Sat, Apr 27, 2024
Whatsapp

ਇਸਰੋ ਨੇ ਭਾਰਤ ਦਾ 100ਵਾਂ ਸੈਟੇਲਾਈਟ ਲਾਂਚ ਕਰਕੇ ਰਚਿਆ ਇਤਿਹਾਸ

Written by  Joshi -- January 12th 2018 01:35 PM
ਇਸਰੋ ਨੇ ਭਾਰਤ ਦਾ 100ਵਾਂ ਸੈਟੇਲਾਈਟ ਲਾਂਚ ਕਰਕੇ ਰਚਿਆ ਇਤਿਹਾਸ

ਇਸਰੋ ਨੇ ਭਾਰਤ ਦਾ 100ਵਾਂ ਸੈਟੇਲਾਈਟ ਲਾਂਚ ਕਰਕੇ ਰਚਿਆ ਇਤਿਹਾਸ

ISRO's 100th satellite launched, it's New Year's gift to country: ISRO chairman: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ)  ਨੇ 100ਵਾਂ ਸੈਟੇਲਾਇਟ ਲਾਂਚ ਕਰਕੇ ਸੈਂਚੁਰੀ ਪੂਰੀ ਕਰ ਲਈ ਹੈ।ਸ਼ੁੱਕਰਵਾਰ ਨੂੰ ਇਕੱਠੇ ੩੧ ਸੈਟੇਲਾਈਟਾਂ ਨੂੰ ਛੱਡਿਆ ਗਿਆ,  ਜਿਸ 'ਚ 6 ਹੋਰ ਦੇਸ਼ਾਂ ਦੇ 28 ਤੇ ਭਾਰਤ ਦੇ 3 ਸੈਟੇਲਾਈਟ ਸ਼ਾਮਲ ਹਨ। ਸੈਟਾਲਾਈਟ ਪੀ.ਐੱਸ.ਐੱਲ.ਵੀ.-ਸੀ40 ਰਾਕੇਟ ਨੂੰ ਸ਼ੁੱਕਰਵਾਰ ਦੀ ਸਵੇਰ 9.28 ਵਜੇ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਛੱਡਿਆ ਗਿਆ।ਵੀਰਵਾਰ ਨੂੰ ਹੀ ਰਾਕੇਟ ਦੇ ਹੇਠਲੇ, ਵਿਚਕਾਰਲੇ ਅਤੇ ਉੱਪਰੀ ਹਿੱਸੇ ਦੀ ਤੇਲ ਦੀ ਟੰਕੀ 'ਚ ਪੁਲਾੜ ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੇ ਤਰਲ ਅਤੇ ਠੋਸ ਫਿਊਲ ਭਰਨਾ ਸ਼ੁਰੂ ਕਰ ਦਿੱਤਾ ਸੀ। ਸੈਟੇਲਾਈਟ ਕੇਂਦਰ ਨਿਰਦੇਸ਼ਕ ਐੱਮ. ਅੰਨਾਦੁਰਈ  ਨੇ ਜਾਣਕਾਰੀ ਦਿੱਤੀ ਕਿ ਮਾਈਕ੍ਰੋ ਸੈਟੇਲਾਈਟ ਪੁਲਾੜ ਭਾਰਤ ਦਾ 100ਵਾਂ ਸੈਟੇਲਾਈਟ ਹੈ। ISRO's 100th satellite launched, it's New Year's gift to country: ISRO chairmanISRO's 100th satellite launched, it's New Year's gift to country: ISRO chairman: ਦੱਸ ਦੇਈਏ ਕਿ 2017 ਵਿੱਚ ਵੀ  ਲਾਂਚ ਕਰਨ ਦੇ ਯਤਨ ਕੀਤੇ ਗਏ ਸਨ ਇਸੇ ਤਰ੍ਹਾਂ ਦੇ ਰਾਕੇਟ ਤੋਂ 31 ਅਗਸਤ 2017 ਨੂੰ ਨੌਵਹਿਨ ਸੈਟੇਲਾਈਟ ਆਈ.ਆਰ.ਐੱਨ.ਐੱਸ.ਐੱਸ.੧-ਐੱਚ ਲਾਂਚ ਕੀਤਾ ਗਿਆ ਸੀ ਪਰ ਹੀਟ ਸ਼ੀਲਡ ਨਾ ਖੁੱਲ੍ਹਣ ਕਾਰਨ ਸੈਟੇਲਾਈਟ ਰਾਕੇਟ ਦੇ ਚੌਥੇ ਚਰਨ 'ਚ ਅਸਫਲ ਹੋ ਗਿਆ ਸੀ।

ਇਸ ਸੰਬੰਧ 'ਚ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ  ਨੇ ਕਿਹਾ ਕਿ ਭਾਰਤ ਦੁਆਰਾ ਪੁਲਾੜ ਤਕਨਾਲੋਜੀ ਦੋਹਰੇ ਇਸਤੇਮਾਲ ਦੀ ਸਮਰੱਥਾ ਯੁਕਤ ਹੈ ਤੇ 3 ਕਾਰਟੋਸੈੱਟ-2 ਲੜੀ ਦੇ ਅਰਥ ਆਬਜ਼ਰਵੇਸ਼ਨ ਸੈਟੇਲਾਈਟਾਂ ਨੂੰ ਪੁਲਾੜ ਭੇਜੇ ਜਾਣਾ ਫੌਜ ਇਸਤੇਮਾਲ ਦੇ ਬਰਾਬਰ ਹੈ।ਭਾਰਤੀ ਸੈਟੇਲਾਈਟਾਂ ਵਿੱਚ ੫ ਕਿਲੋਗ੍ਰਾਮ ਦਾ ਇਕ ਨੈਨੋ ਸੈਟੇਲਾਈਟ ਤੇ 100 ਕਿਲੋਗ੍ਰਾਮ ਦਾ ਇਕ ਮਾਈਕ੍ਰੋ ਸੈਟੇਲਾਈਟ ਵੀ ਦਰਜ ਹਨ । ਬਾਕੀ 28 ਸੈਟੇਲਾਈਟ ਕੈਨੇਡਾ, ਫਿਨਲੈਂਡ, ਫਰਾਂਸ, ਦੱਖਣੀ ਕੋਰੀਆ, ਬ੍ਰਿਟੇਨ ਅਤੇ ਅਮਰੀਕਾ ਦੇ ਹਨ। ਸਾਰੇ ਸੈਟੇਲਾਈਟਾਂ  ਨੂੰ ਮਿਲਾਕੇ ਕੁੱਲ ਭਾਰ 1323 ਕਿਲੋਗ੍ਰਾਮ  ਬਣਦਾ ਹੈ। ਪਾਕਿਸਤਾਨ  ਨੇ ਕਿਹਾ ਹੈ ਕਿ  ਜ਼ਰੂਰੀ ਹੈ ਕਿ ਇਨ੍ਹਾਂ ਨੂੰ ਫੌਜ ਦੇ ਤਰੀਕੇ ਨਾਲ ਨਾ ਵਰਤਿਆ  ਜਾਵੇ, ਅਜਿਹਾ ਹੋਣ ਹੈ ਇਸ ਦਾ ਖੇਤਰ 'ਤੇ ਗਲਤ ਪ੍ਰਭਾਵ ਪਵੇਗਾ। —PTC News

Top News view more...

Latest News view more...