Sat, Apr 27, 2024
Whatsapp

ਸਾਬਕਾ ਭਾਰਤੀ ਕ੍ਰਿਕਟਰ ਸੁਨੀਲ ਗਵਾਸਕਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

Written by  Shanker Badra -- March 12th 2020 02:12 PM
ਸਾਬਕਾ ਭਾਰਤੀ ਕ੍ਰਿਕਟਰ ਸੁਨੀਲ ਗਵਾਸਕਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਸਾਬਕਾ ਭਾਰਤੀ ਕ੍ਰਿਕਟਰ ਸੁਨੀਲ ਗਵਾਸਕਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਸਾਬਕਾ ਭਾਰਤੀ ਕ੍ਰਿਕਟਰ ਸੁਨੀਲ ਗਵਾਸਕਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ:ਅੰਮ੍ਰਿਤਸਰ : ਸਾਬਕਾ ਭਾਰਤੀ ਕ੍ਰਿਕਟਰ ਸੁਨੀਲ ਗਵਾਸਕਰ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਲਈ ਪਹੁੰਚੇ ਹਨ। ਜਿੱਥੇ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ 'ਚ ਮੱਥਾ ਟੇਕਿਆ ਅਤੇ ਗੁਰਬਾਣੀ ਦਾ ਕੀਰਤਨ ਸੁਣਿਆ ਹੈ। ਅੱਜ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ ਭਾਰਤ ਅਤੇ ਦੱਖਣ ਅਫਰੀਕਾ ਵਿਚਕਾਰ ਪਹਿਲਾ ਵਨਡੇ ਮੈਚ ਖੇਡਿਆ ਜਾਣਾ ਹੈ। ਇਸ ਸਬੰਧ 'ਚ ਬਤੌਰ ਕੁਮੈਂਟੇਟਰ ਸੁਨੀਲ ਗਵਾਸਕਰ ਧਰਮਸ਼ਾਲਾ ਰਵਾਨਾ ਹੋਣ ਤੋਂ ਪਹਿਲਾਂ ਦਰਬਾਰ ਸਾਹਿਬ ਪਹੁੰਚੇ ਸਨ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾ ਉਹ 25 ਸਾਲ ਪਹਿਲਾ ਇੱਥੇ ਮੱਥਾ ਟੇਕਣ ਲਈ ਆਏ ਸਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਅਸਰ ਕ੍ਰਿਕਟ 'ਤੇ ਪੈ ਰਿਹਾ ਹੈ ਤੇ ਲੋਕ ਆਪਣਾ ਖਿਆਲ ਰੱਖਣ ਤੇ ਅਫ਼ਵਾਹਾਂ ਤੋਂ ਦੂਰ ਰਹਿਣ। ਦੱਸ ਦੇਈਏ ਕਿ ਸੁਨੀਲ ਗਵਾਸਕਰ ਨੂੰ 'ਲਿਟਲ ਮਾਸਟਰ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਆਪਣਾ ਟੈਸਟ ਡੈਬਿਊ 6 ਮਾਰਚ 1971 ਨੂੰ ਵੈਸਟਇੰਡੀਜ਼ ਵਿਰੁੱਧ ਕੀਤਾ ਸੀ। ਉਨ੍ਹਾਂ ਨੇ ਆਪਣਾ ਵਨਡੇ ਡੈਬਿਊ ਜੁਲਾਈ 1974 'ਚ ਇੰਗਲੈਂਡ ਵਿਰੁੱਧ ਕੀਤਾ ਸੀ। ਉਨ੍ਹਾਂ ਆਪਣੇ ਕਰੀਅਰ 'ਚ 125 ਟੈਸਟ ਮੈਚਾਂ ਵਿੱਚ 51.12 ਦੀ ਔਸਤ ਨਾਲ 10,122 ਦੌੜਾਂ ਬਣਾਈਆਂ, ਜਿਸ ਵਿੱਚ 3 ਸੈਂਕੜੇ ਅਤੇ 45 ਅਰਧ ਸੈਂਕੜੇ ਸ਼ਾਮਲ ਹਨ। ਗਵਾਸਕਰ ਨੇ 108 ਵਨਡੇ ਮੈਚਾਂ ਵਿਚ 3092 ਦੌੜਾਂ ਬਣਾਈਆਂ, ਜਿਸ ਵਿੱਚ 1 ਸੈਂਕੜਾ ਅਤੇ 22 ਅਰਧ ਸੈਂਕੜੇ ਸ਼ਾਮਲ ਹਨ। -PTCNews


Top News view more...

Latest News view more...