ਅਮਰੀਕਾ : ਭਾਰਤੀ ਡਾਕਟਰ ਨੂੰ ਧੋਖਾਧੜੀ ਮਾਮਲੇ ‘ਚ 5 ਵਰ੍ਹੇ ਕੈਦ ਦੀ ਹੋਈ ਸਜ਼ਾ

Indian based doctor jailed in USA for 5 years

ਅਮਰੀਕਾ : ਭਾਰਤੀ ਡਾਕਟਰ ਨੂੰ ਧੋਖਾਧੜੀ ਮਾਮਲੇ ‘ਚ 5 ਵਰ੍ਹੇ ਕੈਦ ਦੀ ਹੋਈ ਸਜ਼ਾ

ਅਮਰੀਕਾ ‘ਚ ਇੱਕ ਭਾਰਤੀ ਮੂਲ ਦੀ ਮਹਿਲਾ ਡਾਕਟਰ ਨੂੰ ਸਜ਼ਾ ਸੁਣਾਈ ਗਈ ਹੈ। 47 ਸਾਲਾ ਵਿਲਾਸਿਨੀ ਗਣੇਸ਼ ‘ਤੇ ਮੈਡੀਕਲ ਖੇਤਰ ‘ਚ ਧੋਖਾਧੜੀ ਕਰਨ ਦੇ ਇਲਜ਼ਾਮ ਲੱਗੇ ਹਨ।ਅਦਾਲਤ ਨੇ ਇਹ ਸਜ਼ਾ ਗਣੇਸ਼ ਨੂੰ ਬੀਤੀ 28 ਅਗਸਤ ਨੂੰ ਸੁਣਾਈ ਹੈ।

ਇਸ ਤੋਂ ਇਲਾਵਾ ਉਸਦੇ ਪਤੀ ਗ੍ਰੈਗਰੀ ਬੈਲਚਰ (੫੬) ਨੂੰ ਵੀ ਦਸੰਬਰ ‘ਚ ਦੋਸ਼ੀ ਪਾਇਆ ਗਿਆ ਸੀ।  ਅੱਠ ਹਫ਼ਤਿਆਂ ਤੱਕ ਚੱਲੀ ਇਸ ਕਾਰਵਾਈ ‘ਚ ਹੁਣ ਦੋਵਾਂ ਨੂੰ ਦੋਸ਼ੀ ਪਾਇਆ ਗਿਆ ਹੈ।

ਗਣੇਸ਼ ‘ਤੇ ਝੂਠੇ ਮੈਡੀਕਲ ਕਲੇਮ ਪੇਸ਼ ਕਰਨ ਦੇ ਦੋਸ਼ ਲੱਗੇ ਹਨ, ਜੋ ਉਸਨੇ ਪਰਿਵਾਰਕ ਮੈਡੀਕਲ ਪ੍ਰੈਕਟਿਸ ਕਰਦਿਆਂ ਪੇਸ਼ ਕੀਤੇ ਸਨ। ਉਸ ‘ਤੇ ਕਈ ਫਰਜ਼ੀ ਮਰੀਜਾਂ ਦੇ ਨਾਮ ਵੀ ਲਿਖੇ ਹਨ।  ਇਸ ਤੋਂ ਇਲਾਵਾ ਉਹਨਾਂ ਕੁਝ ਨਾਮ ਅਜਿਹੇ ਪੇਸ਼ ਕੀਤੇ ਹਨ, ਜੋ ਕਿ ਕਿਸੇ ਹੋਰ ਫ਼ਿਜ਼ੀਸ਼ੀਅਨ ਪ੍ਰੋਵਾਈਡਰਜ਼ ਵੱਲੋਂ ਚੈੱਕ ਕੀਤੇ ਗਏ ਸਨ ਅਤੇ ਉਹ ਉਹਨਾਂ ਨਾਲ ਸਬੰਧਤ ਨਹੀਂ ਸਨ।

—PTC News