ਮੁੱਖ ਖਬਰਾਂ

WhatsApp ਚਲਾਉਣ ਵਾਲਿਆਂ ਲਈ ਅਹਿਮ ਖ਼ਬਰ !  ਇਨ੍ਹਾਂ ਗ਼ਲਤੀਆਂ ਕਰਕੇ ਹੋ ਸਕਦੀ ਹੈ ਜੇਲ੍ਹ

By Shanker Badra -- March 27, 2021 3:22 pm -- Updated:March 27, 2021 4:08 pm


ਨਵੀਂ ਦਿੱਲੀ : ਟੈਕਨੋਲੋਜੀ ਦੇ ਇਸ ਦੌਰ ਵਿੱਚ WhatsApp ਸਾਡੇ ਲਈ ਬਹੁਤ ਮਹੱਤਵਪੂਰਣ ਬਣ ਗਿਆ ਹੈ। WhatsApp ਇੱਕ ਅਜਿਹਾ ਟੈਸਟਸਟੈਂਟ ਮੈਸੇਜਿੰਗ ਐਪ ਬਣ ਚੁੱਕਿਆ ਹੈ ਕਿ ਜਿਸ ਦਾ ਸਭ ਤੋਂ ਜ਼ਿਆਦਾ ਲੋਕ ਇਸਤੇਮਾਲ ਕਰਦੇ ਹਨ। ਨਵੀਂ ਪ੍ਰਾਈਵੇਸੀ ਨੀਤੀ ਦੇ ਬਾਅਦ ਕੰਪਨੀ ਨੂੰ ਥੋੜਾ ਨੁਕਸਾਨ ਹੋਇਆ ਹੈ ਪਰ ਯੂਜਰ ਬੇਸ 'ਤੇ ਕੋਈ ਜ਼ਿਆਦਾ ਫਰਕ ਨਹੀਂ ਪਿਆ। ਤੁਹਾਡੇ 'ਚੋਂ ਵੀ ਕਈ ਲੋਕ WhatsApp ਦਾ ਇਸਤੇਮਾਲ ਕਰਦੇ ਹੋਣਗੇ। ਅਜਿਹੇ 'ਚ ਜੇਕਰ ਤੁਸੀਂ ਵੀ ਫੋਟੋਆਂ , ਵੀਡੀਓ ਤੇ ਮੈਸੇਜ ਇੱਕ ਦੂਜੇ ਨੂੰ ਭੇਜਦੇ ਹੋ ਤਾਂ ਕਈ ਵਾਰ ਅਜਿਹੀਆਂ ਗ਼ਲਤੀਆਂ ਕਰਕੇ ਜੇਲ੍ਹ ਜਾਣਾ ਪੈ ਸਕਦਾ ਹੈ।

ਪੜ੍ਹੋ ਹੋਰ ਖ਼ਬਰਾਂ : ਹੋਲੀ ਤੋਂ ਪਹਿਲਾਂ ਇਸ ਸੂਬੇ 'ਚ ਲੱਗਿਆ ਸਖ਼ਤ ਲਾਕਡਾਊਨ , ਪੜ੍ਹੋ ਕੀ ਰਹੇਗਾ ਖੁੱਲ੍ਹਾ , ਕੀ ਰਹੇਗਾ ਬੰਦ

If you run WhatsApp, don't forget these 7 mistakes, it can be jail WhatsApp ਚਲਾਉਣ ਵਾਲਿਆਂ ਲਈ ਅਹਿਮ ਖ਼ਬਰ !  ਇਨ੍ਹਾਂ ਗ਼ਲਤੀਆਂ ਕਰਕੇ ਹੋ ਸਕਦੀ ਹੈ ਜੇਲ੍ਹ

