ਮੁੱਖ ਖਬਰਾਂ

ਖੇਤੀ ਕਾਨੂੰਨਾ ਦੇ ਵਿਰੋਧ 'ਚ ਅਭੈ ਸਿੰਘ ਚੌਟਾਲਾ ਨੇ ਭੇਜਿਆ ਅਸਤੀਫ਼ਾ

By Jagroop Kaur -- January 11, 2021 3:01 pm -- Updated:January 11, 2021 3:23 pm

ਇਨੈਲੋ ਵਿਧਾਇਕ ਅਭੈ ਸਿੰਘ ਚੋਟਾਲਾ ਨੇ ਹਰਿਆਣਾ ਵਿਧਾਨਸਭਾ ਨੂੰ ਚਿਠੀ ਲਿਖੀ ਹੈ ਜਿਸ ਵਿਚ ਉਹਨਾਂ ਲਿਖਿਆ ਹੈ ਕਿ 26 ਜਨਵਰੀ ਤੱਕ ਜੇਕਰ ਖੇਤੀ ਕਾਨੂੰਨ ਵਾਪਿਸ ਨਹੀਂ ਲਏ ਗਏ ਤਾਂ ਉਹਨਾਂ ਵੱਲੋਂ ਵਿਧਾਨਸਭਾ ਨੂੰ ਆਪਣਾ ਅਸਤੀਫਾ ਸੌਂਪਣਗੇ। ਉਹਨਾਂ ਕਿਹਾ ਕਿ ਇਸ ਨੂੰ ਮੇਰਾ ਅਸਤੀਫਾ ਹੀ ਸਮਝਿਆ ਜਾਵੇ। ਅਭੈ ਚੋਟਾਲਾ ਨੇ ਕਿਹਾ ਕਿ ਹੁਣ ਤੱਕ ਅੱਠ ਵਾਰ ਬੈਠਕ ਹੋ ਚੁਕੀ ਹੈ ਜੋ ਕਿ ਬੇਸਿੱਟਾ ਰਹੀ ਹੈ।

Abhay Chautala dares brother's son, wife to resign as INLD MP, MLA | India News,The Indian Expressਬਾਜਪਾ ਆਗੂ ਹਰਜੀਤ ਗਰੇਵਾਲ ਤੇ ਸੁਰਜੀਤ ਜਿਆਣੀ ਦੇ ਸਮਾਜਿਕ ਬਾਈਕਾਟ ਦਾ ਐਲਾਨ

ਅਜਿਹੇ 'ਚ ਉਹਨਾਂ ਕਿਹਾ ਕਿ ਮੈਂ ਅਜਿਹੇ ਹਲਾਤਾਂ 'ਚ ਵਿਧਾਨਸਭਾ 'ਚ ਆਪਣੀ ਮੌਜਦਗੀ ਨੂੰ ਮਹੱਤਵ ਨਹੀਂ ਦਿੰਦਾ। ਚਿਠੀ ਦੇ ਵਿਚ ਅਭੈ ਚੋਟਾਲਾ ਨੇ ਖੁਦ ਨੂੰ ਦੇਈ ਲਾਲ ਦੀ ਵਿਰਾਸਤ ਦਾ ਰੱਖਵਾਲਾ ਦੱਸਿਆ ਹੈ। ਅਭੈ ਚੌਟਾਲਾ ਨੇ ਕਿਹਾ ਸੀ ਕਿ ਪਿਛਲੇ ਡੇਢ ਮਹੀਨਿਆਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਭਿਆਨਕ ਠੰਡ ਅਤੇ ਬਰਸਾਤੀ ਮੌਸਮ ਵਿਚ ਫਸੇ ਹੋਏ ਹਨ।ਹੋਰ ਪੜ੍ਹੋ : ਕਿਸਾਨੀ ਅੰਦੋਲਨ ਨੂੰ ਲੈਕੇ ਸੁਖਬੀਰ ਬਾਦਲ ਨੇ ਘੇਰੀ ਕੈਪਟਨ ਸਰਕਾਰ
ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕੀ ਇਹ ਤਿੰਨੋਂ ਖੇਤੀਬਾੜੀ ਕਾਨੂੰਨ ਬਣਾਉਣ ਤੋਂ ਪਹਿਲਾਂ ਕਿਸੇ ਵੀ ਕਿਸਾਨ ਸੰਗਠਨ ਨਾਲ ਸਲਾਹ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਕਿਸਾਨ ਸੰਗਠਨ ਨੇ ਅਜਿਹੇ ਬਿੱਲ ਲਿਆਉਣ ਦੀ ਮੰਗ ਕੀਤੀ। ਸਰਕਾਰ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਲਈ ਸਿਰਫ ਜੀਐਸਟੀ ਵਿੱਚ ਸੋਧ ਕਰਦੀ ਹੈ, ਪਰ ਕਿਸਾਨਾਂ ਦੀ ਮੰਗ ਦੇ ਬਾਵਜੂਦ ਇਹ ਤਿੰਨੋਂ ਕਾਨੂੰਨ ਰੱਦ ਨਹੀਂ ਕੀਤੇ ਜਾ ਰਹੇ।

  • Share