Sat, Apr 27, 2024
Whatsapp

ਕਾਂਗਰਸੀ ਨੇਤਾ ਕੁਲਦੀਪ ਬਿਸ਼ਨੋਈ ਨੂੰ ਝਟਕਾ, 150 ਕਰੋੜ ਦਾ ਬੇਨਾਮੀ ਹੋਟਲ ਜ਼ਬਤ

Written by  Shanker Badra -- August 28th 2019 10:29 AM
ਕਾਂਗਰਸੀ ਨੇਤਾ ਕੁਲਦੀਪ ਬਿਸ਼ਨੋਈ ਨੂੰ ਝਟਕਾ, 150 ਕਰੋੜ ਦਾ ਬੇਨਾਮੀ ਹੋਟਲ ਜ਼ਬਤ

ਕਾਂਗਰਸੀ ਨੇਤਾ ਕੁਲਦੀਪ ਬਿਸ਼ਨੋਈ ਨੂੰ ਝਟਕਾ, 150 ਕਰੋੜ ਦਾ ਬੇਨਾਮੀ ਹੋਟਲ ਜ਼ਬਤ

ਕਾਂਗਰਸੀ ਨੇਤਾ ਕੁਲਦੀਪ ਬਿਸ਼ਨੋਈ ਨੂੰ ਝਟਕਾ, 150 ਕਰੋੜ ਦਾ ਬੇਨਾਮੀ ਹੋਟਲ ਜ਼ਬਤ:ਨਵੀਂ ਦਿੱਲੀ : ਆਮਦਨ ਕਰ ਵਿਭਾਗ ਨੇ ਹਰਿਆਣਾ ਦੇ ਕਾਂਗਰਸੀ ਨੇਤਾ ਕੁਲਦੀਪ ਬਿਸ਼ਨੋਈ ਅਤੇ ਉਸ ਦੇ ਭਰਾ ਦੇ ਗੁੜਗਾਉਂ ਸਥਿਤ ਬੇਨਾਮੀ ਹੋਟਲ ਜ਼ਬਤ ਕਰ ਲਿਆ ਹੈ।ਇਹ ਇਕ ਮਹਿੰਗੇ ਵਪਾਰਕ ਇਲਾਕੇ ਵਿੱਚ ਹੈ ਅਤੇ ਇਸ ਦੀ ਕੀਮਤ 150 ਕਰੋੜ ਰੁਪਏ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਗੁਰੂਗ੍ਰਾਮ ਦੇ ਡੀਐੱਲਐੱਫ ਫੇਜ਼-1 ਸਥਿਤ ‘ਬਿ੍ਰਸਟਲ ਹੋਟਲ’ ਨੂੰ ਜ਼ਬਤ ਕੀਤਾ ਗਿਆ ਹੈ। ਇਹ ਕਾਰਵਾਈ ਬੇਨਾਮੀ ਜਾਇਦਾਦ ਲੈਣ ਦੇਣ ਰੋਕੂ ਐਕਟ, 1988 ਦੀ ਧਾਰਾ 24 (3) ਤਹਿਤ ਕੀਤੀ ਗਈ ਹੈ। ਇਹ ਜਾਇਦਾਦ ਬ੍ਰਾਈਟ ਸਟਾਰ ਹੋਟਲ ਪ੍ਰਾਈਵੇਟ ਲਿਮਟਿਡ ਦੇ ਨਾਂ ’ਤੇ ਖ਼ਰੀਦੀ ਗਈ ਸੀ। [caption id="attachment_333494" align="aligncenter" width="300"]I-T attaches Rs 150 crore worth 'benami' hotel of Congress leader Kuldeep Bishnoi, brother ਕਾਂਗਰਸੀ ਨੇਤਾ ਕੁਲਦੀਪ ਬਿਸ਼ਨੋਈ ਨੂੰ ਝਟਕਾ, 150 ਕਰੋੜ ਦਾ ਬੇਨਾਮੀ ਹੋਟਲ ਜ਼ਬਤ[/caption] ਬਿਸ਼ਨੋਈ ਖ਼ਿਲਾਫ਼ ਟੈਕਸ ਚੋਰੀ ਦੇ ਦੋਸ਼ ’ਚ ਆਮਦਨ ਕਰ ਵਿਭਾਗ ਨੇ 23 ਜੁਲਾਈ ਨੂੰ ਹਰਿਆਣਾ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ’ਚ ਉਨ੍ਹਾਂ ਨਾਲ ਜੁੜੇ 13 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਆਮਦਨ ਕਰ ਵਿਭਾਗ ਦੇ ਸੂਤਰਾਂ ਨੇ ਕਿਹਾ ਕਿ ਜਾਂਚ ’ਚ ਪਤਾ ਲੱਗਾ ਸੀ ਕਿ ਹੋਟਲ ਕੰਪਨੀ ’ਚ 34 ਫ਼ੀਸਦੀ ਸ਼ੇਅਰ ਇਕ ਮੁਖੌਟਾ ਕੰਪਨੀ ਦੇ ਨਾਂ ’ਤੇ ਹਨ, ਜਿਹੜੀ ਬਰਤਾਨਵੀ ਵਰਜ਼ਨ ਆਈਲੈਂਡਸ (ਬੀਵੀਆਈ) ’ਚ ਰਜਿਸਟਰਡ ਹੈ ਤੇ ਉਸਦਾ ਸੰਚਾਲਨ ਸੰਯੁਕਤ ਅਰਬ ਅਮੀਰਾਤ ਤੋਂ ਕੀਤਾ ਜਾਂਦਾ ਹੈ। [caption id="attachment_333495" align="aligncenter" width="300"]I-T attaches Rs 150 crore worth 'benami' hotel of Congress leader Kuldeep Bishnoi, brother ਕਾਂਗਰਸੀ ਨੇਤਾ ਕੁਲਦੀਪ ਬਿਸ਼ਨੋਈ ਨੂੰ ਝਟਕਾ, 150 ਕਰੋੜ ਦਾ ਬੇਨਾਮੀ ਹੋਟਲ ਜ਼ਬਤ[/caption] ਇਨਕਮ ਟੈਕਸ ਦੇ ਸੂਤਰਾਂ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਜ਼ਬਤ ਕੀਤੀ ਗਈ ਕੰਪਨੀ ਦਾ 34 ਫ਼ੀਸਦੀ ਹਿੱਸਾ ਦਿਖਾਵੇ ਦੀ ਕੰਪਨੀ ਦੇ ਨਾਮ ਹੈ ਜੋ ਟੈਕਸ ਚੋਰਾਂ ਦੀ ਪਨਾਹਗਾਹ ਮੰਨੇ ਜਾਣ ਵਾਲੇ ਵਿਦੇਸ਼ ਇਲਾਕੇ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਵਿੱਚ ਰਜਿਸਟਰਡ ਹੈ ਅਤੇ ਉਸ ਦਾ ਸੰਚਾਲਨ ਯੂਏਈ ਤੋਂ ਹੋ ਰਿਹਾ ਹੈ। [caption id="attachment_333493" align="aligncenter" width="300"]I-T attaches Rs 150 crore worth 'benami' hotel of Congress leader Kuldeep Bishnoi, brother ਕਾਂਗਰਸੀ ਨੇਤਾ ਕੁਲਦੀਪ ਬਿਸ਼ਨੋਈ ਨੂੰ ਝਟਕਾ, 150 ਕਰੋੜ ਦਾ ਬੇਨਾਮੀ ਹੋਟਲ ਜ਼ਬਤ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨਸ਼ਾ ਤਸਕਰੀ ਦੇ ਮਾਮਲੇ ਵਿੱਚ ਰਿਸ਼ਵਤ ਲੈਣ ਦੇ ਦੋਸ਼ ‘ਚ ਚਾਰ ਪੁਲਿਸ ਮੁਲਾਜ਼ਮ ਮੁਅੱਤਲ ਸੂਤਰਾਂ ਮੁਤਾਬਕ ਕਿ ਹੋਟਲ ਤੇ ਉਸਦੀਆਂ ਹੋਰ ਜਾਇਦਾਦਾਂ ਕੁਲਦੀਪ ਬਿਸ਼ਨੋਈ ਤੇ ਉਨ੍ਹਾਂ ਦੇ ਭਰਾ ਚੰਦਰਮੋਹਨ ਬਿਸ਼ਨੋਈ ਦੀ ਬੇਨਾਮੀ ਜਾਇਦਾਦਾਂ ਹਨ। ਇਹ ਦੋਵੇਂ ਭਰਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਬੇਟੇ ਹਨ। ਕੁਲਦੀਪ ਬਿਸ਼ਨੋਈ ਆਦਮਪੁਰ ਸੀਟ ਤੋਂ ਕਾਂਗਰਸ ਦੇ ਵਿਧਾਇਕ ਹਨ ਤੇ ਚੰਦਰਮੋਹਨ ਸੂਬੇ ਦੇ ਉਪ ਮੁੱਖ ਮੰਤਰੀ ਰਹਿ ਚੁੱਕੇ ਹਨ। -PTCNews


Top News view more...

Latest News view more...