 ਪੋਰਨ ਕਲਿੱਕ ਸ਼ੇਅਰ ਕਰਨਾ 

ਪੋਰਨ ਨੂੰ ਲੈ ਕੇ ਪੁਲਿਸ ਬਹੁਤ ਸਖ਼ਤ ਹੈ। ਅਜਿਹੀ ਸਥਿਤੀ ਵਿਚ ਜੇ ਤੁਸੀਂ ਵਟਸਐਪ 'ਤੇ ਪੋਰਨ ਜਾਂ ਅਸ਼ਲੀਲ ਵੀਡੀਓ ਸ਼ੇਅਰ  ਕਰਦੇ ਫੜੇ ਜਾਂਦੇ ਹੋ ਤਾਂ ਤੁਹਾਨੂੰ ਜੇਲ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਪੁਲਿਸ ਤੁਹਾਡੇ ਵਿਰੁੱਧ ਸਖਤ ਕਦਮ ਵੀ ਲੈ ਸਕਦੀ ਹੈ। ਨਾਲ ਹੀ ਤੁਹਾਡਾ ਵਟਸਐਪ ਅਕਾਊਂਟ ਵੀ ਹਮੇਸ਼ਾ ਲਈ ਬਲੌਕ ਕੀਤਾ ਜਾ ਸਕਦਾ ਹੈ।

If you run WhatsApp, don't forget these 7 mistakes, it can be jail WhatsApp ਚਲਾਉਣ ਵਾਲਿਆਂ ਲਈ ਅਹਿਮ ਖ਼ਬਰ !  ਇਨ੍ਹਾਂ ਗ਼ਲਤੀਆਂ ਕਰਕੇ ਹੋ ਸਕਦੀ ਹੈ ਜੇਲ੍ਹ

ਅਣਜਾਣ ਲੋਕਾਂ ਨੂੰ ਸੁਨੇਹਾ ਭੇਜਣ ਤੋਂ ਰੋਕੋ

ਤੁਹਾਨੂੰ ਅਤੇ ਸਿਰਫ ਤੁਹਾਨੂੰ ਆਪਣੇ WhatsApp 'ਤੇ ਕੰਟਰੋਲ ਕਰਨਾ ਚਾਹੀਦਾ ਹੈ. ਅਜਿਹੀ ਸਥਿਤੀ ਵਿੱਚ ਸਮੇਂ ਸਮੇਂ ਤੇ ਵਟਸਐਪ ਦੀਆਂ ਸੈਟਿੰਗਾਂ ਅਤੇ ਸੰਪਰਕ ਸੂਚੀ ਦੀ ਜਾਂਚ ਕਰਦੇ ਰਹੋ। ਅਜਿਹਾ ਨਾ ਹੋਵੇ ਕਿ ਕਿਤੇ ਕੋਈ ਤੁਹਾਨੂੰ ਵੀ ਵਟਸਐਪ 'ਤੇ ਮੈਸੇਜ ਕਰ ਰਿਹਾ ਹੋਵੇ। ਉਨ੍ਹਾਂ ਨੰਬਰਾਂ ਨੂੰ ਡਿਲੀਟ ਕਰ ਦਿਓ ,ਜਿਨ੍ਹਾਂ ਦੀ ਹੁਣ ਲੋੜ ਨਹੀਂ ਹੈ।

If you run WhatsApp, don't forget these 7 mistakes, it can be jail WhatsApp ਚਲਾਉਣ ਵਾਲਿਆਂ ਲਈ ਅਹਿਮ ਖ਼ਬਰ !  ਇਨ੍ਹਾਂ ਗ਼ਲਤੀਆਂ ਕਰਕੇ ਹੋ ਸਕਦੀ ਹੈ ਜੇਲ੍ਹ

ਪ੍ਰੋਫਾਈਲ ਫੋਟੋ ਨਾਲ ਪੂਰੀ ਜਾਣਕਾਰੀ ਨਾ ਦਿਓ

ਬਹੁਤ ਸਾਰੇ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਆਪਣੀ ਪੂਰੀ ਕੁੰਡਲੀ ਆਪਣੇ WhatsApp ਪ੍ਰੋਫਾਈਲ ਵਿਚ ਪਾ ਦਿੰਦੇ ਹਨ।  ਤੁਹਾਨੂੰ ਸੁਰੱਖਿਆ ਦੇ ਮਾਮਲੇ ਵਿਚ ਅਜਿਹਾ ਨਹੀਂ ਕਰਨਾ ਚਾਹੀਦਾ। ਪਰੋਫਾਈਲ ਫੋਟੋ ਵਿਚ ਪੂਰੇ ਪਰਿਵਾਰ ਦੀ ਤਸਵੀਰ ਵੀ ਨਹੀਂ ਲਗਾਉਣੀ ਚਾਹੀਦੀ। ਆਮ ਤੌਰ 'ਤੇ ਪ੍ਰੋਫਾਈਲ ਫੋਟੋ ਨੂੰ ਗਰੁੱਪ ਵਫ਼ੋਟੋ ਵੀ ਨਹੀਂ ਲਗਾਉਣੀ ਚਾਹੀਦੀ। ਪ੍ਰੋਫਾਈਲ ਫੋਟੋ ਦੀ ਪ੍ਰਾਈਵੇਸੀ ਲਈ ਤਿੰਨ ਵਿਕਲਪ ਵੀ ਮਿਲਦੇ ਹਨ , ਜਿਸਦੀ ਸੈਟਿੰਗ ਤੁਸੀਂ ਵੀ ਕਰ ਸਕਦੇ ਹੋ।

