ਅੱਜ ਪੂਰੇ ਦੇਸ਼ ‘ਚ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਈਦ ਦਾ ਤਿਉਹਾਰ ,ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ
ਅੱਜ ਪੂਰੇ ਦੇਸ਼ ‘ਚ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਈਦ ਦਾ ਤਿਉਹਾਰ ,ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ:ਅੱਜ ਪੂਰੇ ਦੇਸ਼ ਭਰ ‘ਚ ਈਦ ਉਲ ਫਿਤਰ ਮਨਾਈ ਜਾ ਰਹੀ ਹੈ।ਪੰਜਾਬ ਸਮੇਤ ਸਮੁੱਚੇ ਦੇਸ਼ 'ਚ ਈਦ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਦੇਸ਼ ਭਰ ‘ਚ ਮੁਸਲਿਮ ਭਾਈਚਾਰਾ ਈਦ ਦੀ ਨਮਾਜ਼ ਅਦਾ ਕਰ ਰਿਹਾ ਹੈ ਤੇ ਗਲੇ ਮਿਲ ਕੇ ਈਦ ਦੀਆਂ ਵਧਾਈਆਂ ਦੇ ਰਿਹਾ ਹੈ।ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰ ਕੇ ਭਾਰਤੀਆਂ ਨੂੰ ਈਦ ਦੀ ਵਧਾਈ ਦਿੱਤੀ ਹੈ।ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਇਹ ਦਿਨ ਸਮਾਜ ‘ਚ ਏਕਤਾ ਅਤੇ ਸ਼ਾਂਤੀ ਲੈ ਕੇ ਆਉਂਦਾ ਹੈ।ਇਸ ਤੋਂ ਇਲਾਵਾ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਈਦ -ਉਲ-ਫਿਤਰ ਮੌਕੇ ਭਾਰਤੀਆਂ ਨੂੰ ਵਧਾਈ ਦਿੱਤੀ ਹੈ। -PTCNews