ਭਾਰਤੀਆਂ ਦੇ ਸਵਿਸ ਬੈਂਕ ਖਾਤਿਆਂ ਤੋਂ ਅੱਜ ਉੱਠ ਸਕਦਾ ਹੈ ਪਰਦਾ !

By Jashan A - September 01, 2019 9:09 am

ਭਾਰਤੀਆਂ ਦੇ ਸਵਿਸ ਬੈਂਕ ਖਾਤਿਆਂ ਤੋਂ ਅੱਜ ਉੱਠ ਸਕਦਾ ਹੈ ਪਰਦਾ !,ਨਵੀਂ ਦਿੱਲੀ: ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਵਿਸ ਬੈਂਕ 'ਚ ਭਾਰਤੀਆਂ ਦੇ ਬੈਂਕ ਖਾਤਿਆਂ ਤੋਂ ਅੱਜ ਪਰਦਾ ਉੱਠ ਸਕਦਾ ਹੈ। ਦਰਅਸਲ, ਅੱਜ ਤੋਂ ਭਾਰਤੀਆਂ ਦੇ ਸਵਿਸ ਬੈਂਕ ਖਾਤਿਆਂ ਦੀ ਜਾਣਕਾਰੀ ਦੇ ਟੈਕਸ ਵਿਭਾਗ ਕੋਲ ਹੋਵੇਗੀ।

ਜਿਸ ਦੌਰਾਨ ਹੁਣ ਭਾਰਤ ਨੂੰ ਸਵਿਟਜ਼ਰਲੈਂਡ 'ਚ ਭਾਰਤੀ ਨਾਗਰਿਕਾਂ ਦੇ 2018 'ਚ ਬੰਦ ਕੀਤੇ ਖਾਤਿਆਂ ਦੀ ਜਾਣਕਾਰੀ ਵੀ ਮਿਲ ਜਾਵੇਗੀ।

ਹੋਰ ਪੜ੍ਹੋ: ਕੀ ਐਨ.ਆਰ.ਆਈ. ਬੈਂਕ ਖ਼ਾਤਿਆਂ ਲਈ ਵੀ ਆਧਾਰ ਕਾਰਡ ਲਾਜ਼ਮੀ ਹੈ ?

ਕੇਂਦਰ ਪ੍ਰਤੱਖ ਟੈਕਸ ਬੋਰਡ (ਸੀ.ਬੀ.ਡੀ.ਟੀ.) ਨੇ ਕਾਲੇ ਧਨ ਨਾਲ ਲੜਾਈ ਵਿਰੁਧ ਇਸ ਕਦਮ ਨੂੰ ਕਾਫ਼ੀ ਅਹਿਮ ਕਰਾਰ ਦਿਤਾ ਹੈ। ਬੋਰਡ ਨੇ ਕਿਹਾ ਕਿ ਸਤੰਬਰ ਤੋਂ 'ਸਵਿਸ ਬੈਂਕ' ਨਾਲ ਜੁੜੀ ਗੁਪਤਤਾ ਦਾ ਦੌਰ ਖ਼ਤਮ ਹੋ ਜਾਵੇਗਾ।

-PTC News

adv-img
adv-img