ਮੁੱਖ ਖਬਰਾਂ

ਭਾਰਤ ਨੇ ਇੰਗਲੈਂਡ 'ਤੇ ਜਿੱਤ ਹਾਸਿਲ ਕਰ ਹੁਣ 'ਵਰਲਡ ਟੈਸਟ ਚੈਂਪੀਅਨਸ਼ਿਪ' ਦੇ ਫਾਈਨਲ 'ਚ ਬਣਾਈ ਥਾਂ

By Jagroop Kaur -- March 06, 2021 5:35 pm -- Updated:March 06, 2021 5:36 pm

ਅਹਿਮਦਾਬਾਦ 'ਚ ਖੇਡੇ ਗਏ ਚੌਥੇ ਅਤੇ ਆਖ਼ਰੀ ਟੈਸਟ ਮੈਚ 'ਚ ਭਾਰਤ ਨੇ ਇੰਗਲੈਂਡ ਨੂੰ ਇਕ ਪਾਰੀ ਅਤੇ 25 ਦੌੜਾਂ ਨਾਲ ਹਰਾ ਦਿੱਤਾ। ਇੰਗਲੈਂਡ ਦੀ ਦੂਜੀ ਪਾਰੀ 135 ਦੌੜਾਂ 'ਤੇ ਸਿਮਟ ਗਈ। ਇੰਗਲੈਂਡ ਨੇ ਪਹਿਲੀ ਪਾਰੀ 'ਚ 205 ਦੌੜਾਂ ਬਣਾਈਆਂ ਸਨ। ਉੱਥੇ ਹੀ ਭਾਰਤ ਨੇ ਪਹਿਲੀ ਪਾਰੀ 'ਚ 365 ਦੌੜਾਂ ਬਣਾਈਆਂ। ਇਸ ਜਿੱਤ ਦੇ ਨਾਲ ਭਾਰਤ ਨੇ ਚਾਰ ਟੈਸਟ ਮੈਚਾਂ ਦੀ ਲੜੀ 'ਤੇ 3-1 ਕਬਜ਼ਾ ਕਰ ਲਿਆ ਅਤੇ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਆਪਣੀ ਥਾਂ ਪੱਕੀ ਕਰ ਲਈ।

IND vs ENG 4th Test: India win series, qualify for WTC final 2021Also Read | AFI condoles sudden passing of coach Nikolai Snesarev in NIS Patiala

ਇਸ ਮੈਚ ਵਿਚ ਰਵਿਚੰਦਰਨ ਅਸ਼ਵਿਨ ਅਤੇ ਅਕਸ਼ਰ ਪਟੇਲ ਦੇ ਬੁਣੇ ਫਿਰਕੀ ਦੇ ਜਾਲ ਵਿਚ ਇਕ ਵਾਰ ਫਿਰ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਫਸਾ ਕੇ ਭਾਰਤ ਨੇ ਚੌਥਾ ਅਤੇ ਆਖ਼ਰੀ ਟੈਸਟ ਤੀਜੇ ਹੀ ਦਿਨ ਇਕ ਪਾਰੀ ਅਤੇ 25 ਦੌੜਾਂ ਨਾਲ ਆਪਣੇ ਨਾਮ ਕਰਕੇ ਸੀਰੀਜ਼ 3-1 ਨਾਲ ਜਿੱਤ ਲਈ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵਿਚ ਜਗ੍ਹਾ ਬਣਾ ਲਈ।

ਜੂਨ 'ਚ ਇੰਗਲੈਂਡ ਦੇ ਲਾਡਰਸ ਮੈਦਾਨ ’ਤੇ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਭਾਰਤ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ। ਭਾਰਤ ਨੂੰ ਫਾਈਨਲ ਵਿਚ ਪਹੁੰਚਣ ਲਈ ਇਸ ਮੈਚ ਵਿਚ ਡ੍ਰਾ ਦੀ ਜ਼ਰੂਰਤ ਸੀ ਪਰ ਅਕਸ਼ਰ ਅਤੇ ਅਸ਼ਵਿਨ ਦੀ ਦੂਜੀ ਪਾਰੀ ਵਿਚ 5-5 ਵਿਕਟਾਂ ਲੈ ਕੇ ਤੀਜੇ ਹੀ ਦਿਨ ਭਾਰਤ ਨੂੰ ਧਮਾਕੇਦਾਰ ਜਿੱਤ ਦਿਵਾਈ।IND vs ENG 4th Test: Rescue effort from Rishabh Pant, Washington Sundar led India to victory against England. World Test Championship final 2021.

Read more : ਜਾਣੋ 10ਵੀਂ, 12ਵੀਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਦੀ ਨਵੀਂ ਤਰੀਕ

ਭਾਰਤ ਦੀ ਜਿੱਤ ਨਾਲ ਆਸਟ੍ਰੇਲੀਆ ਦਾ ਵਿਸ਼ਵ ਚੈਂਪੀਅਨਸ਼ਿਪ ਫਾਈਨ ਵਿਚ ਪਹੁੰਚਣ ਦਾ ਸੁਫ਼ਨਾ ਟੁੱਟ ਗਿਆ। ਭਾਰਤ ਨੇ ਪਹਿਲੀ ਪਾਰੀ ਵਿਚ ਰਿਸ਼ਭ ਪੰਤ ਦੇ ਸੈਂਕੜੇ ਅਤੇ ਵਾਸ਼ਿੰਗਟਨ ਸੁੰਦਰ ਦੀਆਂ ਨਾਬਾਦ 96 ਦੌੜਾਂ ਦੀ ਮਦਦ ਨਾਲ 365 ਦੌੜਾਂ ਬਣਾ ਕੇ 160 ਦੌੜਾਂ ਦੀ ਬੜ੍ਹਤ ਬਣਾ ਲਈ ਸੀ। ਦੂਜੀ ਪਾਰੀ ਵਿਚ ਇੰਗਲੈਂਡ ਦੀ ਟੀਮ 135 ਦੌੜਾਂ ’ਤੇ ਆਊਟ ਹੋ ਗਈ।

IND vs ENG 4th Test: Rescue effort from Rishabh Pant, Washington Sundar led India to victory against England. World Test Championship final 2021.

ਉਥੇ ਖੇਡ ਦੇ ਮੈਦਾਨ ਵਿਚ ਜਿੱਤ ਹਾਸਿਲ ਕਰਨ ਵਾਲੇ ਖਿਡਾਰੀਆਂ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵਧਾਈ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਵਧਾਈ ਦਿੱਤੀ ਹੈ।

Click here for latest updates on Twitter.

  • Share