ਮੁੱਖ ਖਬਰਾਂ

ਕਿੱਥੇ ਗਈ ਇਨਸਾਨੀਅਤ ? ਜ਼ਿੰਦਾ ਕਤੂਰੇ ਨੂੰ ਤਪਦੇ ਤੰਦੂਰ 'ਚ ਸੁੱਟਿਆ, ਦੇਖੋ ਤਸਵੀਰਾਂ

By Jashan A -- August 01, 2021 10:57 am -- Updated:August 01, 2021 10:57 am

ਫਿਰੋਜ਼ਪੁਰ: ਸਰਹੱਦੀ ਇਲਾਕੇ ਫਿਰੋਜ਼ਪੁਰ (Ferozpur) ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ ਤੇ ਸੋਚਣ ਨੂੰ ਮਜ਼ਬੂਰ ਹੋ ਜਾਓਗੇ ਕਿ ਕਿਥੇ ਗਈ ਇਨਸਾਨੀਅਤ ? ਜੀ ਹਾਂ..ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਨੂੰ ਸੁਣਨ ਤੋਂ ਬਾਅਦ ਤਾਂ ਮੂੰਹ 'ਚੋਂ ਇਹੀ ਨਿਕਲੇਗਾ ਕਿ ਇਹ ਇਨਸਾਨ ਹਨ ਜਾਂ ਹੈਵਾਨ। ਦਰਅਸਲ, ਫਿਰੋਜ਼ਪੁਰ (Ferozpur) 'ਚ ਇਕ ਚਿਕਨ ਸੈਂਟਰ (Chicken Center) 'ਤੇ ਵਿਅਕਤੀ ਨੇ ਕਤੂਰੇ ਨੂੰ ਤਪਦੇ ਤੰਦੂਰ (hot oven) ਵਿਚ ਸੁੱਟ ਦਿੱਤਾ।

ਘਟਨਾ ਦੀ ਸਾਰੀ ਵੀਡੀਓ ਚਿਕਨ ਸੈਂਟਰ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਮੁਲਜ਼ਮ 'ਤੇ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ।

ਹੋਰ ਪੜ੍ਹੋ: ਲਓ ਜੀ ਇੰਤਜ਼ਾਰ ਹੋਇਆ ਖਤਮ, PSEB ਨੇ ਐਲਾਨਿਆ 12ਵੀਂ ਜਮਾਤ ਦਾ ਰਿਜ਼ਲਟ, ਇੰਝ ਕਰੋ ਚੈੱਕ

ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ 15-16 ਜੁਲਾਈ ਦੀ ਦਰਮਿਆਨੀ ਰਾਤ ਦੀ ਹੈ ਤੇ ਹੁਣ ਇਹ ਵੀਡੀਓ ਸੋਸ਼ਲ 'ਤੇ ਖੂਬ ਵਾਇਰਲ ਹੋ ਰਹੀ ਹੈ।

-PTC News

  • Share