ਹੋਰ ਖਬਰਾਂ

ਸਕੂਟਰੀ ਵਾਲੇ ਦਾ 117 ਵਾਰ ਹੋਇਆ ਚਲਾਨ ਪਰ ਨਹੀਂ ਭਰਿਆ , ਪੁਲਿਸ ਨੇ ਕੀਤੀ ਇਹ ਕਾਰਵਾਈ

By Shanker Badra -- November 17, 2021 1:11 pm -- Updated:Feb 15, 2021

ਨਵੀਂ ਦਿੱਲੀ : ਹੈਦਰਾਬਾਦ 'ਚ ਟ੍ਰੈਫਿਕ ਪੁਲਿਸ ਨੇ ਇਕ ਅਜਿਹੇ ਵਿਅਕਤੀ ਨੂੰ ਫੜਿਆ ਹੈ, ਜਿਸ ਦਾ ਹੁਣ ਤੱਕ 117 ਵਾਰ ਚਲਾਨ ਕੱਟਿਆ ਜਾ ਚੁੱਕਾ ਹੈ। ਇੱਕ ਰੁਟੀਨ ਵਾਹਨ ਚੈਕਿੰਗ ਦੌਰਾਨ ਹੈਦਰਾਬਾਦ ਟ੍ਰੈਫਿਕ ਪੁਲਿਸ ਨੇ ਇੱਕ ਵਿਅਕਤੀ ਨੂੰ ਫੜਿਆ ਜੋ 7 ਸਾਲਾਂ ਲਈ 117 ਚਲਾਨ ਕੱਟ ਕੇ ਚਕਮਾ ਦੇਣ ਵਿੱਚ ਕਾਮਯਾਬ ਰਿਹਾ ਹੈ। ਹੁਣ ਤੱਕ ਉਸ 'ਤੇ ਕਰੀਬ 30 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਜਾ ਚੁੱਕਾ ਹੈ।

ਸਕੂਟਰੀ ਵਾਲੇ ਦਾ 117 ਵਾਰ ਹੋਇਆ ਚਲਾਨ ਪਰ ਨਹੀਂ ਭਰਿਆ , ਪੁਲਿਸ ਨੇ ਕੀਤੀ ਇਹ ਕਾਰਵਾਈ

ਜਾਣਕਾਰੀ ਅਨੁਸਾਰ ਉਕਤ ਵਿਅਕਤੀ ਦੀ ਪਛਾਣ ਫਰੀਦ ਖਾਨ ਵਜੋਂ ਹੋਈ ਹੈ, ਜੋ ਸਕੂਟੀ ਚਲਾ ਰਿਹਾ ਸੀ ਅਤੇ ਉਸ ਦਾ 30 ਹਜ਼ਾਰ ਰੁਪਏ ਦਾ ਬਕਾਇਆ ਚਲਾਨ ਹੈ। ਉਸ ਨੂੰ ਨਾਮਪਲੀ ਨੇੜੇ ਬਿਨਾਂ ਹੈਲਮੇਟ ਤੋਂ ਗੱਡੀ ਚਲਾਉਂਦੇ ਹੋਏ ਫੜਿਆ ਗਿਆ ਅਤੇ ਜਦੋਂ ਟ੍ਰੈਫਿਕ ਪੁਲਿਸ ਨੇ ਉਸ ਦੀ ਰਜਿਸਟ੍ਰੇਸ਼ਨ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਦੀ ਗੱਡੀ ਦੇ 29,720 ਰੁਪਏ ਦੇ 117 ਚਲਾਨ ਕੱਟ ਚੁੱਕੇ ਹਨ।

