Wed, Jul 16, 2025
Whatsapp

ਏਸ਼ਿਆਈ ਹਾਕੀ ਚੈਂਪੀਅਨਜ਼ ਟਰਾਫੀ 'ਚ ਭਾਰਤ ਨੇ ਪਾਕਿਸਤਾਨ ਨੂੰ 4-3 ਨਾਲ ਹਰਾਇਆ, ਜਿੱਤਿਆ ਕਾਂਸੀ ਦਾ ਤਗ਼ਮਾ

Reported by:  PTC News Desk  Edited by:  Riya Bawa -- December 22nd 2021 05:47 PM
ਏਸ਼ਿਆਈ ਹਾਕੀ ਚੈਂਪੀਅਨਜ਼ ਟਰਾਫੀ 'ਚ ਭਾਰਤ ਨੇ ਪਾਕਿਸਤਾਨ ਨੂੰ 4-3 ਨਾਲ ਹਰਾਇਆ, ਜਿੱਤਿਆ ਕਾਂਸੀ ਦਾ ਤਗ਼ਮਾ

ਏਸ਼ਿਆਈ ਹਾਕੀ ਚੈਂਪੀਅਨਜ਼ ਟਰਾਫੀ 'ਚ ਭਾਰਤ ਨੇ ਪਾਕਿਸਤਾਨ ਨੂੰ 4-3 ਨਾਲ ਹਰਾਇਆ, ਜਿੱਤਿਆ ਕਾਂਸੀ ਦਾ ਤਗ਼ਮਾ

ਨਵੀਂ ਦਿੱਲੀ : ਏਸ਼ਿਆਈ ਹਾਕੀ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ 4-3 ਨਾਲ ਹਰਾਇਆ। ਇਸ ਮੈਚ 'ਚ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਨਾ ਸਿਰਫ ਕਾਂਸੀ ਦੇ ਤਮਗੇ 'ਤੇ ਕਬਜ਼ਾ ਕੀਤਾ ਸਗੋਂ ਇਸ ਟੂਰਨਾਮੈਂਟ 'ਚ ਤੀਜੇ ਸਥਾਨ 'ਤੇ ਵੀ ਰਹੀ। ਇਸ ਦੇ ਨਾਲ ਹੀ ਪੀਏਕੇ ਦੀ ਟੀਮ ਚੌਥੇ ਸਥਾਨ 'ਤੇ ਰਹੀ। Asian Champions Trophy 2021 Highlights: India suffer 3-5 defeat in semis, to face Pakistan for bronze medal | Hindustan Times ਮੈਚ ਦੇ ਪਹਿਲੇ ਅੱਧ ਤੋਂ ਹੀ ਦੋਵਾਂ ਟੀਮਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ। ਮੈਚ ਦੇ ਤੀਜੇ ਮਿੰਟ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਪਹਿਲਾ ਗੋਲ ਕੀਤਾ। ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ 'ਤੇ ਇਹ ਗੋਲ ਕੀਤਾ ਅਤੇ ਟੀਮ ਇੰਡੀਆ ਨੂੰ 1-0 ਦੀ ਬੜ੍ਹਤ ਦਿਵਾਈ। India thrash Japan 6-0 in Asian Champions Trophy Hockey | Hockey News - Times of India ਇਸ ਤੋਂ ਬਾਅਦ ਪਾਕਿਸਤਾਨ ਦੇ ਅਫਰਾਜ਼ ਨੇ ਪਹਿਲੇ ਹਾਫ ਦੌਰਾਨ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ। ਜਦੋਂ ਖੇਡ ਦਾ ਪਹਿਲਾ ਹਾਫ ਖਤਮ ਹੋਇਆ ਤਾਂ ਭਾਰਤ ਅਤੇ ਪਾਕਿਸਤਾਨ 1-1 ਦੀ ਬਰਾਬਰੀ 'ਤੇ ਸਨ।

  -PTC News

Top News view more...

Latest News view more...

PTC NETWORK
PTC NETWORK