Sat, Apr 27, 2024
Whatsapp

ਭਾਰਤੀ ਮੂਲ ਦੇ ਭੈਣ-ਭਰਾ ਜਹਾਜ 'ਚ ਹੋਏ ਵਤੀਰੇ ਨਾਲ ਖਫਾ

Written by  Joshi -- May 01st 2018 01:37 PM
ਭਾਰਤੀ ਮੂਲ ਦੇ ਭੈਣ-ਭਰਾ ਜਹਾਜ 'ਚ ਹੋਏ ਵਤੀਰੇ ਨਾਲ ਖਫਾ

ਭਾਰਤੀ ਮੂਲ ਦੇ ਭੈਣ-ਭਰਾ ਜਹਾਜ 'ਚ ਹੋਏ ਵਤੀਰੇ ਨਾਲ ਖਫਾ

ਇਸ ਦੁਨੀਆਂ ਵਿੱਚ ਬੇਸ਼ੱਕ ਕਈ ਤਰ੍ਹਾਂ ਦੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਪਰ ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜੋ ਸਿਰਫ਼ ਤੁਹਾਨੂੰ ਹੈਰਾਨ ਹੀ ਨਹੀਂ ਕਰਦੀਆਂ ਬਲਕਿ ਸੋਚਣ ਤੇ ਮਜਬੂਰ ਵੀ ਕਰਦੀਆਂ ਹਨ । ਅਸੀਂ ਅਕਸਰ ਸੁਣਦੇ ਹਾਂ ਕਿ ਕਈ ਲੋਕਾਂ ਨੂੰ ਕਿਸੇ ਨਾ ਕਿਸੇ ਕਿਸਮ ਦੀ ਕੋਈ ਐਲਰਜ਼ੀ ਹੁੰਦੀ ਹੈ ਇਸ ਤਰ੍ਹਾਂ ਦੀ ਹੀ ਇੱਕ ਖਬਰ ਉਦੋਂ ਚਰਚਾ ਦਾ ਵਿਸ਼ਾ ਬਣ ਗਈ ਜਦੋਂ ਅਖਰੋਟ ਤੋਂ ਐਲਰਜੀ ਵਾਲੇ ਭਾਰਤੀ ਮੂਲ ਦੇ ੨ ਭੈਣ-ਭਰਾਵਾਂ ਨੂੰ ਉਦੋਂ ਏਅਰਲਾਇੰਸ ਐਮੀਰੇਟਸ ਦੇ ਚਾਲਕ ਦਲ ਨੇ ਬਾਥਰੂਮ 'ਚ ਬੈਠਣ ਦੀ ਹਦਾਇਤ ਦਿੱਤੀ ਕਿਉਂਕਿ ਫ਼ਲਾਈਟ 'ਚ ਯਾਤਰੀਆਂ ਨੂੰ ਅਖਰੋਟ ਵੰਡੇ ਜਾਣੇ ਸਨ । ਖ਼ਬਰ ਅਨੁਸਾਰ 24 ਸਾਲਾ ਸ਼ਾਨੇਨ ਸਹੋਤ ਅਤੇ 33 ਸਾਲ ਦੇ ਸੰਦੀਪ ਸਹੋਤਾ ਨੇ ਦੱਸਿਆ ਕਿ ਏਅਰਲਾਇਨ ਨੂੰ ਆਪਣੀ ਐਲਰਜ਼ੀ ਦੀ ਸਮੱਸਿਆ ਦੇ ਜਾਣੂ ਕਰਵਾਉਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਇਸ ਤੋਂ ਵੀ ਵੱਧ ਹੈਰਾਨੀ ਵਾਲੀ ਗੱਲ ਹੈ ਕਿ ਜੇ ਉਨ੍ਹਾਂ ਨੂੰ ਇਹ ਸਮੱਸਿਆ ਸੀ ਤੇ ਇਸਦਾ ਹੱਲ ਏਅਰਲਾਈਨਜ਼ ਨੇ ਬਾਥਰੂਮ ਵਿੱਚ ਹੀ ਬਿਠਾਂ ਦੇਣਾ ਕਿਉਂ ਲੱਭਿਆ। 40 ਮਿੰਟ ਅਖਰੋਟ ਵੰਡੇ ਜਾਣ ਦੀ ਸੂਰਤ ਵਿੱਚ ਜੋ ਮੁਸ਼ਕਲ ਇਹਨਾਂ ਮੁਸਾਫ਼ਰਾਂ ਨੂੰ ਆਈ ਉਹ ਸਚੁਮੱਚ ਹੀ ਗੌਰ ਫਰਮਾਉਣ ਵਾਲੀ ਹੈ । ਦੋਹਾਂ ਨੇ ਦੱਸਿਆ ਕਿ ਆਪਣੇ ਪਰਿਵਾਰਕ ਮੈਂਬਰਾਂ ਦੇ ਜਨਮਦਿਨ ਮਨਾਉਣ ਦੇ ਸੰਦਰਭ ਵਿੱਚ ਇੰਗਲੈਂਡ ਤੋਂ ਬਰੰਿਕੰਘਮ ਹਵਾਈ ਅੱਡੇ ਤੋਂ ਦੁਬਈ ਅਤੇ ਸਿੰਗਾਪੁਰ ਇਸ ਤਰੀਕੇ ਨਾਲ ਪੁੱਜਣਾ ਕਾਫ਼ੀ ਪਰੇਸ਼ਾਨੀ ਭਰਿਆ ਸੀ। ਜਹਾਜ਼ ਦੇ ਚਾਲਕ ਨੂੰ ਇਸ ਬਾਰੇ ਜਾਣਕਾਰੀ ਦੇਣ ਤੇ ਬਾਥਰੂਮ ਵਿੱਚ ਬੈਠਣ ਦੀ ਹਦਾਇਤ ਮਿਲੀ ਪਰ ਉਹਨਾਂ ਨੇ ਬਾਥਰੂਮ ਵਿੱਚ ਜਾਣਾ ਬਿਹਤਰ ਨਹੀਂ ਸਮਝਿਆ ਉਸਦੀ ਜਗ੍ਹਾ ਉਹਨਾਂ ਨੇ ਜਹਾਜ਼ ਦੇ ਪਿਛਲੇ ਪਾਸੇ ਸਿਰ ਅਤੇ ਨੱਕ ਢੱਕ ਕੇ ਸਮਾਂ ਲੰਘਾਇਆ । —PTC News


Top News view more...

Latest News view more...