Sat, Apr 27, 2024
Whatsapp

IND vs NZ: ਪਹਿਲੇ ਵਨਡੇ ਮੈਚ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾਇਆ, ਸੀਰੀਜ਼ 'ਚ ਬਣਾਈ ਬੜ੍ਹਤ

Written by  Jashan A -- February 05th 2020 06:53 PM -- Updated: February 05th 2020 06:54 PM
IND vs NZ: ਪਹਿਲੇ ਵਨਡੇ ਮੈਚ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾਇਆ, ਸੀਰੀਜ਼ 'ਚ ਬਣਾਈ ਬੜ੍ਹਤ

IND vs NZ: ਪਹਿਲੇ ਵਨਡੇ ਮੈਚ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾਇਆ, ਸੀਰੀਜ਼ 'ਚ ਬਣਾਈ ਬੜ੍ਹਤ

ਹੈਮਿਲਟਨ: ਭਾਰਤੀ ਕ੍ਰਿਕਟ ਟੀਮ ਨਿਊਜ਼ੀਲੈਂਡ ਦੌਰੇ 'ਤੇ ਹੈ ਤੇ ਇਥੇ ਉਹ ਨਿਊਜ਼ੀਲੈਂਡ ਖਿਲਾਫ ਟੀ20 ਸੀਰੀਜ਼ ਤੋਂ ਬਾਅਦ ਹੁਣ ਵਨਡੇ ਸੀਰੀਜ਼ ਖੇਡ ਰਹੀ ਹੈ। ਅੱਜ ਵਨ-ਡੇ ਸੀਰੀਜ਼ ਦਾ ਪਹਿਲਾ ਮੈਚ ਹੈਮਿਲਟਨ ਦੇ ਸੇਡਨ ਪਾਰਕ 'ਚ ਖੇਡਿਆ ਗਿਆ, ਜਿਸ 'ਚ ਨਿਊਜ਼ੀਲੈਂਡ ਦੀ ਟੀਮ ਇਸ ਮੈਚ ਨੂੰ 4 ਵਿਕਟਾਂ ਨਾਲ ਜਿੱਤ ਲਿਆ। IND vs NZ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰ ਭਾਰਤ ਨੇ 50 ਓਵਰਾਂ 'ਚ 347 ਦੌੜਾਂ ਬਣਾ ਕੇ ਨਿਊਜ਼ੀਲੈਂਡ ਨੂੰ 348 ਦੌੜਾਂ ਦਾ ਟੀਚਾ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਕੀਵੀ ਟੀਮ ਨੇ ਬਾਕੀ ਰਹਿੰਦੀਆਂ 11 ਗੇਂਦਾਂ ਤੋਂ ਪਹਿਲਾਂ ਹੀ ਇਹ ਟੀਚਾ ਹਾਸਲ ਕਰ ਲਿਆ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਪਾਰੀ ਸ਼ੁਰੂਆਤ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਤੇ ਮਯੰਕ ਅਗਰਵਾਲ ਨੇ ਕੀਤੀ। ਹੋਰ ਪੜ੍ਹੋ: ਨੈਸ਼ਨਲ ਹਾਈਵੇਅ 'ਤੇ ਟਰੱਕ ਨੇ ਕੁਚਲਿਆ ਨੌਜਵਾਨ, ਮੌਕੇ 'ਤੇ ਹੋਈ ਮੌਤ ਵਨਡੇ ਕ੍ਰਿਕਟ 'ਚ ਆਪਣੇ ਡੈਬਿਊ ਮੈਚ 'ਚ ਪ੍ਰਿਥਵੀ ਸ਼ਾਹ ਨੇ ਬਤੌਰ ਸਲਾਮੀ ਬੱਲੇਬਾਜ਼ 20 ਦੌੜਾਂ ਦੀ ਪਾਰੀ ਖੇਡ ਆਊਟ ਹੋ ਗਿਆ। ਦੂਜਾ ਸਲਾਮੀ ਬੱਲੇਬਾਜ਼ ਮਯੰਕ ਵੀ ਸਿਰਫ 32 ਦੌੜਾਂ ਦੀ ਪਾਰੀ ਖੇਡ ਕੀਵੀ ਤੇਜ਼ ਗੇਂਦਬਾਜ਼ ਸਾਊਥੀ ਦਾ ਸ਼ਿਕਾਰ ਬਣ ਗਿਆ। IND vs NZਟੀਮਾਂ: ਭਾਰਤ: ਵਿਰਾਟ ਕੋਹਲੀ, ਪ੍ਰਿਥਵੀ ਸ਼ਾਹ, ਮਯੰਕ ਅਗਰਵਾਲ, ਕੇ. ਐੱਲ. ਰਾਹੁਲ (ਵਿਕਟਕੀਪਰ), ਸ਼੍ਰੇਅਸ ਅਈਅਰ, ਕੇਦਾਰ ਜਾਧਵ,ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ। ਨਿਊਜ਼ੀਲੈਂਡ: ਟਾਮ ਲਾਥਮ (ਕਪਤਾਨ ਤੇ ਵਿਕਟਕੀਪਰ), ਮਾਰਟਿਨ ਗੁਪਟਿਲ, ਹੈਨਰੀ ਨਿਕੋਲਸ,ਰੋਸ ਟੇਲਰ, ਕੌਲਿਨ ਡੀ ਗ੍ਰੈਂਡਹੋਮ, ਜਿਮੀ ਨੀਸ਼ਮ, ਟਾਮ ਬਲੰਡੇਲ,ਮਿਸ਼ੇਲ ਸੈਂਟਨਰ, ਹੈਮਿਸ਼ ਬੈਨੇਟ,ਈਸ਼ ਸੋਢੀ, ਟਿਮ ਸਾਊਥੀ। -PTC News


Top News view more...

Latest News view more...