ਇਟਲੀ ‘ਚ ਪੰਜਾਬੀ ਨੌਜਵਾਨ ਦੀ ਚਮਕੀ ਕਿਸਮਤ, ਬਣਿਆ ਮਹਿੰਗੀ ਗੱਡੀ ਦਾ ਮਾਲਕ

ਇਟਲੀ ‘ਚ ਪੰਜਾਬੀ ਨੌਜਵਾਨ ਦੀ ਚਮਕੀ ਕਿਸਮਤ, ਬਣਿਆ ਮਹਿੰਗੀ ਗੱਡੀ ਦਾ ਮਾਲਕ,ਰੋਮ: ਅਕਸਰ ਹੀ ਕਿਹਾ ਜਾਂਦਾ ਹੈ ਕਿ ਰੱਬ ਜਦੋਂ ਵੀ ਦਿੰਦਾ ਹੈ ਛੱਪਰ ਫਾੜ ਕੇ ਦਿੰਦਾ ਹੈ। ਕੁਝ ਇਸ ਤਰ੍ਹਾਂ ਦਾ ਦੇਖਣ ਨੂੰ ਮਿਲਿਆ ਇਟਲੀ ‘ਚ ਜਿਥੇ ਇੱਕ ਪੰਜਾਬੀ ਨੌਜਵਾਨ ਪਲਕ ਝਪਕਦਿਆਂ ਹੀ ਲੱਖਾਂ ਦੀ ਕਾਰ ਦਾ ਮਾਲਕ ਬਣ ਗਿਆ। ਤੁਹਾਨੂੰ ਦੱਸ ਦੇਈਏ ਕਿ ਜਸਵਿੰਦਰਪਾਲ (35) ਉਰਫ਼ ਜੱਸੀ ਜਲੰਧਰ ਦੇ ਬੋਪਾਰਾਏ ਪਿੰਡ ਦਾ ਰਹਿਣ ਵਾਲਾ ਹੈ।

ਦਰਅਸਲ, ਇਟਲੀ ਦੇ ਕਈ ਇਲਾਕਿਆਂ ਵਿੱਚ ਰਾਤ ਦੇ ਵਿਸ਼ੇਸ਼ ