Sat, Apr 27, 2024
Whatsapp

ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਟੈਸਟ ਮੈਚ ਦੌਰਾਨ ਵੇਖਣ ਨੂੰ ਮਿਲਿਆ ਅਜੀਬ ਨਜ਼ਾਰਾ ,ਵਿਰਾਟ ਕੋਹਲੀ ਵੀ ਹੈਰਾਨ

Written by  Shanker Badra -- October 12th 2018 09:50 PM
ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਟੈਸਟ ਮੈਚ ਦੌਰਾਨ ਵੇਖਣ ਨੂੰ ਮਿਲਿਆ ਅਜੀਬ ਨਜ਼ਾਰਾ ,ਵਿਰਾਟ ਕੋਹਲੀ ਵੀ ਹੈਰਾਨ

ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਟੈਸਟ ਮੈਚ ਦੌਰਾਨ ਵੇਖਣ ਨੂੰ ਮਿਲਿਆ ਅਜੀਬ ਨਜ਼ਾਰਾ ,ਵਿਰਾਟ ਕੋਹਲੀ ਵੀ ਹੈਰਾਨ

ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਟੈਸਟ ਮੈਚ ਦੌਰਾਨ ਵੇਖਣ ਨੂੰ ਮਿਲਿਆ ਅਜੀਬ ਨਜ਼ਾਰਾ ,ਵਿਰਾਟ ਕੋਹਲੀ ਵੀ ਹੈਰਾਨ:ਹੈਦਰਾਬਾਦ : ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਅੱਜ ਟੈਸਟ ਲੜੀ ਦਾ ਦੂਜਾ ਅਤੇ ਆਖਰੀ ਟੈਸਟ ਮੈਚ ਹੈਦਰਾਬਾਦ 'ਚ ਖੇਡਿਆ ਜਾ ਰਿਹਾ ਸੀ।ਇਸ ਮੈਚ ਦੌਰਾਨ ਮੈਦਾਨ 'ਤੇ ਅਜੀਬ ਨਜ਼ਾਰਾ ਵੇਖਣ ਨੂੰ ਮਿਲਿਆ, ਜਿਸ ਕਾਰਨ ਹਰ ਕੋਈ ਹੈਰਾਨ ਰਹਿ ਗਿਆ।ਦਰਅਸਲ, ਟਾਸ ਤੋਂ ਬਾਅਦ ਭਾਰਤੀ ਟੀਮ ਗੇਂਦਬਾਜ਼ੀ ਲਈ ਮੈਦਾਨ 'ਤੇ ਆਈ।ਮੈਚ 'ਚ ਹਾਲੇ ਕੁਝ ਓਵਰ ਹੀ ਕਰਵਾਏ ਗਏ ਸਨ ਕਿ ਕਪਤਾਨ ਵਿਰਾਟ ਕੋਹਲੀ ਦਾ ਇੱਕ ਪ੍ਰਸ਼ੰਸਕ ਮੈਦਾਨ ਅੰਦਰ ਆ ਗਿਆ ਅਤੇ ਸੈਲਫ਼ੀ ਲੈਣ ਲੱਗਾ। ਵਿਰਾਟ ਕੋਹਲੀ ਇਸ ਹਰਕਤ ਤੋਂ ਹੈਰਾਨ ਰਹਿ ਗਏ।ਨੌਜਵਾਨ ਨੇ ਵਿਰਾਟ ਨੂੰ ਗਲੇ ਲਗਾਉਣ ਦੀ ਵੀ ਕੋਸ਼ਿਸ਼ ਕੀਤੀ।ਆਖ਼ਰਕਾਰ ਉਹ ਸੈਲਫ਼ੀ ਲੈਣ 'ਚ ਵੀ ਕਾਮਯਾਬ ਰਿਹਾ।ਛੇਤੀ ਹੀ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੌਜਵਾਨ ਨੂੰ ਮੈਦਾਨ ਤੋਂ ਬਾਹਰ ਕਰ ਦਿੱਤਾ। ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਮੈਚ ਦੌਰਾਨ ਮੈਦਾਨ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਤੋੜ ਕੇ ਵਿਰਾਟ ਕੋਹਲੀ ਦੇ ਨਾਲ ਸੈਲਫ਼ੀ ਲੈਣ ਵਾਲੇ ਪ੍ਰਸ਼ੰਸਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।ਪੁਲਿਸ ਅਧਿਕਾਰੀ ਪੀ ਵੈਂਕਟੇਸ਼ਵਰਲੂ ਨੇ ਦੱਸਿਆ ਹੈ ਕਿ ਆਂਧਰਾ ਪ੍ਰਦੇਸ਼ ਦੇ ਕਦਾਪਾ ਜਿਲ੍ਹੇ ਵਿੱਚ ਰਹਿਣ ਵਾਲੇ 19 ਸਾਲਾਂ ਮੁਹੰਮਦ ਖਾਨ ਵਿਰੁੱਧ ਗੈਰ ਕਾਨੂੰਨੀ ਤਰੀਕੇ ਨਾਲ ਸਟੇਡੀਅਮ ਵਿੱਚ ਐਂਟਰੀ ਕਰਨ ਤੇ ਮਾਮਲਾ ਦਰਜ ਕੀਤਾ ਗਿਆ ਹੈ ,ਜਿਸ ਨੇ ਸੁਰੱਖਿਆ ਘੇਰਾ ਤੋੜ ਕੇ ਵਿਰਾਟ ਕੋਹਲੀ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਸੀ। ਜ਼ਿਕਰਯੋਗ ਹੈ ਕਿ ਇਸ ਲੜੀ 'ਚ ਅਜਿਹਾ ਲਗਾਤਾਰ ਦੂਜੀ ਵਾਰ ਹੋਇਆ ਹੈ, ਜਦੋਂ ਵਿਰਾਟ ਨਾਲ ਸੈਲਫ਼ੀ ਲੈਣ ਲਈ ਪ੍ਰਸ਼ੰਸਕ ਮੈਦਾਨ ਅੰਦਰ ਦਾਖ਼ਲ ਹੋਏ।ਇਸ ਤੋਂ ਪਹਿਲਾਂ ਰਾਜਕੋਟ 'ਚ ਬੱਲੇਬਾਜ਼ੀ ਕਰਨ ਸਮੇਂ ਕੋਹਲੀ ਨਾਲ ਸੈਲਫ਼ੀ ਲੈਣ ਲਈ ਦੋ ਨੌਜਵਾਨ ਮੈਦਾਨ ਅੰਦਰ ਉਨ੍ਹਾਂ ਕੋਲ ਆ ਗਏ ਸਨ। -PTCNews


Top News view more...

Latest News view more...