ਮੁੱਖ ਖਬਰਾਂ

ਜਾਣੋ ਕੀ ਹੈ ਖ਼ਾਸ ਦੇਸ਼ ਦੇ ਸਭ ਤੋਂ ਵੱਡੇ ਕਿਡਨੀ ਡਾਇਲਸਿਸ ਹਸਪਤਾਲ 'ਚ,ਮਿਲਣਗੀਆਂ ਮੁਫ਼ਤ ਸਹੂਲਤਾਂ

By Jagroop Kaur -- March 07, 2021 6:36 pm -- Updated:March 07, 2021 6:36 pm

ਅੱਜ ਦੇਸ਼ ਹਾਈਟੈਕ ਹੋ ਗਿਆ ਜਿਥੇ ਤਕਨੀਕੀ ਵਰਡਲ ਵਿਚ ਸਰੀਰਕ ਸਮਸਿਆਵਾਂ ਨੇ ਉਥੇ ਹੀ ਇਸ ਦੇ ਇਲਾਜ ਲਈ ਵੀ ਹਾਈ ਟੈਕਨੋਲੋਜੀ ਆ ਗਈ ਹੈ ਜੀ ਹਾਂ ਜਿਵੇਂ ਅੱਜ ਕਿਡਨੀ ਫੇਲ੍ਹ ਹੋਣ ਦੀਆਂ ਸਮੱਸਿਆਵਾਂ ਦੁੱਗਣੀ ਰਫ਼ਤਾਰ ਨਾਲ ਵਧ ਰਹੀਆਂ ਹਨ। ਇੰਨਾ ਹੀ ਨਹੀਂ ਕਿਡਨੀ ਡਾਇਲਸਿਸ ਲਈ ਜ਼ਿਆਦਾਤਰ ਪ੍ਰਾਈਵੇਟ ਹਸਪਤਾਲਾਂ ’ਚ ਪੈਸਾ ਬਹੁਤ ਜ਼ਿਆਦਾ ਲੱਗਦਾ ਹੈ। ਹੁਣ ਦਿੱਲੀ ਵਿਚ ਦੇਸ਼ ਦਾ ਪਹਿਲਾ ਹਾਈਟੈੱਕ ਸਹੂਲਤਾਂ ਨਾਲ ਲੈੱਸ ਕਿਡਨੀ ਡਾਇਲਸਿਸ ਹਸਪਤਾਲ ਖੋਲ੍ਹਿਆ ਗਿਆ ਹੈ, ਜਿਸ ’ਚ ਇਲਾਜ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ।Imageਦਰਅਸਲ ਇਹ ਹਸਪਤਾਲ ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਵਲੋਂ ਦਿੱਲੀ ਦੇ ਬਾਲਾ ਸਾਹਿਬ ਗੁਰਦੁਆਰੇ ਦੇ ਇਕ ਹਿੱਸੇ ਵਿਚ ਖੋਲ੍ਹਿਆ ਗਿਆ ਹੈ। ਇਸ ਹਸਪਤਾਲ ਦਾ ਨਾਂ ਗੁਰੂ ਹਰੀਕਿਸ਼ਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ਼ ਐਂਡ ਰਿਸਰਚ ਕਿਡਨੀ ਡਾਇਲਸਿਸ ਹੈ, ਜਿਸ ਦਾ ਉਦਘਾਟਨ ਅੱਜ ਹੋਇਆ ਹੈ।

Read More : ਪੰਜਾਬ ਦੇ ਇਸ ਜ਼ਿਲ੍ਹੇ ‘ਚ ਮੁੜ ਲੱਗਿਆ ਰਾਤ ਦਾ ਕਰਫਿਊ, ਕੋਰੋਨਾ ਦੇ ਮੱਦੇਨਜ਼ਰ ਪ੍ਰਸ਼ਾਸਨ

ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਭਾਰਤ ਦੇ ਸਭ ਤੋਂ ਵੱਡੇ ਕਿਡਨੀ ਡਾਇਲਸਿਸ ਹਸਪਤਾਲ ’ਚ ਕੋਈ ਬਿਲਿੰਗ ਕਾਊਂਟਰ ਨਹੀਂ ਹੋਵੇਗਾ। ਦੇਸ਼ ਦੇ ਤਕਨੀਕੀ ਰੂਪ ਨਾਲ ਅਤਿ-ਆਧੁਨਿਕ ਕਿਡਨੀ ਡਾਇਲਸਿਸ ਹਸਪਤਾਲ ’ਚ ਸਿਹਤ ਨਾਲ ਸੰਬੰਧਤ ਹਰ ਤਰ੍ਹਾਂ ਦੀਆਂ ਸੇਵਾਵਾਂ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ। ਨਾਲ ਹੀ ਗੁਰੂ ਕਾ ਲੰਗਰ ਦੀ ਸੇਵਾ ਵੀ। ਮਨੁੱਖਤਾ ਦੀ ਸੇਵਾ ’ਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਇਕ ਹੋਰ ਕਦਮ ਹੈ। ਸਿਰਫ਼ ਬੀਮਾਰ ਰੋਗੀਆਂ ਲਈ ਰਜਿਸਟ੍ਰੇਸ਼ਨ ਕਾਊਂਟਰ ਹੋਵੇਗਾ। ਮਰੀਜ਼ ਤੋਂ ਇਕ ਵੀ ਪੈਸਾ ਨਹੀਂ ਲਿਆ ਜਾਵੇਗਾ।Country's biggest kidney dialysis hospital launches in Delhi, free  treatment to all - NewsBust.in

Also Read | AFI condoles sudden passing of coach Nikolai Snesarev in NIS Patiala

ਇਸ ਬਾਰੇ ਜਾਣਕਾਰੀ ਦਿੰਦਿਆਂ ਡੀਐਮਜੀਐਮ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਸਾਰੀਆਂ ਹਰ ਵਰਗ ਦੇ ਲੋਕਾਂ ਨੂੰ ਇਲਾਜ ਦੀਆਂ ਸੇਵਾਵਾਂ ਮੁਫਤ ਪ੍ਰਦਾਨ ਕੀਤੀਆਂ ਜਾਣਗੀਆਂ। ਹਸਪਤਾਲ ਵਿਚ ਕੋਈ ਬਿਲਿੰਗ ਜਾਂ ਪੇਮੈਂਟ ਕਾਉਂਟਰ ਨਹੀਂ ਹੋਵੇਗਾ। ਇਸ ਤੋਂ ਇਲਾਵਾ ਮਰੀਜ਼ਾਂ ਤੇ ਉਹਨਾਂ ਦੇ ਨਾਲ ਆਇਆਂ ਨੁੰ ਗੁਰੂ ਕਾ ਲੰਗਰ ਛਕਾਇਆ ਜਾਵੇਗਾ।Imageਸਿਰਸਾ ਨੇ ਦੱਸਿਆ ਕਿ ਇਸ ਹਸਪਤਾਲ ’ਚ ਮਰੀਜ਼ਾਂ ਲਈ 100 ਬੈੱਡ ਅਤੇ ਇਲੈਕਟ੍ਰਿਕ ਚੇਅਰ ਵੀ ਹਨ। ਡਾਇਲਸਿਸ ਦੌਰਾਨ ਜੇਕਰ ਕੋਈ ਮਰੀਜ਼ ਬੈੱਡ ’ਤੇ ਪਰੇਸ਼ਾਨੀ ਮਹਿਸੂਸ ਕਰਦਾ ਹੈ ਤਾਂ ਉਹ ਚੇਅਰ ’ਤੇ ਵੀ ਬੈਠ ਸਕਦਾ ਹੈ। ਇੱਥੇ ਲਾਈਆਂ ਗਈਆਂ ਮਸ਼ੀਨਾਂ ਆਧੁਨਿਕ ਹੋਣ ਦੇ ਨਾਲ ਹੀ ਨਵੀਨਤਮ ਤਕਨਾਲੋਜੀ ਨਾਲ ਲੈੱਸ ਹਨ।

ਸਿਰਸਾ ਨੇ ਅੱਗੇ ਦੱਸਿਆ ਕਿ ਇਸ ਹਸਪਤਾਲ ’ਚ ਦੇਸ਼ ਦੇ ਕਿਸੇ ਵੀ ਕੋਨੇ ਤੋਂ ਆ ਕੇ ਮਰੀਜ਼ ਡਾਇਲਸਿਸ ਕਰਵਾ ਸਕਣਗੇ। ਇਕ ਦਿਨ ’ਚ ਕਰੀਬ 500 ਮਰੀਜ਼ਾਂ ਦੇ ਕਿਡਨੀ ਡਾਇਲਸਿਸ ਦੀ ਸਹੂਲਤ ਹੋਵੇਗੀ। ਇਕ ਮਰੀਜ਼ ਦਾ ਡਾਇਲਸਿਸ ਕਰੀਬ 3-4 ਘੰਟੇ ਚੱਲਦਾ ਹੈ, ਅਜਿਹੇ ਵਿਚ 100 ਬੈੱਡਾਂ ’ਤੇ ਵਾਰੀ-ਵਾਰੀ ਲੋਕ ਇਲਾਜ ਕਰਵਾ ਸਕਣਗੇ।

  • Share