ਦਿਨ ਦਿਹਾੜੇ ਅਨੌਖੇ ਤਰੀਕੇ ਨਾਲ ਲੁਟੇਰਿਆਂ ਨੇ ਕਾਰਾਂ 'ਚ ਕੀਤੀ ਲੁੱਟ, ਪੁਲਿਸ ਕਰ ਰਹੀ ਜਾਂਚ ਪੜਤਾਲ

By Jagroop Kaur - May 27, 2021 8:05 pm

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ 'ਚ ਵੱਧ ਰਿਹਾ ਅਪਰਾਧਾਂ ਦਾ ਗ੍ਰਾਫ , ਪੁਲਿਸ ਤੇ ਕਾਨੂੰਨ ਦਾ ਨਹੀਂ ਹੈ ਡਰ। ਇਹ ਸਾਬਿਤ ਕਰਦੀ ਹੈ ਅੱਜ ਪਟਿਆਲਾ 'ਚ ਵਾਪਰੀ ਘਟਨਾ ਜਿਥੇ ਚੋਰ ਸ਼ਰੇਆਮ ਪਟਿਆਲਾ ਦੇ ਅਮਰ ਹਸਪਤਾਲ ਦੇ ਬਾਹਰ ਖੜ੍ਹੀਆਂ ਤਿੰਨ ਗੱਡੀਆਂ ਵਿਚੋਂ ਲੱਖਾਂ ਰੁਪਏ ਨਕਦੀ ਅਤੇ ਦੋ ਰਿਵਾਲਵਰ ਚੋਰੀ ਕਰਕੇ ਲੈ ਗਏCar Loot In Jaipur : Robbers Sprayed Chilli Powder And Car Looted - चालक की  आंखों में बदमाशों ने झोंकी मिर्ची, गाड़ी से दिया धक्का और लूट ले गए कार |  Patrika News

Read More : ਬਲੈਕ ਫੰਗਸ ਦਾ ਕਹਿਰ ਜਾਰੀ,ਇੱਕ ਦੀ ਮੌਤ,ਬਾਕੀ ਸ਼ੱਕੀ ਮਰੀਜ਼ਾਂ ਦੀ ਜਾਂਚ ਜਾਰੀ

ਹੈਰਾਨੀ ਦੀ ਗੱਲ ਹੈ ਕਿ ਗੱਡੀਆਂ ਪੂਰੀ ਤਰ੍ਹਾਂ ਬੰਦ ਸਨ ਅਤੇ ਉਸੇ ਤਰੀਕੇ ਨਾਲ ਗੱਡੀਆਂ ਬੰਦ ਸੀ ਜਿਸ ਤਰੀਕੇ ਦਾ ਮਾਲਕ ਆਪਣੀ ਗੱਡੀਆਂ ਪਾਰਕ ਕਰਕੇ ਗਏ ਸਨ। ਸਿਵਲ ਲਾਈਨ ਦੇ ਐਸਐਚਓ ਗੁਰਪ੍ਰੀਤ ਭਿੰਡਰ ਅਨੁਸਾਰ ਇਸ ਜਗ੍ਹਾ ਤੇ ਅੱਜ ਚੋਰੀ ਦੇ ਤਿੰਨ ਕੇਸ ਹੋਏ ਹਨ ਅਤੇ ਪੁਲਿਸ ਹਰ ਪਹਿਲੂ ਤੇ ਜਾਂਚ ਕਰ ਰਹੀ ਹੈCar Robbery in Punjab : leave the key in the car, thieves Car Robbery with  his wife गाड़ी में चाबी छोड़ना पड़ा भारी, बीवी के साथ कार ले उड़े चोर

Read More : ਕਿਸਾਨਾਂ ਵੱਲੋਂ ਲਾਲ ਕਿਲ੍ਹੇ ਨੁੰ ਰੋਸ ਮੁਜ਼ਾਹਰੇ ਵਾਲੀ ਥਾਂ ਬਣਾਉਣ ਦੇ ਦੋਸ਼ ਲਗਾਉਣਾ ਕੇਂਦਰ…

ਪੁਲਿਸ ਸੂਤਰਾਂ ਅਨੁਸਾਰ ਇਹ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਸੈਂਟਰ-ਲੋਕਿੰਗ ਜੋ ਕਿ ਰੀਮੋਟ ਚਾਬੀ ਨਾਲ ਬੰਦ ਹੁੰਦਾ ਹੈ ਹੋ ਸਕਦਾ ਹੈ ਕਿ ਉਸ ਰੀਮੋਟ ਚਾਬੀ ਨੂੰ ਕੋਲੋਨ ਕੀਤਾ ਹੋਵੇ ਜਾਂ ਕਿ ਮੋਬਾਈਲ ਐਪ ਨਾਲ ਕਾਰ ਖੋਲ੍ਹੀ ਹੋਵੇ । ਇਸ ਸਬੰਧੀ ਮਾਰੂਤੀ ਕੰਪਨੀ ਨਾਲ ਵੀ ਸੰਪਰਕ ਸਾਧਿਆ ਜਾ ਰਿਹਾ ਹੈ। ਤਾਂ ਜੋ ਇਸ ਤਕਨੀਕ ਦਾ ਪਤਾ ਕੀਤਾ ਜਾ ਸਕੇ ਜਿਸ ਨਾਲ ਚੋਰ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ , ਇਸ ਦੇ ਨਾਲ ਹੀ ਪੁਲਿਸ ਵੱਲੋਂ ਸਥਾਨਕ ਇਲਾਕੇ 'ਚ ਲੱਗੇ ਕੈਮਰੇ ਵੀ ਖੰਘਾਲ ਰਹੇ ਹਨ , ਤਾਂ ਜੋ ਅਪਰਾਧੀਆਂ ਦਾ ਪਤਾ ਲਗਾਇਆ ਜਾ ਸਕੇ।

adv-img
adv-img