇ ਉਸ ਦੀ ਪਤਨੀ ਹਰਚਰਨ ਕੌਰ ਵਜੋਂ ਹੋਈ ਹੈ, ਜੋ ਪਟਿਆਲਾ ਦੇ ਗੁਰੂ ਨਾਨਕ ਨਗਰ ਦੇ ਰਹਿਣ ਵਾਲੇ ਸਨ। ਇਸ ਹਾਦਸੇ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

Husband and wife killed and two children injured Road accident Near Adampur ਸਰਹਿੰਦ -ਪਟਿਆਲਾ ਰੋਡ 'ਤੇ ਕਾਰ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ,ਪਤੀ-ਪਤਨੀ ਦੀ ਮੌਤ

ਮਿਲੀ ਜਾਣਕਾਰੀ ਮੁਤਾਬਕ ਰਮਨਪ੍ਰੀਤ ਅਤੇ ਉਸ ਦੀ ਪਤਨੀ ਆਪਣੇ ਦੋ ਬੱਚਿਆਂ ਸਮੇਤ ਮਾਰੂਤੀ ਕਾਰ ਰਾਹੀਂ ਪਟਿਆਲਾ ਤੋਂ ਅੰਮ੍ਰਿਤਸਰ ਜਾ ਰਹੇ ਸਨ। ਜਦੋਂ ਉਹ ਆਦਮਪੁਰ ਨਹਿਰ 'ਤੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨੇ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ।

Husband and wife killed and two children injured Road accident Near Adampur ਸਰਹਿੰਦ -ਪਟਿਆਲਾ ਰੋਡ 'ਤੇ ਕਾਰ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ,ਪਤੀ-ਪਤਨੀ ਦੀ ਮੌਤ

ਜਿਸ ਕਰਕੇ ਪਤੀ-ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ ,ਜਦਕਿ ਅਗ਼ਮਜੋਤ ਸਿੰਘ 7 ਸਾਲ ਤੇ ਨਵਰਾਜ ਸਿੰਘ 4 ਸਾਲ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ,ਜਿਨ੍ਹਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
-PTCNews
educare

adv-img
adv-img