Sat, Apr 27, 2024
Whatsapp

ਭਾਰਤ-ਪਾਕਿਸਤਾਨ ਦੀਆਂ ਕੁੜੀਆਂ ਨੇ ਰਚਾਇਆ ਵਿਆਹ , ਇਸ ਜੋੜੇ ਦੀਆਂ ਤਸਵੀਰਾਂ ਵਾਇਰਲ

Written by  Shanker Badra -- August 31st 2019 06:09 PM
ਭਾਰਤ-ਪਾਕਿਸਤਾਨ ਦੀਆਂ ਕੁੜੀਆਂ ਨੇ ਰਚਾਇਆ ਵਿਆਹ , ਇਸ ਜੋੜੇ ਦੀਆਂ ਤਸਵੀਰਾਂ ਵਾਇਰਲ

ਭਾਰਤ-ਪਾਕਿਸਤਾਨ ਦੀਆਂ ਕੁੜੀਆਂ ਨੇ ਰਚਾਇਆ ਵਿਆਹ , ਇਸ ਜੋੜੇ ਦੀਆਂ ਤਸਵੀਰਾਂ ਵਾਇਰਲ

ਭਾਰਤ-ਪਾਕਿਸਤਾਨ ਦੀਆਂ ਕੁੜੀਆਂ ਨੇ ਰਚਾਇਆ ਵਿਆਹ , ਇਸ ਜੋੜੇ ਦੀਆਂ ਤਸਵੀਰਾਂ ਵਾਇਰਲ:ਕੈਲੀਫੋਰਨੀਆ : ਭਾਰਤ-ਪਾਕਿਸਤਾਨੀ ਲੈਸਬੀਅਨ ਜੋੜੇ ਬਿਆਂਕਾ ਅਤੇ ਸਾਇਮਾ ਨੇ ਹਮੇਸ਼ਾਂ -ਹਮੇਸ਼ਾਂ ਲਈ ਇਕ-ਦੂਸਰੇ ਦਾ ਸਾਥ ਕਬੂਲ ਕੀਤਾ ਹੈ। ਇਨ੍ਹਾਂ ਦੋਵਾਂ ਨੇ ਕੈਲੀਫੋਰਨੀਆ 'ਚ ਵਿਆਹ ਕਰਵਾ ਲਿਆ ਹੈ। ਇਸ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਦੀਆਂ ਤਸਵੀਰਾਂ ਦੀ ਲੋਕ ਖ਼ੂਬ ਤਾਰੀਫ਼ ਕਰ ਰਹੇ ਹਨ।ਮਿਲੀ ਜਾਣਕਾਰੀ ਮੁਤਾਬਕ ਬਿਆਂਕਾ ਮਾਇਲੀ ਭਾਰਤੀ ਮੂਲ ਦੀ ਕੋਲੰਬਿਆਈ ਈਸਾਈ ਨਾਗਰਿਕ ਹੈ। ਇਸ ਦੌਰਾਨ ਬਿਆਂਕਾ ਦੀ ਮੁਲਾਕਾਤ ਅਮਰੀਕਾ 'ਚ ਪਾਕਿਸਤਾਨੀ ਮੁਸਲਿਮ ਸਾਇਮਾ ਨਾਲ ਇਕ ਪ੍ਰੋਗਰਾਮ ਦੌਰਾਨ ਹੋਈ ਅਤੇ ਦੋਵਾਂ ਨੂੰ ਪਿਆਰ ਹੋ ਗਿਆ। ਇਸ ਤੋਂ ਬਾਅਦ ਹੁਣ ਦੋਵਾਂ ਨੇ ਧੂਮਧਾਮ ਨਾਲ ਵਿਆਹ ਰਚਾਇਆ ਹੈ। [caption id="attachment_334921" align="aligncenter" width="300"]Indo-Pakistan girls California Got married ,lesbian couple wedding sari and sherwani ਭਾਰਤ-ਪਾਕਿਸਤਾਨ ਦੀਆਂ ਕੁੜੀਆਂ ਨੇ ਰਚਾਇਆ ਵਿਆਹ , ਇਸ ਜੋੜੇ ਦੀਆਂ ਤਸਵੀਰਾਂ ਵਾਇਰਲ[/caption] ਇਸ ਦੌਰਾਨ ਬਿਆਂਕਾ ਨੇ ਸੋਨੇ ਦੀ ਕਢਾਈ ਵਾਲੀ ਸਾੜੀ ਪਹਿਨੀ ਹੋਈ ਸੀ ਅਤੇ ਮੋਤੀਆਂ ਦੀ ਮਾਲਾ, ਮੱਥੇ ਦਾ ਟਿੱਕਾ ਅਤੇ ਚੂੜੀਆਂ ਪਹਿਨੀਆਂ ਹੋਇਆ ਸਨ। ਉਹਨਾਂ ਨੇ ਇਸਟਾਗ੍ਰਾਮ 'ਤੇ ਸਾਇਮਾ ਨਾਲ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, 'ਜੀਵਨ ਆਪਕੇ ਸਾਥ ਮਧੁਰ ਹੈ'।ਇਸ ਦੇ ਨਾਲ ਹੀ ਸਾਇਮਾ ਨੇ ਕਾਲੇ ਰੰਗ ਦੀ ਸ਼ੇਰਵਾਨੀ ਪਹਿਨੀ ਹੋਈ ਸੀ ,ਜਿਸ ਉੱਤੇ ਗੋਲਡ ਤੇ ਰੰਗ-ਬਰੰਗੀ ਕਾਰੀਗਰੀ ਕੀਤੀ ਹੋਈ ਸੀ। ਸਾਇਮਾ ਦੀ ਸ਼ੇਰਵਾਨੀ ਵੀ ਬਿਲਾਲ ਹੁਸੈਨ ਨੇ ਡਿਜ਼ਾਈਨ ਕੀਤੀ ਸੀ। ਸਾਇਮਾ ਨੇ ਇਸ ਨਾਲ ਇਕ ਸਟੋਲ ਅਤੇ ਮੋਤੀਆਂ ਦੀ ਮਾਲਾ ਪਹਿਨੀ ਹੋਈ ਸੀ। ਇਸ ਦਿਨ ਨੂੰ ਖਾਸ ਬਣਾਉਣ ਲਈ ਡਿਜ਼ਾਈਨਰ ਬਿਲਾਲ ਹੁਸੈਨ ਕਾਜ਼ੀਮੋਵ ਨੇ ਜੋੜਾ ਡਿਜ਼ਾਈਨ ਕੀਤਾ ਸੀ। [caption id="attachment_334922" align="aligncenter" width="300"]Indo-Pakistan girls California Got married ,lesbian couple wedding sari and sherwani ਭਾਰਤ-ਪਾਕਿਸਤਾਨ ਦੀਆਂ ਕੁੜੀਆਂ ਨੇ ਰਚਾਇਆ ਵਿਆਹ , ਇਸ ਜੋੜੇ ਦੀਆਂ ਤਸਵੀਰਾਂ ਵਾਇਰਲ[/caption] ਸਾਯਮਾ ਨੇ ਸੋਨੇ ਦੀ ਕਢਾਈ ਵਾਲੀ ਸ਼ੇਰਵਾਨੀ ਪਹਿਨੀ ਹੋਈ ਸੀ। ਸ਼ੇਰਵਾਨੀ ਦੇ ਨਾਲ ਉਹਨਾਂ ਨੇ ਕੀਮਤੀ ਸਟੋਨ ਅਤੇ ਮੋਤੀਆਂ ਦੀ ਮਾਲਾ ਪਹਿਨੀ ਸੀ। ਉਹਨਾਂ ਨੇ ਗੋਲਡ ਏਵੀਏਟਰ ਗਲਾਸਿਜ਼ ਵੀ ਪਹਿਨੇ ਹੋਏ ਸੀ। ਕਈ ਲੋਕਾਂ ਨੇ ਉਹਨਾਂ ਦੀਆਂ ਫੋਟੋਆਂ ਦੀ ਤਾਰੀਫ਼ ਕੀਤੀ ਹੈ। ਸੋਸ਼ਲ ਮੀਡੀਆ 'ਤੇ ਇਹ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ।

 
View this post on Instagram
 

Life is sweeter with you. 4.20.19 ?⁣ ⁣ Photos by ⁣@sennaahmad Outfits by @bhkazimov

A post shared by ?? ???? ?? ???? ???? (@biancamaieli) on


ਇਸ ਦੌਰਾਨ ਵਿਆਹ 'ਚ ਦੋਵਾਂ ਦੇ ਰਿਸ਼ਤੇਦਾਰ ਤੇ ਦੋਸਤ ਵੀ ਸ਼ਾਮਲ ਹੋਏ ਸਨ। ਦੋਵਾਂ ਨੇ ਇਕ-ਦੂਸਰੇ ਨੂੰ ਅੰਗੂਠੀ ਪਹਿਨਾਈ ਅਤੇ ਫਿਰ ਵਿਆਹ ਦੀਆਂ ਬਾਕੀ ਰਸਮਾਂ ਪੂਰੀਆਂ ਕੀਤੀਆਂ। ਦੋਵਾਂ ਦੀ ਮਹਿੰਦੀ ਦੀ ਰਸਮ ਵੀ ਕੀਤੀ ਗਈ, ਜਿਸ ਦੀਆਂ ਤਸਵੀਰਾਂ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਦੋਵਾਂ ਦਾ ਵਿਆਹ ਪਿਆਰ ਦੀ ਇਕ ਚੰਗੀ ਉਦਾਹਰਨ ਪੇਸ਼ ਕਰ ਰਿਹਾ ਹੈ। -PTCNews

Top News view more...

Latest News view more...