ਆਈ.ਐਨ.ਐਕਸ. ਮੀਡੀਆ ਕੇਸ : ਈ.ਡੀ. ਨੇ ਕਾਰਤੀ ਚਿਦੰਬਰਮ ਦੀ 54 ਕਰੋੜ ਦੀ ਜਾਇਦਾਦ ਕੀਤੀ ਜ਼ਬਤ

INX Media case: ED Karti Chidambaram 54-cr assets Property confiscation

ਆਈ.ਐਨ.ਐਕਸ. ਮੀਡੀਆ ਕੇਸ : ਈ.ਡੀ. ਨੇ ਕਾਰਤੀ ਚਿਦੰਬਰਮ ਦੀ 54 ਕਰੋੜ ਦੀ ਜਾਇਦਾਦ ਕੀਤੀ ਜ਼ਬਤ:ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਆਈ.ਐਨ.ਐਕਸ. ਮੀਡੀਆ ਕੇਸ ‘ਚ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ.ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਦੀ ਲਗਭਗ 54 ਕਰੋੜ ਰੁਪਏ ਦੀ ਜਾਇਦਾਦ ਅਤੇ ਬੈਂਕ ‘ਚ ਜਮਾ ਰਾਸ਼ੀ ਨੂੰ ਜ਼ਬਤ ਕਰ ਲਿਆ ਹੈ।ਸੂਤਰਾਂ ਮੁਤਾਬਕ ਚਿਦਾਂਬਰਮ ਦੀ ਦਿੱਲੀ, ਲੰਡਨ, ਬ੍ਰਿਟੇਨ, ਸਪੇਨ ਅਤੇ ਪੈਰਿਸ ਦੀ ਪ੍ਰਾਪਰਟੀ ਜ਼ਬਤ ਕਰ ਲਈ ਗਈ ਹੈ।ਈ.ਡੀ .ਵੱਲੋਂ ਜ਼ਬਤ ਕੀਤੀਆਂ ਇਨ੍ਹਾਂ ਜਾਇਦਾਦਾਂ ‘ਚ ਨਵੀਂ ਦਿੱਲੀ ਦੇ ਜੋਰ ਬਾਗ, ਊਟੀ-ਕੋਡਈਕਨਾਲ ‘ਚ ਮੌਜੂਦ ਬੰਗਲੇ, ਯੂ.ਕੇ. ‘ਚ ਸਥਿਤ ਮਕਾਨ ਜਾਇਦਾਦ ‘ਚ ਸ਼ਾਮਲ ਹੈ।

ਸੋਮਵਾਰ ਨੂੰ ਦਿੱਲੀ ਦੀ ਇਕ ਅਦਾਲਤ ਨੇ ਕੇਂਦਰੀ ਜਾਂਚ ਬਿਊਰੋ ਅਤੇ ਈ.ਡੀ. ਵੱਲੋਂ ਦਾਖ਼ਲ ਪੀ.ਚਿਦਾਂਬਰਮ ਅਤੇ ਉਨ੍ਹਾਂ ਦੇ ਬੇਟੇ ਕਾਰਤੀ ਚਿਦਾਂਬਰਮ ਦੀ ਗ੍ਰਿਫਤਾਰੀ ਰੋਕ ਦਿੱਤੀ ਅਤੇ ਅੰਤਰਿਮ ਸੁਰੱਖਿਆ ਇਕ ਨਵੰਬਰ ਤੱਕ ਵਧਾ ਦਿੱਤੀ ਸੀ।ਸੀ.ਬੀ.ਆਈ. ਜਾਂਚ ਕਰ ਰਹੀ ਹੈ ਕਿ 2006 ‘ਚ ਵਿੱਤ ਮੰਤਰੀ ਦੇ ਅਹੁਦੇ ‘ਤੇ ਰਹਿੰਦੇ ਹੋਏ ਚਿਦਾਂਬਰਮ ਨੇ ਕਿਸ ਤਰ੍ਹਾਂ ਇਕ ਵਿਦੇਸ਼ੀ ਕੰਪਨੀ ਨੂੰ ਐਫ.ਆਈ.ਪੀ.ਬੀ. ਦੀ ਮਨਜ਼ੂਰੀ ਦੇ ਦਿੱਤੀ ਜਦਕਿ ਸਿਰਫ ਕੈਬਨਿਟ ਦੇ ਆਰਥਿਕ ਮਾਮਲਿਆਂ ਦੀ ਕਮੇਟੀ ਨੂੰ ਅਜਿਹਾ ਕਰਨ ਦਾ ਅਧਿਕਾਰ ਹੈ।

ਜ਼ਿਕਰਯੋਗ ਹੈ ਕਿ ਕਾਰਤੀ ਦਾ ਨਾਮ 2007 ਵਿਚ ਆਈ.ਐਨ.ਐਕਸ. ਮੀਡੀਆ ’ਚ ਫੰਡਾਂ ਨੂੰ ਸਵੀਕਾਰ ਕਰਨ ਦੇ ਲਈ ਵਿਦੇਸ਼ੀ ਨਿਵੇਸ਼ ਸਮਰਥਨ ਬੋਰਡ ਦੀ ਪ੍ਰਵਾਨਗੀ ਨਾਲ ਜੁੜੇ ਇਕ ਮਾਮਲੇ ’ਚ ਸਾਹਮਣੇ ਆਇਆ ਸੀ।
-PTCNews