IPL 2019: ਜਿੱਤ ਤੋਂ ਬਾਅਦ ਅਸ਼ਵਿਨ ਨੇ ਮੈਦਾਨ 'ਚ ਪਾਇਆ ਭੰਗੜਾ, ਵੀਡੀਓ ਹੋਈ ਵਾਇਰਲ
IPL 2019: ਜਿੱਤ ਤੋਂ ਬਾਅਦ ਅਸ਼ਵਿਨ ਨੇ ਮੈਦਾਨ 'ਚ ਪਾਇਆ ਭੰਗੜਾ, ਵੀਡੀਓ ਹੋਈ ਵਾਇਰਲ,ਮੋਹਾਲੀ: ਆਈ ਪੀ ਐੱਲ 2019 ਦੇ 12 ਸੀਜ਼ਨ 'ਚ ਕਾਫੀ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ। ਸਾਰੀਆਂ ਟੀਮਾਂ ਦੇ ਖਿਡਾਰੀ ਬੇਹਤਰੀਨ ਪ੍ਰਦਰਸ਼ਨ ਕਰ ਰਹੇ ਹਨ। ਬੀਤੇ ਦਿਨ ਮੋਹਾਲੀ ਦੇ ਆਈ. ਐੱਸ. ਬਿੰਦਰਾ ਸਟੇਡੀਅਮ 'ਚ ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਵਿਚਕਾਰ ਮੈਚ ਖੇਡਿਆ ਗਿਆ।
View this post on InstagramTurn ➡ Timber ➡ Run ???♂ . . . #SaddaPunjab #KXIPvRR #VIVOIPL @rashwin99
ਇਸ ਮੈਚ 'ਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਰਾਜਸਥਾਨ ਰਾਇਲਜ਼ ਨੂੰ 12 ਦੌੜਾਂ ਤੋਂ ਹਰਾ ਦਿੱਤਾ। ਹੋਰ ਪੜ੍ਹੋ:ਵਿਅਕਤੀ ਨੂੰ ਹੋਟਲ ‘ਚ ਰੋਟੀ ਮੰਗਣੀ ਪਈ ਮਹਿੰਗੀ, ਚੜ੍ਹਿਆ ਕੁਟਾਪਾ, ਜਾਣੋ ਕਿਉਂ ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਹੁਲ (50), ਡੇਵਿਡ ਮਿਲਰ (40) ਤੇ ਕਪਤਾਨ ਰਵਿਚੰਦਰਨ ਅਸ਼ਵਿਨ ਦੀ ਚਾਰ ਗੇਂਦਾਂ ਤੇ 17 ਦੌੜਾਂ ਦੀ ਪਾਰੀ ਦੀ ਸਹਾਇਤਾ ਨਾਲ 20 ਓਵਰਾਂ 'ਚ ਛੇ ਵਿਕਟਾਂ ਦੇ ਨੁਕਸਾਨ 'ਤੇ 182 ਦੌੜਾਂ ਬਣਾਈਆਂ।
ਜਿਸ ਦਾ ਪਿੱਛਾ ਕਰਦਿਆਂ ਰਾਜਸਥਾਨ ਦੀ ਟੀਮ 20 ਓਵਰਾਂ 'ਚ ਸੱਤ ਵਿਕਟਾਂ ਗਵਾ ਕੇ 168 ਦੌੜਾਂ ਹੀ ਬਣਾ ਸਕੀ। ਇਸ ਮੈਚ ਨੂੰ ਜਿੱਤਣ ਤੋਂ ਬਾਅਦ ਕਿੰਗਸ XI ਪੰਜਾਬ ਦੇ ਖਿਡਾਰੀਆਂ ਨੇ ਜਮ ਕੇ ਜਸ਼ਨ ਮਨਾਇਆ। ਇਸ ਦੌਰਾਨ ਪੰਜਾਬ ਦੀ ਟੀਮ ਦੇ ਕਪਤਾਨ ਰਵੀਚੰਦਰਨ ਅਸ਼ਵਿਨ ਭੰਗੜਾ ਪਾਉਂਦੇ ਵੀ ਦਿਖਾਈ ਦਿੱਤੇ।View this post on Instagram
-PTC NewsView this post on InstagramBhangra ta sajda jado nachche sadda skipper!? . . . #SaddaPunjab #KXIPvRR #VIVOIPL @rashwin99