If you run WhatsApp, don't forget these 7 mistakes, it can be jail WhatsApp ਚਲਾਉਣ ਵਾਲਿਆਂ ਲਈ ਅਹਿਮ ਖ਼ਬਰ !  ਇਨ੍ਹਾਂ ਗ਼ਲਤੀਆਂ ਕਰਕੇ ਹੋ ਸਕਦੀ ਹੈ ਜੇਲ੍ਹ

ਟੂ-ਫੈਕਟਰ ਆਥੇਟਿਕੇਸ਼ਨ ਆਨ ਨਾ ਕਰਨਾ 

ਬਹੁਤੇ ਲੋਕ ਵਟਸਐਪ ਦੀ ਵਰਤੋਂ ਕਰਦੇ ਹਨ ਪਰ ਟੂ-ਫੈਕਟਰ ਆਥੇਟਿਕੇਸ਼ਨਦੀ ਵਰਤੋਂ ਨਹੀਂ ਕਰਦੇ। ਅਜਿਹੇ 'ਚ ਸਿਮ ਸਵੈਪ ਕਰਕੇ ਤੁਹਾਡੇ ਨੰਬਰ ਤੋਂ ਇਕ ਹੋਰ ਵਟਸਐਪ ਦੀ ਵਰਤੋਂ ਕਰਨ ਦੀ ਸੰਭਾਵਨਾ ਵੱਧ ਜਾਂਦੀ ਹੈ. ਵਟਸਐਪ ਦੀਆਂ ਸੈਟਿੰਗਾਂ ਵਿਚ ਜਾ ਕੇ ਟੂ-ਫੈਕਟਰ ਆਥੇਟਿਕੇਸ਼ਨ ਨੂੰ ਆਨ ਕਰ ਦਿਓ। ਇਸ ਤੋਂ ਬਾਅਦ ਕੋਈ ਵੀ ਤੁਹਾਡੇ ਨੰਬਰ ਨਾਲ ਵਟਸਐਪ ਦੀ ਵਰਤੋਂ ਨਹੀਂ ਕਰ ਸਕੇਗਾ।

WhatsApp ਐਪ ਨੂੰ ਫਿੰਗਰਪ੍ਰਿੰਟ ਜਾਂ ਫੇਸ ਆਈਡੀ ਨਾਲ ਲਾਕ ਨਹੀਂ ਕਰਨਾ 

ਵਟਸਐਪ ਨੇ ਐਪ ਨੂੰ ਲਾਕ ਕਰਨ ਲਈ ਖਾਸ ਤੌਰ 'ਤੇ ਫਿੰਗਰਪ੍ਰਿੰਟ ਅਤੇ ਫੇਸ ਆਈਡੀ ਲਾਕ ਦਿੱਤਾ ਹਨ ਪਰ ਬਹੁਤ ਘੱਟ ਲੋਕ ਇਸ ਦੀ ਵਰਤੋਂ ਕਰਦੇ ਹਨ। ਇਸ ਸੈਟਿੰਗ ਦੇ ਨਾਲ ਵਟਸਐਪ ਐਪ ਵਿਚ ਆਟੋਮੈਟਿਕ ਲੌਕ ਦਾ ਵਿਕਲਪ ਵੀ ਉਪਲਬਧ ਹੈ। ਤੁਸੀਂ ਇਸ ਦੀ ਸੈਟਿੰਗ ਨੂੰ ਪ੍ਰਾਈਵੇਸੀ ਸੈਟਿੰਗ ਵਿੱਚ ਪਾਓਗੇ।

