ਭਾਰਤੀ ਮੂਲ ਦੀ ਨੀਰਾ ਟੰਡਨ ਅਮਰੀਕਾ 'ਚ ਬਣੀ ਵ੍ਹਾਈਟ ਹਾਊਸ ਦੀ ਸੀਨੀਅਰ ਸਲਾਹਕਾਰ  

By Shanker Badra - May 15, 2021 4:05 pm

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਮੰਤਰੀ ਮੰਡਲ ਲਈ ਚੁਣੀ ਗਈ ਭਾਰਤੀ ਮੂਲ ਦੀ ਨੀਰਾ ਟੰਡਨ ਨੂੰ ਵਾਈਟ ਹਾਊਸ ਦੀ ਸੀਨੀਅਰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਸੋਮਵਾਰ ਨੂੰ 50 ਸਾਲਾ ਟੰਡਨ ਵ੍ਹਾਈਟ ਹਾਊਸ ’ਚ ਸੀਨੀਅਰ ਸਲਾਹਕਾਰ ਦਾ ਅਹੁਦਾ ਸੰਭਾਲੇਗੀ।

ਪੜ੍ਹੋ ਹੋਰ ਖ਼ਬਰਾਂ : ਅਮਰੀਕਾ 'ਚ ਕੋਰੋਨਾ ਵੈਕਸੀਨ ਲਵਾ ਚੁੱਕੇ ਲੋਕਾਂ ਨੂੰ ਮਾਸਕ ਪਾਉਣਾ ਜ਼ਰੂਰੀ ਨਹੀਂ

Indian-American Neera Tanden appointed White House senior adviser ਭਾਰਤੀ ਮੂਲ ਦੀਨੀਰਾ ਟੰਡਨ ਅਮਰੀਕਾ 'ਚ ਬਣੀ ਵ੍ਹਾਈਟ ਹਾਊਸ ਦੀ ਸੀਨੀਅਰ ਸਲਾਹਕਾਰ

ਜਾਣਕਾਰੀ ਅਨੁਸਾਰ ਦੋ ਮਹੀਨੇ ਪਹਿਲਾਂ ਰਿਪਬਲਿਕਨ ਸੰਸਦਾਂ ਦੀ ਸਖ਼ਤ ਇਤਰਾਜ਼ ਕਾਰਨ ਉਨ੍ਹਾਂ ਨੇ ਵ੍ਹਾਈਟ ਹਾਊਸ ਦੀ ਮੈਨੇਜਮੈਂਟ ਤੇ ਬਜਟ ਆਫਿਸ ’ਚ ਡਾਇਰੈਕਟਰ ਦੇ ਅਹੁਦੇ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ। ਉਸ ਨੂੰ ਬਾਈਡਨ ਦੁਆਰਾ ਪ੍ਰਬੰਧਨ ਅਤੇ ਬਜਟ ਦੇ ਦਫ਼ਤਰ ਦੀ ਪ੍ਰਧਾਨਗੀ ਲਈ ਚੁਣਿਆ ਗਿਆ ਸੀ।

Indian-American Neera Tanden appointed White House senior adviser ਭਾਰਤੀ ਮੂਲ ਦੀਨੀਰਾ ਟੰਡਨ ਅਮਰੀਕਾ 'ਚ ਬਣੀ ਵ੍ਹਾਈਟ ਹਾਊਸ ਦੀ ਸੀਨੀਅਰ ਸਲਾਹਕਾਰ

ਹੁਣ ਨੀਰਾ ਟੰਡਨ ਨੂੰਅਮਰੀਕਾ 'ਚ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਨੀਰਾ ਟੰਡਨ ਨੂੰ ਆਪਣੀ ਟੀਮ ’ਚ ਸੀਨੀਅਰ ਸਲਾਹਕਾਰ ਦੇ ਤੌਰ ’ਤੇ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਰਾਸ਼ਟਰਪਤੀ ਬਾਈਡਨ ਉਨ੍ਹਾਂ ਦੇ ਅਨੁਭਵ, ਕੌਸ਼ਲ ਤੇ ਵਿਚਾਰਾਂ ਦੀ ਸਰਾਹਨਾ ਕਰ ਚੁੱਕੇ ਹਨ।

Indian-American Neera Tanden appointed White House senior adviser ਭਾਰਤੀ ਮੂਲ ਦੀਨੀਰਾ ਟੰਡਨ ਅਮਰੀਕਾ 'ਚ ਬਣੀ ਵ੍ਹਾਈਟ ਹਾਊਸ ਦੀ ਸੀਨੀਅਰ ਸਲਾਹਕਾਰ

ਪੜ੍ਹੋ ਹੋਰ ਖ਼ਬਰਾਂ : ਫੇਸਬੁੱਕ 'ਤੇ ਦੋਸਤੀ ਕਰਕੇ ਮਿਲਣ ਲਈ ਬੁਲਾਇਆ , ਫ਼ਿਰ 25 ਲੋਕਾਂ ਨੇ ਲੜਕੀ ਨਾਲ ਕੀਤਾ ਗੈਂਗਰੇਪ

ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਨੀਰਾ ਟੰਡਨ ਦਾ ਬਹੁਤ ਸਨਮਾਨ ਕਰਦੇ ਹਨ ਤੇ ਆਪਣੇ ਪ੍ਰਸ਼ਾਸਨ ’ਚ ਉਨ੍ਹਾਂ ਨੂੰ ਸ਼ਾਮਲ ਕਰਨਾ ਚਾਹੁੰਦੇ ਹਨ। ਹੁਣ ਨੀਰਾ ਟੰਡਨ ਨੂੰ ਉਨ੍ਹਾਂ ਦੀ ਟੀਮ ’ਚ ਅਹਿਮ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਵਰਤਮਾਨ ’ਚ ਨੀਰਾ ਟੰਡਨ ਥਿੰਕ ਟੈਂਕਰ ਕੈਪ ਦੇ ਸੀਈਓ ਤੇ ਪ੍ਰੈਜ਼ੀਡੈਂਟ ਹਨ।
-PTCNews

adv-img
adv-img