ਭਾਰਤੀ ਸੰਵਿਧਾਨ ਦੇ 70 ਸਾਲ ਪੂਰੇ, ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਦੇਸ਼-ਵਾਸੀਆਂ ਨੂੰ ਦਿੱਤੀ ਵਧਾਈ

SSB And HKB

ਭਾਰਤੀ ਸੰਵਿਧਾਨ ਦੇ 70 ਸਾਲ ਪੂਰੇ, ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਦੇਸ਼-ਵਾਸੀਆਂ ਨੂੰ ਦਿੱਤੀ ਵਧਾਈ,ਚੰਡੀਗੜ੍ਹ: ਅੱਜ ਪੂਰਾ ਦੇਸ਼ ਸੰਵਿਧਾਨ ਦਿਵਸ ਮਨਾ ਰਿਹਾ ਹੈ। ਅੱਜ ਸੰਵਿਧਾਨ ਬਣੇ ਨੂੰ 70 ਸਾਲ ਹੋ ਗਏ ਹਨ। 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਰੂਪ ਵਿਚ ਐਲਾਨ ਕੀਤਾ ਸੀ, ਅਜਿਹਾ ਕੇਂਦਰ ਸਰਕਾਰ ਨੇ 19 ਨਵੰਬਰ 2015 ਨੂੰ ਰਾਜ ਪੱਤਰ ਨੋਟੀਫਿਕੇਸ਼ਨ ਦੀ ਮਦਦ ਨਾਲ ਕੀਤਾ ਸੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੰਵਿਧਾਨ ਦਿਵਸ ‘ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।

ਸੁਖਬੀਰ ਸਿੰਘ ਬਾਦਲ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ “ਸਾਰੇ ਦੇਸ਼ਵਾਸੀਆਂ ਨੂੰ ਸੰਵਿਧਾਨ ਦਿਵਸ ਦੀ ਵਧਾਈ ਦਿੰਦੇ ਹੋਏ, ਸਾਰਿਆਂ ਨੂੰ ਅਪੀਲ ਹੈ ਕਿ ਆਓ ਅਸੀਂ ਮਿਲ ਕੇ, ਡਾ. ਬੀ ਆਰ ਅੰਬੇਡਕਰ ਜੀ ਦੀਆਂ ਤਾਕੀਦਾਂ ਅਨੁਸਾਰ ਸੰਵਿਧਾਨ ਦੀ ਅਸਲ ਭਾਵਨਾ ਨੂੰ ਕਾਇਮ ਰੱਖਣ ਲਈ ਆਪਣਾ ਆਪਣਾ ਫ਼ਰਜ਼ ਨਿਭਾਈਏ। ਹਰ ਭਾਰਤਵਾਸੀ ਨੂੰ ਲੋਕਤੰਤਰ ਤੋਂ ਆਪਣੇ ਮੁਢਲੇ ਅਧਿਕਾਰ ਅਤੇ ਨੈਤਿਕ ਫਰਜ਼ਾਂ ਦੀ ਸੇਧ ਲੈ ਕੇ ਚੱਲਣਾ ਚਾਹੀਦਾ ਹੈ।”

ਹੋਰ ਪੜ੍ਹੋ: ਕਾਂਗਰਸੀ ਵਿਧਾਇਕ ਰਜਨੀਸ਼ ਬੱਬੀ ਦੇ ਦੇਹਾਂਤ ‘ਤੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਉਥੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ “ਸਮੂਹ ਦੇਸ਼ਵਾਸੀਆਂ ਨੂੰ ਮੇਰੇ ਵੱਲੋਂ ਸੰਵਿਧਾਨ ਦਿਵਸ ਦੀਆਂ ਮੁਬਾਰਕਾਂ। ਪਰਮਾਤਮਾ ਕਰੇ ਕਿ ਸਾਡੀ ਸਭ ਦੀ ਜ਼ਿੰਦਗੀ ਡਾ. ਬੀ ਆਰ ਅੰਬੇਦਕਰ ਸਮੇਤ, ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਬਣਾਉਣ ਵਾਲੇ ਹੋਰਨਾਂ ਵਿਦਵਾਨਾਂ ਵੱਲੋਂ ਸੰਵਿਧਾਨ ‘ਚ ਦਰਜ ਆਦਰਸ਼ ਤੇ ਸੇਧਾਂ ਤੋਂ ਮਾਰਗ ਦਰਸ਼ਨ ਲੈਂਦੀ ਰਹੇ।”

ਤੁਹਾਨੂੰ ਦੱਸ ਦੇਈਏ ਕਿ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ 26 ਨਵੰਬਰ 1949 ਨੂੰ ਇਸ ਨੂੰ ਅਪਣਾਇਆ ਗਿਆ ਸੀ।

-PTC News