ਸਕੂਟਰੀ ਵਾਲੇ ਦਾ 117 ਵਾਰ ਹੋਇਆ ਚਲਾਨ ਪਰ ਨਹੀਂ ਭਰਿਆ , ਪੁਲਿਸ ਨੇ ਕੀਤੀ ਇਹ ਕਾਰਵਾਈ

ਫਰੀਦ ਖਾਨ ਨੇ 7 ਸਾਲ ਵਿੱਚ ਇੱਕ ਵਾਰ ਵੀ ਚਲਾਨ ਨਹੀਂ ਭਰਿਆ। ਪੁਲਿਸ ਨੇ ਦੋਪਹੀਆ ਵਾਹਨ ਜ਼ਬਤ ਕਰ ਲਿਆ ਅਤੇ ਬਕਾਇਆ ਚਲਾਨ ਭਰਨ ਤੋਂ ਬਾਅਦ ਫਰੀਦ ਖਾਨ ਨੂੰ ਆਪਣਾ ਵਾਹਨ ਲਿਜਾਣ ਲਈ ਕਿਹਾ। ਖਾਨ ਨੂੰ ਇੱਕ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ ,ਜਿਸ ਵਿੱਚ ਉਸਨੂੰ ਚਲਾਨ ਦਾਇਰ ਕਰਨ ਲਈ ਕਿਹਾ ਗਿਆ ਸੀ, ਨਹੀਂ ਤਾਂ ਉਸਦੇ ਵਾਹਨ ਨੂੰ ਜ਼ਬਤ ਕਰਨ ਲਈ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ।

ਸਕੂਟਰੀ ਵਾਲੇ ਦਾ 117 ਵਾਰ ਹੋਇਆ ਚਲਾਨ ਪਰ ਨਹੀਂ ਭਰਿਆ , ਪੁਲਿਸ ਨੇ ਕੀਤੀ ਇਹ ਕਾਰਵਾਈ

ਪੁਲਿਸ ਨੇ ਉਸ ਦੇ ਵਾਹਨ ਨੂੰ ਜ਼ਬਤ ਕਰ ਲਿਆ ਹੈ ਅਤੇ ਉਸ ਨੂੰ ਨੋਟਿਸ ਜਾਰੀ ਕਰ ਦਿੱਤਾ ਕਿ ਜੇਕਰ ਉਹ ਆਪਣਾ ਵਾਹਨ ਵਾਪਸ ਚਾਹੁੰਦਾ ਹੈ ਤਾਂ ਉਸ ਨੂੰ ਵਿਆਜ ਸਮੇਤ ਜੁਰਮਾਨਾ ਅਦਾ ਕਰਨਾ ਹੋਵੇਗਾ। ਮੋਟਰ ਵਹੀਕਲ (ਐਮਵੀ) ਐਕਟ ਦੇ ਅਨੁਸਾਰ ਜੇਕਰ ਕਿਸੇ ਨੇ 10 ਤੋਂ ਵੱਧ ਵਾਰ ਚਲਾਨ ਕੱਟਣ ਲਈ ਜੁਰਮਾਨਾ ਨਹੀਂ ਭਰਿਆ ਹੈ ਤਾਂ ਪੁਲਿਸ ਉਸ ਦੇ ਵਾਹਨ ਨੂੰ ਜ਼ਬਤ ਕਰ ਸਕਦੀ ਹੈ।

ਸਕੂਟਰੀ ਵਾਲੇ ਦਾ 117 ਵਾਰ ਹੋਇਆ ਚਲਾਨ ਪਰ ਨਹੀਂ ਭਰਿਆ , ਪੁਲਿਸ ਨੇ ਕੀਤੀ ਇਹ ਕਾਰਵਾਈ

ਦੱਸ ਦੇਈਏ ਕਿ ਈ-ਚਲਾਨ ਵੈੱਬਸਾਈਟ ਦੇ ਅਨੁਸਾਰ 2014 ਤੋਂ ਬਾਅਦ ਜਾਰੀ ਕੀਤੇ ਗਏ ਜ਼ਿਆਦਾਤਰ ਚਲਾਨ ਬਿਨਾਂ ਹੈਲਮੇਟ ਜਾਂ ਗਲਤ ਪਾਰਕਿੰਗ ਕਾਰਨ ਜਾਰੀ ਕੀਤੇ ਗਏ ਸਨ। ਇਸ ਤੋਂ ਇਲਾਵਾ ਵਾਹਨ ਚਲਾਉਂਦੇ ਸਮੇਂ ਜਨਤਕ ਥਾਵਾਂ 'ਤੇ ਫੇਸ ਮਾਸਕ ਨਾ ਪਹਿਨਣ ਸਬੰਧੀ ਵੀ ਕੁਝ ਚਲਾਨ ਕੀਤੇ ਗਏ ਸਨ। ਕੁਝ ਜੁਰਮਾਨੇ ਗਲਤ ਪਾਸੇ ਗੱਡੀ ਚਲਾਉਣ ਨਾਲ ਸਬੰਧਤ ਹਨ।
-PTCNews