ਭਾਰਤ-ਅਫਗਾਨਿਸਤਾਨ ਦਰਮਿਆਨ ਵਪਾਰ 73 ਦਿਨਾਂ ਬਾਅਦ ਮੁੜ ਹੋਇਆ ਸ਼ੁਰੂ

Indo-Afghan trade resumes after 73 days
ਭਾਰਤ-ਅਫਗਾਨਿਸਤਾਨ ਦਰਮਿਆਨ ਵਪਾਰ 73 ਦਿਨਾਂ ਬਾਅਦ ਮੁੜ ਹੋਇਆ ਸ਼ੁਰੂ

ਭਾਰਤ-ਅਫਗਾਨਿਸਤਾਨ ਦਰਮਿਆਨ ਵਪਾਰ 73 ਦਿਨਾਂ ਬਾਅਦ ਮੁੜ ਹੋਇਆ ਸ਼ੁਰੂ:ਅਟਾਰੀ : ਦੇਸ਼ ਵਿਚ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਲਾਕਡਾਊਨ ਕਰਕੇ ਭਾਰਤ ਸਰਕਾਰ ਨੇ ਪਾਕਿ ਰਸਤੇ ਅਫਗਾਨਿਸਾਨ ਨਾਲ ਹੁੰਦੇ ਵਪਾਰ ਨੂੰ 16 ਮਾਰਚ ਤੋਂ ਬੰਦ ਕਰ ਦਿੱਤਾ ਸੀ ਪਰ ਵੀਰਵਾਰ ਨੂੰ ਭਾਰਤ-ਅਫਗਾਨਿਸਤਾਨ ਦਰਮਿਆਨ 73 ਦਿਨਾਂ ਤੋਂ ਬਾਅਦ ਵਾਹਗਾ-ਅਟਾਰੀ ਸਰਹੱਦ ਰਸਤੇ ਮੁੜ ਤੋਂ ਸ਼ੁਰੂ ਹੋ ਗਿਆ ਹੈ। ਇਸ ਨਾਲ ਵਪਾਰੀਆਂ ਦੇ ਨਾਲ -ਨਾਲ ਕੁਲੀਆਂ, ਟਰਾਂਸਪੋਰਟਰਾਂ ਅਤੇ ਕਲੀਰਿੰਗ ਏਜੇਂਟਾਂ ਨੂੰ ਵੱਡੀ ਰਾਹਤ ਮਿਲੇਗੀ।

ਜਾਣਕਾਰੀ ਅਨੁਸਾਰ ਅਫਗਾਨਿਸਤਾਨ ਤੋਂ ਪਾਕਿਸਤਾਨ ਰਸਤੇ ਮੁਲੱਠੀ ਦਾ ਇਕ ਟਰੱਕ ਵਾਹਗਾ-ਅਟਾਰੀ ਸਰਹੱਦ ਰਸਤੇ ਭਾਰਤ ਪੁੱਜਾ ਹੈ। ਜਿਸ ਦੀ ਕਸਟਮ ਵਿਭਾਗ ਵੱਲੋਂ  ਬਰੀਕੀ ਨਾਲ ਚੈਕਿੰਗ ਕੀਤੀ ਗਈ ਹੈ। ਇਸ ਦੇ ਇਲਾਵਾ ਅਫਗਾਨਿਸਤਾਨ ਤੋਂ ਡ੍ਰਾਈ ਫਰੂਟ ਦੇ ਟਰੱਕ ਸੋਮਵਾਰ ਤੋਂ ਆਉਣੇ ਸ਼ੁਰੂਹੋਣਗੇ।

ਅਫਗਾਨਿਸਤਾਨ ਤੋਂ ਬੀਤੇ ਕਈ ਦਿਨਾਂ ਤੋਂ 2 ਟਰੱਕ ਮਾਲ ਲੈ ਕੇ ਵਾਹਗਾ ਸਰਹੱਦ ਪਾਕਿਸਤਾਨ ਵਿਖੇ ਖੜ੍ਹੇ ਸਨ, ਜਿਨ੍ਹਾਂ ਵਿੱਚੋਂ ਪਾਕਿਸਤਾਨ ਕਸਟਮ ਵੱਲੋਂ ਇੱਕ ਟਰੱਕ ਦੇ ਕਾਗਜ਼ ਪੂਰੇ ਨਾ ਹੋਣ ਕਾਰਨ ਉਸ ਨੂੰ ਅਫਗਾਨਿਸਤਾਨ ਵਾਪਸ ਭੇਜ ਦਿੱਤਾ ਗਿਆ ਸੀ ਤੇ ਇਕ ਟਰੱਕ ਨੂੰ ਭਾਰਤ ਭੇਜਣ ਦੀ ਮਨਜ਼ੂਰੀ ਦਿੱਤੀ ਗਈ। ਕੋਰੋਨਾ ਦੇ ਮੱਦੇਨਜ਼ਰ ਪੁਰੀ ਚੌਕਸੀਵਰਤੀ ਜਾ ਰਹੀ ਹੈ।

ਦੱਸ ਦੇਈਏ ਕਿ ਅਫਗਾਨਿਸਤਾਨ ਤੋਂ ਡਰਾਈ ਫਰੂਟ ਤੇ ਹੋਰ ਵਸਤਾਂ ਦੀ ਸਪਲਾਈ ਬਹਾਲ ਰਹੇਗੀ। ਭਾਰਤ ਦੀ ਸਰਹੱਦ ‘ਚ ਦਾਖਿਲ ਹੁੰਦਿਆਂ ਡਾਕਟਰਾਂ ਦੀ ਟੀਮ ਵਲੋਂ ਡਰਾਈਵਰ ਦੀ ਜਾਂਚ ਕੀਤੀ ਜਾਵੇਗੀ ਅਤੇ ਤਬੀਅਤ ਠੀਕ ਨਾ ਹੋਣ ‘ਤੇ ਵਾਪਿਸਭੇਜਿਆ ਜਾਵੇਗਾ। ਭਾਰਤ -ਪਾਕਿ ਵਪਾਰ ਸ਼ੁਰੂ ਕਰਨ ਸਬੰਧੀ ਅਜੇ ਕੋਈ ਫੈਸਲਾਨਹੀਂ ਲਿਆ ਗਿਆ।
-PTCNews