
ਇੰਡੋਨੇਸ਼ੀਆ 'ਚ ਭੂਚਾਲ ਨੇ 300 ਤੋਂ ਵੱਧ ਇਮਾਰਤਾਂ ਨੂੰ ਕੀਤਾ ਢੇਰੀ, ਦੋ ਦੀ ਮੌਤ
ਇੰਡੋਨੇਸ਼ੀਆ 'ਚ ਕੁਦਰਤ ਦੇ ਕਹਿਰ ਨੇ ਕਈ ਰੈਣ ਬਸੇਰਿਆਂ ਨੂੰ ਢਹਿ ਢੇਰੀ ਕਰ ਦਿੱਤਾ ਹੈ।4.4 ਦੀ ਤੀਬਰਤਾ ਵਾਲੇ ਇਸ ਭੂਚਾਲ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 21 ਵਿਅਕਤੀ ਜ਼ਖਮੀ ਹੋ ਗਏ ਹਨ।
ਇਹ ਭੂਚਾਲ ਬੁੱਧਵਾਰ ਦੁਪਹਿਰ 1.28 ਵਜੇ ਆਇਆ ਅਤੇ ਜ਼ਖਮੀਆਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ, ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ 2000 ਲੋਕਾਂ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤਾ ਗਿਆ ਹੈ। ਕੁਦਰਤੀ ਆਫਤ ਮੈਨੇਜਮੈਂਟ ਕਮੇਟੀ ਤੋਂ ਮਿਲੀ ਜਾਣਕਾਰੀ ਮੁਤਾਬਕ, ਤਕਰੀਬਨ 316 ਘਰ, ਤੋਂ ਇਲਾਵਾ ਸਕੂਲਾਂ, ਅਤੇ ਹੋਰ ਇਮਾਰਤਾਂ ਨੁਕਸਾਨੀਆਂ ਗਈਆਂ ਹਨ।
—PTC News