Sat, Apr 27, 2024
Whatsapp

DMK ਉਮੀਦਵਾਰ ਕਨੀਮੋਝੀ ਦੇ ਘਰ ’ਤੇ ਇਨਕਮ ਟੈਕਸ ਵਿਭਾਗ ਨੇ ਕੀਤੀ ਛਾਪੇਮਾਰੀ

Written by  Shanker Badra -- April 17th 2019 09:07 AM -- Updated: April 17th 2019 09:12 AM
DMK ਉਮੀਦਵਾਰ ਕਨੀਮੋਝੀ ਦੇ ਘਰ ’ਤੇ ਇਨਕਮ ਟੈਕਸ ਵਿਭਾਗ ਨੇ ਕੀਤੀ ਛਾਪੇਮਾਰੀ

DMK ਉਮੀਦਵਾਰ ਕਨੀਮੋਝੀ ਦੇ ਘਰ ’ਤੇ ਇਨਕਮ ਟੈਕਸ ਵਿਭਾਗ ਨੇ ਕੀਤੀ ਛਾਪੇਮਾਰੀ

DMK ਉਮੀਦਵਾਰ ਕਨੀਮੋਝੀ ਦੇ ਘਰ ’ਤੇ ਇਨਕਮ ਟੈਕਸ ਵਿਭਾਗ ਨੇ ਕੀਤੀ ਛਾਪੇਮਾਰੀ:ਨਵੀਂ ਦਿੱਲੀ : ਇਨਕਮ ਟੈਕਸ ਵਿਭਾਗ ਨੇ ਦ੍ਰਵਿੜ ਮੁੰਨੇਤ੍ਰ ਕੜਗਮ (ਡੀਐਮਕੇ) ਪਾਰਟੀ ਦੀ ਉਮੀਦਵਾਰ ਕਨੀਮੋਝੀ ਦੇ ਘਰ ਤੇ ਛਾਪਾ ਮਾਰਿਆ ਹੈ। [caption id="attachment_283628" align="aligncenter" width="300"]Income Tax Department DMK Kanimozhi residence raid
DMK ਉਮੀਦਵਾਰ ਕਨੀਮੋਝੀ ਦੇ ਘਰ ’ਤੇ ਇਨਕਮ ਟੈਕਸ ਵਿਭਾਗ ਨੇ ਕੀਤੀ ਛਾਪੇਮਾਰੀ[/caption] ਇਨਕਮ ਟੈਕਸ ਦਾ ਇਹ ਛਾਪਾ ਤਾਮਿਲਨਾਡੂ ਦੇ ਧੂਧੁਕੁਡੀ ਚ ਉਸ ਘਰ ’ਤੇ ਮਾਰਿਆ ਹੈ ,ਜਿੱਥੇ ਕਨੀਮੋਝੀ ਰਹਿ ਰਹੀ ਹੈ।ਕਨੀਮੋਝੀ ਤਾਮਿਲਨਾਡੂ ਤੋਂ ਰਾਜ ਸਭਾ ਸੰਸਦ ਮੈਂਬਰ ਅਤੇ ਡੀਐਮਕੇ ਮੁਖੀ ਐਮ ਕੇ ਸਟਾਲਿਨ ਦੀ ਭੈਣ ਹਨ। [caption id="attachment_283631" align="aligncenter" width="300"]Income Tax Department DMK Kanimozhi residence raid
DMK ਉਮੀਦਵਾਰ ਕਨੀਮੋਝੀ ਦੇ ਘਰ ’ਤੇ ਇਨਕਮ ਟੈਕਸ ਵਿਭਾਗ ਨੇ ਕੀਤੀ ਛਾਪੇਮਾਰੀ[/caption] ਇਨਕਮ ਟੈਕਸ ਵਿਭਾਗ ਦੀ ਇਸ ਕਾਰਵਾਈ ਖਿਲਾਫ਼ ਡੀਐਮਕੇ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਵੀ ਸ਼ੁਰੂ ਕਰ ਦਿੱਤਾ।ਓਥੇ ਵੱਡੀ ਗਿਣਤੀ ਚ ਡੀਐਮਕੇ ਵਰਕਰ ਕਨੀਮੋਝੀ ਦੇ ਘਰ ਬਾਹਰ ਇਕੱਠੇ ਹੋ ਗਏ।ਕਨੀਮੋਝੀ ਨੇ ਇਸ ਛਾਪੇਮਾਰੀ 'ਤੇ ਕਿਹਾ ਹੈ ਕਿ ਭਾਜਪਾ ਉਨ੍ਹਾਂ ਨੂੰ ਜਿੱਤਣ ਤੋਂ ਰੋਕ ਨਹੀਂ ਸਕਦੀ। [caption id="attachment_283630" align="aligncenter" width="300"]Income Tax Department DMK Kanimozhi residence raid
DMK ਉਮੀਦਵਾਰ ਕਨੀਮੋਝੀ ਦੇ ਘਰ ’ਤੇ ਇਨਕਮ ਟੈਕਸ ਵਿਭਾਗ ਨੇ ਕੀਤੀ ਛਾਪੇਮਾਰੀ[/caption] ਸੂਤਰਾਂ ਮੁਤਾਬਕ ਇਨਕਮ ਟੈਕਸ ਵਿਭਾਗ ਨੇ ਘਰ 'ਚ ਨਕਦੀ ਹੋਣ ਦੀ ਸੂਚਨਾ ਮਿਲਣ 'ਤੇ ਕਨੀਮੋਝੀ ਦੇ ਘਰ ਜਾਂਚ ਲਈ ਇਹ ਕਾਰਵਾਈ ਕੀਤੀ ਹੈ।ਤਾਮਿਲਨਾਡੂ 'ਚ ਦੂਜੇ ਪੜਾਅ 'ਚ ਸੂਬੇ ਦੀਆਂ 39 ਲੋਕ ਸਭਾ ਸੀਟਾਂ ਅਤੇ 18 ਵਿਧਾਨ ਸਭਾ ਸੀਟਾਂ ਲਈ 18 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ।

-PTCNews

Top News view more...

Latest News view more...