adv-img
ਮੁੱਖ ਖਬਰਾਂ

ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ 'ਚ ਪੂਰੀ ਰਾਤ ਪਿਆ ਮੀਂਹ, ਠੰਢ ਨੇ ਦਿੱਤੀ ਦਸਤਕ

By Pardeep Singh -- October 11th 2022 08:45 AM

Chandigarh Weather : ਚੰਡੀਗੜ੍ਹ ਸਮੇਤ ਮੁਹਾਲੀ ਅਤੇ ਪੰਚਕੂਲਾ ਵਿੱਚ ਬੀਤੀ ਰਾਤ ਤੋਂ ਮੀਂਹ ਪੈ ਰਿਹਾ ਹੈ। ਮੌਸਮ 'ਚ ਅਚਾਨਕ ਆਈ ਤਬਦੀਲੀ ਤੋਂ ਬਾਅਦ ਟਰਾਈਸਿਟੀ 'ਚ ਮੀਂਹ ਪੈ ਰਿਹਾ ਹੈ। ਮੀਂਹ ਅੱਜ ਮੰਗਲਵਾਰ ਦੀ ਸਵੇਰ ਤੱਕ ਜਾਰੀ ਰਿਹਾ। ਅਕਤੂਬਰ ਮਹੀਨੇ ਵਿੱਚ ਜੁਲਾਈ ਵਾਂਗ ਮੀਂਹ ਪੈ ਰਿਹਾ ਹੈ। ਬੱਦਲਾਂ ਦੀ ਗੜਗੜਾਹਟ ਵਿਚਕਾਰ ਮੀਂਹ ਜਾਰੀ ਹੈ। ਸੋਮਵਾਰ ਦੇਰ ਸ਼ਾਮ ਤੋਂ ਸ਼ੁਰੂ ਹੋਇਆ ਮੀਂਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਸੋਮਵਾਰ ਰਾਤ ਨੂੰ ਚੰਡੀਗੜ੍ਹ ਦੇ ਹਰ ਹਿੱਸੇ ਵਿੱਚ ਭਾਰੀ ਮੀਂਹ ਪਿਆ।

ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਅਗਲੇ ਦਿਨਾਂ ਵਿੱਚ ਵੀ ਮੌਸਮ ਖ਼ਰਾਬ ਰਹੇਗਾ। ਮੀਂਹ ਕਾਰਨ ਤਾਪਮਾਨ ਵੀ ਹੇਠਾਂ ਆ ਗਿਆ ਹੈ। ਮੌਸਮ ਠੰਢਾ ਹੋ ਗਿਆ ਹੈ। ਮੌਸਮ ਵਿਭਾਗ ਮੁਤਾਬਕ ਖਰਾਬ ਮੌਸਮ ਕਾਰਨ ਅੱਜ ਪੰਜਾਬ ਦੇ ਕਈ ਜ਼ਿਲਿਆਂ 'ਚ ਮੀਂਹ ਪਵੇਗਾ। ਪੰਜਾਬ ਦੇ ਜਲੰਧਰ, ਨਵਾਂਸ਼ਹਿਰ, ਕਪੂਰਥਲਾ, ਲੁਧਿਆਣਾ, ਹੁਸ਼ਿਆਰਪੁਰ, ਰੋਪੜ, ਬਰਨਾਲਾ, ਸੰਗਰੂਰ, ਮਾਨਸਾ, ਪਟਿਆਲਾ ਅਤੇ ਮੋਹਾਲੀ 'ਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਸੀ। ਹਰਿਆਣਾ ਦੇ ਕੈਥਲ, ਕੁਰੂਕਸ਼ੇਤਰ, ਕਰਨਾਲ, ਯਮੁਨਾਨਗਰ, ਅੰਬਾਲਾ ਅਤੇ ਪੰਚਕੂਲਾ ਵਿੱਚ ਦੇਰ ਰਾਤ ਤੋਂ ਮੀਂਹ ਪੈ ਰਿਹਾ ਹੈ।

ਟਰਾਈਸਿਟੀ 'ਚ ਮੀਂਹ ਕਾਰਨ ਠੰਢ ਮਹਿਸੂਸ ਹੋਣ ਲੱਗੀ ਹੈ। ਜਿੱਥੇ ਦਿਨ ਦੇ ਤਾਪਮਾਨ 'ਚ ਫਰਕ ਆਇਆ ਹੈ, ਉਥੇ ਹੀ ਹੁਣ ਰਾਤ ਨੂੰ ਠੰਢ ਪੈਣੀ ਸ਼ੁਰੂ ਹੋ ਗਈ ਹੈ। ਇਨ੍ਹੀਂ ਦਿਨੀਂ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਹੁਣ ਬਾਜ਼ਾਰਾਂ ਵਿੱਚ ਗਰਮ ਕੱਪੜਿਆਂ ਦੀ ਖਰੀਦਦਾਰੀ ਸ਼ੁਰੂ ਹੋ ਗਈ ਹੈ।

ਇਹ ਵੀ ਪੜ੍ਹੋ: ਦੁਨੀਆ ਦੇ ਇਕਲੌਤੇ ਸ਼ਾਕਾਹਾਰੀ ਮਗਰਮੱਛ ਬਾਬੀਆ ਦਾ ਦੇਹਾਂਤ

-PTC News

  • Share