ਮੁੱਖ ਖਬਰਾਂ

#WorldCup2011 : ਭਾਰਤੀ ਟੀਮ ਦੇ ਵਨਡੇ ਵਿਸ਼ਵ ਕੱਪ ਜਿੱਤ ਦੇ 10 ਸਾਲ ਹੋਏ ਪੂਰੇ  

By Shanker Badra -- April 02, 2021 10:04 am -- Updated:Feb 15, 2021

Indian cricket team ।  2011 Cricket World Cup । World Cup 2011
ਨਵੀਂ ਦਿੱਲੀ : ਜੇ ਤੁਸੀਂ ਕ੍ਰਿਕਟ ਪ੍ਰੇਮੀ ਹੋ ਤਾਂ ਸਪੱਸ਼ਟ ਹੈ ਕਿ ਇਸ ਦਿਨ ਨੂੰ ਭੁੱਲਣਾ ਵੀ ਸੰਭਵ ਨਹੀਂ ਹੈ। ਅਸੀਂ ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਅੱਜ ਸਾਲ 2011 ਵਿੱਚ ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਦੂਜੀ ਵਾਰ ਕ੍ਰਿਕਟ ਵਰਲਡ ਕੱਪ ਜਿੱਤਿਆ ਸੀ। ਭਾਰਤੀ ਟੀਮ ਦੀ ਇਸ ਸ਼ਾਨਦਾਰ ਜਿੱਤ ਦਾਉਸ ਸਮੇ ਪੂਰੇ ਭਾਰਤ ਵਿੱਚ ਜ਼ੋਰਦਾਰ ਜਸ਼ਨ ਮਨਾਇਆ ਗਿਆ ਸੀ। ਕੋਈ ਵੀ ਕ੍ਰਿਕਟ ਪ੍ਰਸ਼ੰਸਕ ਇਸ ਵਿਸ਼ਵ ਕੱਪ ਵਿਚ ਭਾਰਤੀ ਖਿਡਾਰੀਆਂ ਦੁਆਰਾ ਕੀਤੇ ਗਏ ਪ੍ਰਦਰਸ਼ਨਾਂ ਨੂੰ ਕਦੇ ਨਹੀਂ ਭੁੱਲੇਗਾ।

Indian cricket team 10th anniversary of world cup 2011 triumph congratulatory tweets for palyers flood twitter #WorldCup2011 : ਭਾਰਤੀ ਟੀਮ ਦੇ ਵਨਡੇ ਵਿਸ਼ਵ ਕੱਪ ਜਿੱਤ ਦੇ 10 ਸਾਲ ਹੋਏ ਪੂਰੇ

ਪੜ੍ਹੋ ਹੋਰ ਖ਼ਬਰਾਂ : ਸਰਕਾਰੀ ਕਰਮਚਾਰੀਆਂ ਦੇ ਵੱਡੀ ਖ਼ਬਰ ! ਸਰਕਾਰ ਨੇ ਪੈਨਸ਼ਨ ਨੂੰ ਲੈ ਕੇ ਕੀਤਾ ਇਹ ਵੱਡਾ ਐਲਾਨ 

World Cup 2011 :  ਸੋਸ਼ਲ ਮੀਡੀਆ 'ਤੇ ਵੀ ਯੂਜ਼ਰ ਦੇਰ ਰਾਤ ਤੋਂ ਭਾਰਤ ਦੇ ਵਿਸ਼ਵ ਕੱਪ (World Cup 2011 ) ਜਿੱਤਣ ਵਾਲੇ ਪਲਾਂ ਨੂੰ ਸਾਂਝਾ ਕਰਦਿਆਂ ਆਪਣੀ ਖੁਸ਼ੀ ਜ਼ਾਹਰ ਕਰ ਰਹੇ ਹਨ। ਇਹੀ ਕਾਰਨ ਹੈ ਕਿ ਕਈ ਕ੍ਰਿਕਟ ਪ੍ਰਸ਼ੰਸਕਾਂ ਨੇ ਸਾਲ 2011 ਦੇ ਵਿਸ਼ਵ ਕੱਪ ਨਾਲ ਜੁੜੀਆਂ ਯਾਦਾਂ ਨੂੰ ਲੋਕਾਂ ਨਾਲ ਸਾਂਝਾ ਕੀਤਾ ਹੈ। ਨਤੀਜੇ ਵਜੋਂ #WorldCup2011 ਟਵਿੱਟਰ 'ਤੇ ਵੀ ਟਰੈਂਡ ਕਰ ਰਿਹਾ ਹੈ। ਹਰ ਕ੍ਰਿਕਟ ਪ੍ਰੇਮੀ ਭਾਰਤ ਜੋ ਭਾਰਤੀ ਟੀਮ ਦੀ ਇਸ ਸਫਲਤਾ ਦਾ ਗਵਾਹ ਰਿਹਾ ਹੈ, ਆਪਣੀਆਂ ਯਾਦਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਸਾਂਝਾ ਕਰਕੇ ਇਸ ਯਾਦਗਾਰੀ ਪਲਾਂ ਨੂੰ ਤਾਜ਼ਾ ਕਰ ਰਿਹਾ ਹੈ।

