Indian Army Day 2020 : ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਵੱਲੋਂ ਭਾਰਤੀ ਫ਼ੌਜ ਨੂੰ ਸਲਾਮ , ਸਾਨੂੰ ਫੌਜ ‘ਤੇ ਮਾਣ ਹੈ : PM ਮੋਦੀ

Indian Army Day 2020 : PM Modi, President Kovind, Leaders Salute Indian Army
Indian Army Day 2020 : ਪ੍ਰਧਾਨ ਮੰਤਰੀਤੇ ਰਾਸ਼ਟਰਪਤੀ ਵੱਲੋਂ ਭਾਰਤੀ ਫ਼ੌਜ ਨੂੰ ਸਲਾਮ , ਸਾਨੂੰ ਫੌਜ 'ਤੇ ਮਾਣ ਹੈ : PM ਮੋਦੀ  

Indian Army Day 2020 : ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਵੱਲੋਂ ਭਾਰਤੀ ਫ਼ੌਜ ਨੂੰ ਸਲਾਮ , ਸਾਨੂੰ ਫੌਜ ‘ਤੇ ਮਾਣ ਹੈ : PM ਮੋਦੀ:ਨਵੀਂ ਦਿੱਲੀ : ਹਰ ਸਾਲ 15 ਜਨਵਰੀ ਨੂੰ ਫ਼ੌਜ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ 1949 ‘ਚ ਫੀਲਡ ਮਾਰਸ਼ਲ ਕੋਡਨਡੇਰਾ ਐੱਮ ਕਰੀਅੱਪਾ ਨੇ ਭਾਰਤ ਦੇ ਆਖਰੀ ਬਰਤਾਨੀਆ ਕਮਾਂਡਰ-ਇਨ-ਚੀਫ਼ ਜਨਰਲ ਸਰ ਫਰਾਂਸਿਸ ਬੁਚਰ ਤੋਂ ਭਾਰਤੀ ਸੈਨਾ ਦੇ ਪਹਿਲੇ ਕਮਾਂਡਰ-ਇਨ-ਚੀਫ਼ ਦਾ ਅਹੁਦਾ ਸੰਭਾਲਿਆ ਸੀ।

 Indian Army Day 2020 : PM Modi, President Kovind, Leaders Salute Indian Army
Indian Army Day 2020 : ਪ੍ਰਧਾਨ ਮੰਤਰੀਤੇ ਰਾਸ਼ਟਰਪਤੀ ਵੱਲੋਂ ਭਾਰਤੀ ਫ਼ੌਜ ਨੂੰ ਸਲਾਮ , ਸਾਨੂੰ ਫੌਜ ‘ਤੇ ਮਾਣ ਹੈ : PM ਮੋਦੀ

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਫੌਜ ਦਿਵਸ ਮੌਕੇ ਮੈਂ ਦੇਸ਼ ਦੇ ਸਾਰੇ ਫੌਜੀਆਂ ਦੀ ਬਹਾਦਰੀ ਨੂੰ ਸਲਾਮ ਕਰਦਾ ਹਾਂ। ਪੀ.ਐੱਮ. ਮੋਦੀ ਨੇ ਕਿਹਾ ਕਿ ਸਾਨੂੰ ਫੌਜ ‘ਤੇ ਮਾਣ ਹੈ। ਜਦੋਂ ਵੀ ਲੋਕਾਂ ਨੂੰ ਮਦਦ ਦੀ ਲੋੜ ਹੁੰਦੀ ਹੈ ਤਾਂ ਸਾਡੀ ਫ਼ੌਜ ਮੌਕੇ ‘ਤੇ ਪਹੁੰਚ ਜਾਂਦੀ ਹੈ ਅਤੇ ਹਰ ਕੋਸ਼ਿਸ਼ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਹੋਰ ਟਵੀਟ ‘ਚ ਕਿਹਾ ‘ਭਾਰਤ ਦੀ ਆਰਮੀ ਸੱਸ ਹੈ ਅਤੇ ਮਾਂ ਭਾਰਤੀ ਦਾ ਮਾਣ ਹੈ।

