Sat, Apr 27, 2024
Whatsapp

ਸਿਰਫ਼ ਇੱਕ ਕਲਿੱਕ ਦੱਸੇਗੀ ਪਾਲਕੀ ਸਾਹਿਬ ਦੀ ਲੋਕੇਸ਼ਨ

Written by  Jashan A -- August 08th 2019 07:15 PM
ਸਿਰਫ਼ ਇੱਕ ਕਲਿੱਕ ਦੱਸੇਗੀ ਪਾਲਕੀ ਸਾਹਿਬ ਦੀ ਲੋਕੇਸ਼ਨ

ਸਿਰਫ਼ ਇੱਕ ਕਲਿੱਕ ਦੱਸੇਗੀ ਪਾਲਕੀ ਸਾਹਿਬ ਦੀ ਲੋਕੇਸ਼ਨ

ਸਿਰਫ਼ ਇੱਕ ਕਲਿੱਕ ਦੱਸੇਗੀ ਪਾਲਕੀ ਸਾਹਿਬ ਦੀ ਲੋਕੇਸ਼ਨ,ਸ੍ਰੀ ਅੰਮ੍ਰਿਤਸਰ ਸਾਹਿਬ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਪਹਿਲੀ ਅਗਸਤ ਨੂੰ ਆਰੰਭ ਹੋਏ ਅੰਤਰਰਾਸ਼ਟਰੀ ਨਗਰ ਕੀਰਤਨ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਲੱਖਾਂ ਦੀ ਗਿਣਤੀ 'ਚ ਸੰਗਤ ਸਵਾਗਤ ਲਈ ਪੁੱਜ ਰਹੀਆਂ ਹਨ। ਬੇਸ਼ੱਕ ਸਵਾਗਤੀ ਉਤਸ਼ਾਹ ਦੇ ਮੱਦੇਨਜ਼ਰ ਨਗਰ ਕੀਰਤਨ 24 ਘੰਟੇ ਪੱਛੜ ਕੇ ਚੱਲ ਰਿਹਾ ਹੈ, ਪਰੰਤੂ ਫਿਰ ਵੀ ਸੰਗਤਾਂ ਦਾ ਉਤਸ਼ਾਹ ਵੱਧਦਾ ਜਾ ਰਿਹਾ ਹੈ ਅਤੇ ਉਹ ਘੰਟਿਆਂ ਤੱਕ ਰਸਤਿਆਂ ’ਚ ਖਲ੍ਹੋ ਕੇ ਨਗਰ ਕੀਰਤਨ ਦਾ ਇੰਤਜ਼ਾਰ ਕਰ ਰਹੀਆਂ ਹਨ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤ ਦੀ ਸਹੂਲਤ ਲਈ ਪਾਲਕੀ ਸਾਹਿਬ ਦੀ ਗੱਡੀ ਵਿੱਚ ਜੀ.ਪੀ.ਆਰ.ਐੱਸ ਟ੍ਰੈਕਿੰਗ ਡਿਵਾਈਸ ਲਗਾਈ ਗਈ ਹੈ। ਜਿਸ ਰਾਹੀਂ ਸੰਗਤ ਨਗਰ ਕੀਰਤਨ ਦੀ ਸਹੀ ਸਥਿਤੀ ਦੇਖ ਸਕੇਗੀ। ਜਿਸ ਨਾਲ ਉਹਨਾਂ ਨੂੰ ਸਵਾਗਤੀ ਪ੍ਰਬੰਧਾਂ ਸਬੰਧੀ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਵੇਗੀ। ਇਥੇ ਇਹ ਵੀ ਦੱਸਣਾ ਬਣਦਾ ਹੈ ਤੁਸੀਂ ਇੱਕ ਐਪ ਜ਼ਰੀਏ ਪੂਰੇ ਨਗਰ ਕੀਰਤਨ ਦੀ ਜਾਣਕਾਰੀ ਲੈ ਸਕਦੇ ਹੋ। ਇਸ ਐਪ ਦਾ ਨਾਮ "Vave GpsTracker" ਹੈ, ਜਿਸ ਨੂੰ ਤੁਸੀਂ ਆਸਾਨੀ ਨਾਲ Google Play Store ਤੋਂ ਡਾਊਨਲੋਡ ਕਰ ਸਕਦੇ ਹੋ। ਇਸ ਦਾ ਇਸਤੇਮਾਲ ਤੁਸੀਂ ਇਸ ( User id: SGPC Password: s12345 ) ਆਈਡੀ ਪਾਸਵਰਡ ਰਾਹੀਂ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਕੇਂਦਰੀ ਦਫ਼ਤਰ ਸਥਾਪਿਤ ਕਰਦਿਆਂ 4 ਮੋਬਾਈਲ ਨੰਬਰ ਜਾਰੀ ਕੀਤੇ ਗਏ ਹਨ, ਤਾਂ ਜੋ ਉਨ੍ਹਾਂ ਨੂੰ ਸਵਾਗਤੀ ਪ੍ਰਬੰਧਾਂ ਸਬੰਧੀ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ। -PTC News


Top News view more...

Latest News view more...