Sat, Apr 27, 2024
Whatsapp

ਨਵਾਂਸ਼ਹਿਰ 'ਚੋਂ ਮਿਲੇ 'ਆਈ ਲਵ ਪਾਕਿਸਤਾਨ' ਵਾਲੇ ਗੁਬਾਰੇ, ਲੋਕਾਂ 'ਚ ਡਰ ਦਾ ਮਾਹੌਲ

Written by  Jashan A -- February 28th 2020 08:45 AM
ਨਵਾਂਸ਼ਹਿਰ 'ਚੋਂ ਮਿਲੇ 'ਆਈ ਲਵ ਪਾਕਿਸਤਾਨ' ਵਾਲੇ ਗੁਬਾਰੇ, ਲੋਕਾਂ 'ਚ ਡਰ ਦਾ ਮਾਹੌਲ

ਨਵਾਂਸ਼ਹਿਰ 'ਚੋਂ ਮਿਲੇ 'ਆਈ ਲਵ ਪਾਕਿਸਤਾਨ' ਵਾਲੇ ਗੁਬਾਰੇ, ਲੋਕਾਂ 'ਚ ਡਰ ਦਾ ਮਾਹੌਲ

ਨਵਾਂਸ਼ਹਿਰ ਦੇ ਪਿੰਡ ਨੰਗਲ ਜੱਟਾ ਦੇ ਨਜ਼ਦੀਕ ਨਾ'ਪਾਕ' ਹਰਕਤ ਵਾਲੇ ਗੁਬਾਰੇ ਮਿਲੇ, ਜਿਸ ਤੋਂ ਬਾਅਦ ਸਥਾਨਕ ਲੋਕਾਂ 'ਚ ਡਰ ਦਾ ਮਾਹੌਲ ਬਣ ਗਿਆ। 20 ਅਜਿਹੇ ਗੁਬਾਰੇ ਮਿਲੇ ਹਨ, ਜਿਨ੍ਹਾਂ 'ਤੇ 'ਆਈ ਲਵ ਪਾਕਿਸਤਾਨ' ਲਿਖਿਆ ਹੋਇਆ ਹੈ, ਇਸ ਤੋਂ ਇਲਾਵਾ ਮੁਹੰਮਦ ਅਲੀ ਦੀ ਫੋਟੋ ਵੀ ਗੁਬਾਰਿਆਂ 'ਤੇ ਪ੍ਰਿੰਟ ਕੀਤੀ ਹੋਈ ਹੈ।  'I Love Pakistan' balloons found in Nawanshahrਮਿਲੀ ਜਾਣਕਾਰੀ ਮੁਤਾਬਕ ਪਿੰਡ ਨੰਗਲ ਜੱਟਾ ਨੂੰ ਜਾਂਦੇ ਰਸਤੇ 'ਤੇ ਕੁਝ ਬੱਚਿਆਂ ਨੇ ਗੁਬਾਰਿਆਂ ਦਾ ਇੱਕ ਗੁੱਛਾ ਦੇਖਿਆ ਤੇ ਜਦੋਂ ਉਹ ਨਜ਼ਦੀਕ ਗਏ ਤਾਂ ਉਹਨਾਂ ਨੇ ਪਾਕਿ ਵਾਲੇ ਦੇਖ ਤੁਰੰਤ ਸਥਾਨਕ ਲੋਕਾਂ ਨੂੰ ਸੂਚਿਤ ਕੀਤਾ। ਹੋਰ ਪੜ੍ਹੋ: ਧਨੌਲਾ 'ਚ ਮੈਨੇਜਰ ਵੱਲੋਂ ਖੁਦਕੁਸ਼ੀ ਦਾ ਮਾਮਲਾ, ਧਰਨਾ ਦੇਣ ਜਾ ਰਹੇ ਪਰਿਵਾਰਿਕ ਮੈਂਬਰਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ  'I Love Pakistan' balloons found in Nawanshahrਉਧਰ ਜਦੋਂ ਇਸ ਗੁਬਾਰਿਆਂ ਦੀ ਜਾਣਕਾਰੀ ਸਥਾਨਕ ਪੁਲਿਸ ਤੇ ਖੁਫੀਆ ਏਜੰਸੀਆਂ ਨੂੰ ਮਿਲੀ ਤਾਂ ਉਹਨਾਂ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਦਾ ਹੈ ਕਾਰਵਾਈ ਦੌਰਾਨ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇਗਾ। -PTC News  


Top News view more...

Latest News view more...