Sat, Apr 27, 2024
Whatsapp

ਆਈਸੋਲੇਟ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਵੀਡੀਓ ਵਾਇਰਲ, ਅੰਮ੍ਰਿਤਧਾਰੀ ਸਿੱਖ ਦਾ ਦੋਸ਼- ਸ਼ਰਾਬ ਦੇ ਡੱਬਿਆਂ ਵਿਚ ਆ ਰਿਹਾ ਖਾਣਾ

Written by  Shanker Badra -- May 20th 2020 12:41 PM
ਆਈਸੋਲੇਟ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਵੀਡੀਓ ਵਾਇਰਲ, ਅੰਮ੍ਰਿਤਧਾਰੀ ਸਿੱਖ ਦਾ ਦੋਸ਼- ਸ਼ਰਾਬ ਦੇ ਡੱਬਿਆਂ ਵਿਚ ਆ ਰਿਹਾ ਖਾਣਾ

ਆਈਸੋਲੇਟ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਵੀਡੀਓ ਵਾਇਰਲ, ਅੰਮ੍ਰਿਤਧਾਰੀ ਸਿੱਖ ਦਾ ਦੋਸ਼- ਸ਼ਰਾਬ ਦੇ ਡੱਬਿਆਂ ਵਿਚ ਆ ਰਿਹਾ ਖਾਣਾ

ਆਈਸੋਲੇਟ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਵੀਡੀਓ ਵਾਇਰਲ, ਅੰਮ੍ਰਿਤਧਾਰੀ ਸਿੱਖ ਦਾ ਦੋਸ਼- ਸ਼ਰਾਬ ਦੇ ਡੱਬਿਆਂ ਵਿਚ ਆ ਰਿਹਾ ਖਾਣਾ:ਸ੍ਰੀ ਮੁਕਤਸਰ ਸਾਹਿਬ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਇਸ ਦੌਰਾਨ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਵੱਖ -ਵੱਖ ਥਾਵਾਂ 'ਤੇ ਆਈਸੋਲੇਟ ਕੀਤਾ ਹੋਇਆ ਪਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਦੇਖ ਭਾਲ ਨਹੀਂ ਕੀਤੀ ਜਾ ਰਹੀ। ਇਸ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਨੂੰ ਕੋਰੋਨਾ ਆਈਸੋਲੇਟ ਹਸਪਤਾਲ ਦਾ ਰੂਪ ਦਿੱਤਾ ਗਿਆ ਹੈ। ਇਸੇ ਦਰਮਿਆਨ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਦੇ ਆਈਸੋਲੇਟ 17 ਕੋਰੋਨਾ ਮਰੀਜਾਂ 'ਚੋਂ ਕੁਝ ਨੇ ਇੱਕ ਵੀਡੀਓ ਸਾਂਝੀ ਕਰਕੇ ਦੋਸ਼ ਲਾਏ ਹਨ ਕਿ ਉਹਨਾਂ ਨੂੰ ਖਾਣਾ ਠੀਕ ਨਹੀਂ ਮਿਲ ਰਿਹਾ। ਉਹਨਾਂ ਕਿਹਾ ਕਿ ਅੰਮ੍ਰਿਤਧਾਰੀ ਸਿੱਖ ਨੂੰ ਸ਼ਰਾਬ ਦੇ ਡੱਬਿਆਂ 'ਚ ਖਾਣਾ ਦਿੱਤਾ ਜਾ ਰਿਹਾ ਹੈ। ਓਧਰ ਇਸ ਮਾਮਲੇ ਦੀ ਵੀਡੀਓ ਵਾਇਰਲ ਹੋਣ ਉਪਰੰਤ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਸਖ਼ਤ ਸਟੈਂਡ ਲਿਆ ਹੈ। ਇਸ ਮੌਕੇ ਸਰਕਾਰੀ ਹਸਪਤਾਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਵਤੇਜ ਸਿੰਘ ਕਾਉਣੀ ਨੇ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਇਹਨਾਂ ਨੂੰ ਠੀਕ ਖਾਣਾ ਨਹੀਂ ਦੇ ਸਕਦੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੱਸੇ ,ਅਸੀਂ ਇਹ ਪ੍ਰਬੰਧ ਕਰਨ ਲਈ ਤਿਆਰ ਹਾਂ। ਇਸ ਮੌਕੇ ਅਕਾਲੀ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਦੇ ਨਿੱਜੀ ਸਕਤਰ ਬਿੰਦਰ ਗੋਨਿਆਣਾ ਨੇ ਕਿਹਾ ਕਿ ਜਿਸ ਤਰ੍ਹਾਂ ਸ਼ਰਾਬ ਦੇ ਡੱਬਿਆਂ 'ਚ ਆਈਸੋਲੇਟ ਕੋਰੋਨਾ ਪਾਜ਼ੀਟਿਵ ਮਰੀਜਾਂ ਨੂੰ ਖਾਣਾ ਦਿੱਤਾ ਜਾ ਰਿਹਾ ਹੈ,ਉਹ ਬਹੁਤ ਨਿੰਦਣਯੋਗ ਹੈ। ਦੱਸ ਦੇਈਏ ਕਿ ਹੁਣ ਕੋਰੋਨਾ ਵਾਇਰਸ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਸੂਬੇ ਭਰ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ ਵੱਡੀ ਗਿਣਤੀ ਵਿਚ ਲਗਾਤਾਰ ਠੀਕ ਹੋ ਕੇ ਘਰਾਂ ਨੂੰ ਪਰਤ ਰਹੇ ਹਨ। -PTCNews


Top News view more...

Latest News view more...