Indian cricket team 10th anniversary of world cup 2011 triumph congratulatory tweets for palyers flood twitter #WorldCup2011 : ਭਾਰਤੀ ਟੀਮ ਦੇ ਵਨਡੇ ਵਿਸ਼ਵ ਕੱਪ ਜਿੱਤ ਦੇ 10 ਸਾਲ ਹੋਏ ਪੂਰੇ

World Cup 2011: ਸ੍ਰੀਲੰਕਾ ਖਿਲਾਫ ਖੇਡੇ ਗਏ ਫਾਈਨਲ ਮੈਚ ਦੀ ਗੱਲ ਕਰੀਏ ਤਾਂ ਜ਼ਹੀਰ ਖਾਨ, ਗੌਤਮ ਗੰਭੀਰ ਅਤੇ ਮਹਿੰਦਰ ਸਿੰਘ ਧੋਨੀ ਉਸ ਦੇ ਹੀਰੋ ਸਨ। ਜ਼ਹੀਰ ਨੇ ਗੇਂਦਬਾਜ਼ੀ ਕਰਦਿਆਂ ਧੋਨੀ ਅਤੇ ਗੰਭੀਰ ਨੇ ਬੱਲੇਬਾਜ਼ੀ ਨਾਲ ਫਾਈਨਲ ਵਿਚ ਭਾਰਤ ਦੀ ਜਿੱਤ ਦੀ ਪੁਸ਼ਟੀ ਕੀਤੀ ਸੀ। ਇਸ ਦੇ ਨਾਲ ਹੀ ਯੁਵਰਾਜ ਸਿੰਘ ਨੇ ਭਾਰਤ ਨੂੰ ਇਹ ਵਰਲਡ ਕੱਪ ਜਿੱਤਣ ਵਿਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਸੀ। ਜਿਸਨੇ ਨਾ ਸਿਰਫ ਆਪਣੇ ਬੱਲੇ ਨਾਲ ਬਲਕਿ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਵੀ ਵਿਰੋਧੀਆਂ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ।

Indian cricket team 10th anniversary of world cup 2011 triumph congratulatory tweets for palyers flood twitter #WorldCup2011 : ਭਾਰਤੀ ਟੀਮ ਦੇ ਵਨਡੇ ਵਿਸ਼ਵ ਕੱਪ ਜਿੱਤ ਦੇ 10 ਸਾਲ ਹੋਏ ਪੂਰੇ

World Cup 2011 : ਵਿਸ਼ਵ ਕੱਪ 2011 ਦੇ ਫਾਈਨਲ ਵਿੱਚ ਸ੍ਰੀਲੰਕਾ ਨੇ ਮਹੇਲਾ ਜੈਵਰਧਨੇ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ 274 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿਚ ਭਾਰਤੀ ਟੀਮ ਦੀ ਚੰਗੀ ਸ਼ੁਰੂਆਤ ਨਹੀਂ ਹੋ ਸਕੀ ਅਤੇ 31 ਦੌੜਾਂ 'ਤੇ 2  ਵਿਕਟਾਂ ਗੁਆ ਦਿੱਤੀਆਂ ਸੀ। ਸਹਿਵਾਗ ਅਤੇ ਸਚਿਨ ਪਵੇਲੀਅਨ ਪਰਤ ਗਏ ਸਨ ਪਰ ਗੌਤਮ ਗੰਭੀਰ ਅਤੇ ਧੋਨੀ ਨੇ ਮਿਲ ਕੇ 109 ਦੌੜਾਂ ਦੀ ਸਾਂਝੇਦਾਰੀ ਕੀਤੀ। ਗੰਭੀਰ 97 ਦੌੜਾਂ ਬਣਾ ਕੇ ਆਊਟ ਹੋ ਗਿਆ। ਜਿਸ ਤੋਂ ਬਾਅਦ ਧੋਨੀ ਅਤੇ ਯੁਵਰਾਜ ਦੀ ਜੋੜੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂ ਕਰ ਲਿਆ ਸੀ।

Indian cricket team ।  2011 Cricket World Cup । World Cup 2011 । Cricket World Cup 2011

-PTCNews