ਗਰੁੱਪ ਵਿੱਚ ਐਡ ਕਰਨ ਤੋਂ ਇਨਕਾਰ ਨਾ ਕਰਨਾ 

ਵਟਸਐਪ ਦੀ ਇਹ ਵਿਸ਼ੇਸ਼ਤਾ ਵੀ ਹੈ ਕਿ ਤੁਸੀਂ ਆਪਣੇ ਹਿਸਾਬ ਦੇ ਨਾਲ ਕਿਸੇ ਗਰੁੱਪ ਵਿੱਚ ਐਡ ਨਹੀਂ ਹੋ ਸਕਦੇ ਯਾਨੀ ਚਾਹਕੇ ਕੇ ਵੀ ਤੁਹਾਨੂੰ ਕਿਸੇ WhatsApp ਗਰੁੱਪ ਵਿੱਚ ਐਡ ਨਹੀਂ ਕਰ ਸਕਦੇ ਪਰ ਇਸਦੇ ਲਈ ਤੁਹਾਨੂੰ ਇੱਕ ਸੈਟਿੰਗ ਕਰਨੀ ਪਵੇਗੀ। ਕਿਸੇ ਨੂੰ ਵੀਗਰੁੱਪ ਵਿੱਚ ਐਡ ਕਰਨ ਦੀ ਸੁਬਿਧਾ ਦੇਣ ਤੋਂ ਬਾਅਦ ਤੁਹਾਨੂੰ ਖ਼ਤਰਾ ਹੋ ਸਕਦਾ ਹੈ। ਮੰਨ ਲਓ ਕਿ ਇਕ ਗਰੁੱਪ ਵਿਚ ਇਤਰਾਜ਼ਯੋਗ ਵੀਡੀਓ ਹੈ ਅਤੇ ਸਾਰੇ ਲੋਕ ਗਰੁੱਪ ਛੱਡ ਦਿੰਦੇ ਹਨ ਤਾਂ ਤੁਸੀਂ ਆਪਣੇ ਆਪ ਐਡਮਿਨ  ਬਣ ਜਾਓਗੇ ਅਤੇ ਫਿਰ ਪੁਲਿਸ ਤੁਹਾਡੇ ਤੋਂ ਪੁੱਛਗਿੱਛ ਕਰੇਗੀ ,ਇਸ ਲਈ ਗਰੁੱਪ ਐਡ ਦੀ ਸੈਟਿੰਗ ਜ਼ਰੂਰ ਕਰੋ।

ਆਟੋ ਬੈਕਅਪ ਬੰਦ ਨਾ ਕਰੋ

ਜੇ ਜਾਂਚ ਕੀਤੀ ਗਈ ਤਾਂ ਜ਼ਿਆਦਾਤਰ ਲੋਕ ਵਟਸਐਪ ਆਟੋ ਬੈਕਅਪ 'ਤੇ ਹੋਣਗੇ, ਜੋ ਨਹੀਂ ਹੋਣਾ ਚਾਹੀਦਾ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਵਟਸਐਪ ਸਿਰਫ ਆਪਣੇ ਮੈਸੇਜ ਦੀ ਪ੍ਰਵੇਸੀ ਦੀ ਜ਼ਿੰਮੇਵਾਰੀ ਆਪਣੇ ਪਲੇਟਫਾਰਮ 'ਤੇ ਲੈਂਦਾ ਹੈ ਨਾ ਕਿ ਗੂਗਲ ਡਰਾਈਵ ਅਤੇ ਆਈ ਕਲਾਉਡ ਵਰਗੇ ਥਰਡ ਪਾਰਟੀ ਪਲੇਟਫਾਰਮ 'ਤੇ। ਬੈਕਅਪ ਦੇ ਨਾਲ ਤੁਹਾਡੀ ਗੱਲਬਾਤ ਹੁਣ ਨਿੱਜੀ ਨਹੀਂ ਹੋਵੇਗੀ। ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਵਿੱਚ ਤੁਸੀਂ ਜ਼ਰੂਰ ਵੇਖਿਆ ਹੋਵੇਗਾ ਕਿ ਤਿੰਨ ਸਾਲ ਪੁਰਾਣੇ ਚੈਟ ਕੱਢ ਲਏ ਗਏ ਸੀ।
-PTCNews

  • Share