ਮੁੱਖ ਖਬਰਾਂ

ਭਿੰਡ ਵਿੱਚ ਭਾਰਤੀ ਹਵਾਈ ਸੈਨਾ ਦਾ ਜਹਾਜ਼ ਹੋਇਆ ਹਾਦਸਾਗ੍ਰਸਤ, ਪਾਇਲਟ ਸੁਰੱਖਿਅਤ

By Riya Bawa -- October 21, 2021 11:10 am -- Updated:Feb 15, 2021

ਭੋਪਾਲ: ਮੱਧ ਪ੍ਰਦੇਸ਼ ਦੇ ਭਿੰਡ (Plane crashes in Bhind) ਜ਼ਿਲੇ 'ਚ ਭਾਰਤੀ ਹਵਾਈ ਫੌਜ (Indian Air Force ) ਦਾ ਇਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਹਾਦਸੇ ਤੋਂ ਬਾਅਦ ਜਹਾਜ਼ ਜ਼ਮੀਨ ਦੇ ਅੰਦਰ ਧੱਸ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਪਾਇਲਟ ਸੁਰੱਖਿਅਤ ਹੈ। ਇਹ ਹਾਦਸਾ ਭਿੰਡ ਦੇਹਟ ਥਾਣਾ ਖੇਤਰ ਦੇ ਮਨ ਕਾ ਬਾਗ ਇਲਾਕੇ ਵਿੱਚ ਵਾਪਰਿਆ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।

ਫਿਲਹਾਲ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਨੂੰ ਇਕੋ ਪਾਇਲਟ ਦੁਆਰਾ ਉਡਾਇਆ ਜਾ ਰਿਹਾ ਸੀ। ਇਹ ਜਹਾਜ਼ ਭਿੰਡ ਜ਼ਿਲੇ ਦੇ ਬਬੇਦੀ ਪਿੰਡ 'ਚ ਇਕ ਖੇਤੀ ਖੇਤਰ 'ਤੇ ਹਾਦਸਾਗ੍ਰਸਤ ਹੋ ਗਿਆ। ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਸੁਣਦਿਆਂ ਹੀ ਸਥਾਨਕ ਲੋਕ ਵੱਡੀ ਗਿਣਤੀ ਵਿੱਚ ਹਾਦਸੇ ਵਾਲੀ ਥਾਂ 'ਤੇ ਇਕੱਠੇ ਹੋਏ।

 

ਇਹ ਜਹਾਜ਼ ਭਿੰਡ ਤੋਂ ਕਰੀਬ 6 ਕਿਲੋਮੀਟਰ ਦੂਰ ਮਾਨਕਾਬਾਦ ਵਿੱਚ ਇੱਕ ਬਾਜਰੇ ਦੇ ਖੇਤ ਵਿੱਚ ਦੁਰਘਟਨਾਗ੍ਰਸਤ ਹੋ ਗਿਆ, ਜਿੱਥੇ ਇਸ ਦਾ ਮਲਬਾ ਬਿਖਰਿਆ ਹੋਇਆ ਵੇਖਿਆ ਗਿਆ। ਮਲਬੇ ਵਿੱਚੋਂ ਧੂੰਆਂ ਨਿਕਲ ਰਿਹਾ ਸੀ। ਸੂਚਨਾ ਮਿਲਣ 'ਤੇ ਪੁਲਿਸ ਕਰਮਚਾਰੀਆਂ ਦੀ ਟੀਮ ਹਾਦਸੇ ਵਾਲੀ ਥਾਂ' ਤੇ ਪਹੁੰਚੀ ਅਤੇ ਚਾਰੇ ਪਾਸੇ ਘੇਰਾਬੰਦੀ ਕਰ ਲਈ। ਜਹਾਜ਼ ਦੇ ਪੂਛ ਦੇ ਹਿੱਸੇ ਦਾ ਅੱਧਾ ਹਿੱਸਾ ਜ਼ਮੀਨ ਵਿੱਚ ਦਬਿਆ ਹੋਇਆ ਦਿਖਾਈ ਦਿੱਤਾ। ਸਥਾਨਕ ਲੋਕਾਂ ਨੇ ਪਾਇਲਟ ਦੇ ਪੈਰਾਸ਼ੂਟ ਲੈਂਡਿੰਗ ਦਾ ਵੀਡੀਓ ਰਿਕਾਰਡ ਕੀਤਾ ਹੈ।

-PTC News

  • Share