Indian Army Day 2020 : PM Modi, President Kovind, Leaders Salute Indian Army
Indian Army Day 2020 : ਪ੍ਰਧਾਨ ਮੰਤਰੀਤੇ ਰਾਸ਼ਟਰਪਤੀ ਵੱਲੋਂ ਭਾਰਤੀ ਫ਼ੌਜ ਨੂੰ ਸਲਾਮ , ਸਾਨੂੰ ਫੌਜ ‘ਤੇ ਮਾਣ ਹੈ : PM ਮੋਦੀ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ‘ਫ਼ੌਜ ਦਿਵਸ ‘ਤੇ ਭਾਰਤੀ ਫ਼ੌਜ ਦੇ ਬਹਾਦਰ ਫ਼ੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਬਾਰਕਾਂ। ਤੁਸੀਂ ਸਾਡੇ ਦੇਸ਼ ਦਾ ਮਾਣ ਹੋ , ਸਾਡੀ ਸੁਤੰਤਰਤਾ ਦੇ ਪਹਿਰੇਦਾਰ ਹੋ। ਤੁਹਾਡੀ ਬੇਅੰਤ ਕੁਰਬਾਨੀ ਸਾਡੀ ਪ੍ਰਭੂਸੱਤਾ ਨੂੰ ਸੁਰੱਖਿਅਤ ਕੀਤਾ ਹੈ, ਸਾਡੇ ਦੇਸ਼ ‘ਚ ਮਾਣ ਵਧਾਇਆ ਹੈ, ਦੇਸ਼ ਦੇ ਲੋਕਾਂ ਦੀ ਰੱਖਿਆ ਕੀਤੀ ਹੈ। ਜੈ ਹਿੰਦ।

Indian Army Day 2020 : PM Modi, President Kovind, Leaders Salute Indian Army
Indian Army Day 2020 : ਪ੍ਰਧਾਨ ਮੰਤਰੀਤੇ ਰਾਸ਼ਟਰਪਤੀ ਵੱਲੋਂ ਭਾਰਤੀ ਫ਼ੌਜ ਨੂੰ ਸਲਾਮ , ਸਾਨੂੰ ਫੌਜ ‘ਤੇ ਮਾਣ ਹੈ : PM ਮੋਦੀ

ਇਸ ਤੋਂ ਪਹਿਲਾਂ ਅੱਜ ਸਵੇਰੇ ਬਿਪਿਨ ਰਾਵਤ ਦੇ ਨਾਲ ਤਿੰਨਾਂ ਫੌਜ ਮੁਖੀਆਂ ਜਨਰਲ ਮਨੋਜ ਮੁਕੰਦ ਨਰਵਾਣੇ, ਏਅਰ ਚੀਫ ਮਾਰਸ਼ਲ ਆਰ.ਕੇ.ਐਸ. ਭਦੌਰਿਆ ਅਤੇ ਸਮੁੰਦਰੀ ਫੌਜ ਮੁਖੀ ਐਡਮਿਰਲ ਕਰਮਬੀਰ ਸਿੰਘ ਨੇ ਰਾਸ਼ਟਰੀ ਯੁੱਧ ਸਮਾਰਕ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ।ਇਸ ਮੌਕੇ ਫੌਜ ਦੇ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Indian Army Day 2020 : PM Modi, President Kovind, Leaders Salute Indian Army
Indian Army Day 2020 : ਪ੍ਰਧਾਨ ਮੰਤਰੀਤੇ ਰਾਸ਼ਟਰਪਤੀ ਵੱਲੋਂ ਭਾਰਤੀ ਫ਼ੌਜ ਨੂੰ ਸਲਾਮ , ਸਾਨੂੰ ਫੌਜ ‘ਤੇ ਮਾਣ ਹੈ : PM ਮੋਦੀ

ਦੱਸ ਦੇਈਏ ਕਿ ਭਾਰਤੀ ਫੌਜ ਦਾ ਗਠਨ 1776 ‘ਚ ਈਸਟ ਇੰਡੀਆ ਕੰਪਨੀ ਨੇ ਕੋਲਕਾਤਾ ‘ਚ ਕੀਤਾ ਸੀ। ਭਾਰਤੀ ਥਲ ਸੈਨਾ ਦੀ ਸ਼ੁਰੂਆਤ ਈਸਟ ਇੰਡੀਆ ਕੰਪਨੀ ਦੀ ਫੌਜ ਟੁਕੜੀ ਦੇ ਰੂਪ ‘ਚ ਹੋਈ ਸੀ। ਬਾਅਦ ‘ਚ ਇਹ ਬ੍ਰਿਟਿਸ਼ ਭਾਰਤੀ ਫੌਜ ਬਣੀ ਅਤੇ ਫਿਰ ਭਾਰਤੀ ਥਲ ਸੈਨਾ ਦਾ ਨਾਂ ਦਿੱਤਾ ਗਿਆ।
-PTCNews