ਖੇਡ ਸੰਸਾਰ

ICC T20 World Cup: ਬਤੌਰ T20 ਕਪਤਾਨ ਵਿਰਾਟ ਕੋਹਲੀ ਦਾ ਆਖਰੀ ਮੈਚ ਅੱਜ

By Riya Bawa -- November 08, 2021 3:24 pm

ICC T20 World Cup: ਅੱਜ ICC T20 WC ਵਿੱਚ ਭਾਰਤੀ ਟੀਮ (IND) ਦਾ ਸਾਹਮਣਾ ਨਾਮੀਬੀਆ (NAM) ਨਾਲ ਹੋਵੇਗਾ। ਦੱਸ ਦੇਈਏ ਕਿ ਭਾਰਤੀ ਟੀਮ ਵਿਸ਼ਵ ਕੱਪ ਤੋਂ ਬਾਹਰ ਹੋ ਚੁੱਕੀ ਹੈ ਅਤੇ ਨਾਮੀਬੀਆ ਖਿਲਾਫ ਇਹ ਆਖਰੀ ਲੀਗ ਮੈਚ ਹੋਵੇਗਾ। ਨਿਊਜ਼ੀਲੈਂਡ ਦੀ ਟੀਮ ਨੇ ਅਫ਼ਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਅਤੇ ਇਸ ਦੇ ਨਾਲ ਹੀ ਟੀਮ ਇੰਡੀਆ ਟੂਰਨਾਮੈਂਟ ਤੋਂ ਬਾਹਰ ਹੋ ਗਈ।

India vs New Zealand, T20 World Cup 2021: Virat Kohli-led Team India to take on Kiwis in 'virtual quarter-final'

ਵਿਰਾਟ ਕੋਹਲੀ ਦੀ ਅਗਵਾਈ 'ਚ ਟੀਮ ਇੰਡੀਆ ਆਖਰੀ ਮੈਚ ਜਿੱਤ ਕੇ ਸਨਮਾਨਜਨਕ ਵਿਦਾਈ ਲੈਣਾ ਚਾਹੇਗੀ। ਕਪਤਾਨ ਦੇ ਤੌਰ 'ਤੇ ਕੋਹਲੀ ਦਾ ਇਹ ਆਖਰੀ ਟੀ-20 ਮੈਚ ਹੋਵੇਗਾ। ਟੀ-20 ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਰਾਟ ਕੋਹਲੀ ਨੇ ਐਲਾਨ ਕੀਤਾ ਸੀ ਕਿ ਉਹ ਇਸ ਟੂਰਨਾਮੈਂਟ ਤੋਂ ਬਾਅਦ ਟੀ-20 ਫਾਰਮੈਟ ਦੀ ਕਪਤਾਨੀ ਛੱਡ ਦੇਣਗੇ।

ਕਪਤਾਨ ਦੇ ਤੌਰ 'ਤੇ ਕੋਹਲੀ ਦਾ ਆਖਰੀ ਮੈਚ ਨਾਮੀਬੀਆ ਨਾਲ ਹੋਵੇਗਾ। ਟੀਮ ਦੇ ਖਿਡਾਰੀ ਇਸ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕੋਹਲੀ ਲਈ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕਰਨਗੇ।

If ball is hitting stumps it should be out: Virat Kohli on umpire call

ਕੋਹਲੀ ਦੇ ਨਾਂ ਅੰਤਰਰਾਸ਼ਟਰੀ ਕ੍ਰਿਕਟ 'ਚ 70 ਸੈਂਕੜੇ ਹਨ। ਉਸ ਤੋਂ ਅੱਗੇ ਸਿਰਫ਼ ਰਿਕੀ ਪੋਂਟਿੰਗ (71 ਸੈਂਕੜੇ) ਅਤੇ ਸਚਿਨ ਤੇਂਦੁਲਕਰ (100 ਸੈਂਕੜੇ) 'ਤੇ ਹਨ। ਕੋਹਲੀ ਨੇ ਹੁਣ ਤੱਕ ਅੰਤਰਰਾਸ਼ਟਰੀ ਕ੍ਰਿਕਟ 'ਚ 23159 ਦੌੜਾਂ ਬਣਾਈਆਂ ਹਨ। ਉਹ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ 7ਵੇਂ ਨੰਬਰ 'ਤੇ ਹੈ।

Virat Kohli becomes first cricketer to reach 100 million followers on Instagram

ਟੀਮ ਵੀ ਵਿਰਾਟ ਕੋਹਲੀ ਨੂੰ ਟੀ-20 ਕਪਤਾਨ ਦੇ ਤੌਰ 'ਤੇ ਆਪਣੇ ਆਖਰੀ ਮੈਚ 'ਚ ਵੱਡੀ ਜਿੱਤ ਦੇ ਨਾਲ ਅਲਵਿਦਾ ਕਹਿਣਾ ਚਾਹੇਗੀ। ਮੁੱਖ ਕੋਚ ਰਵੀ ਸ਼ਾਸਤਰੀ, ਗੇਂਦਬਾਜ਼ੀ ਕੋਚ ਭਰਤ ਅਰੁਣ ਸਮੇਤ ਕਈ ਸਪੋਰਟ ਸਟਾਫ ਲਈ ਟੀਮ ਇੰਡੀਆ ਨਾਲ ਇਹ ਆਖਰੀ ਮੈਚ ਵੀ ਹੋਵੇਗਾ।

-PTC News

  • Share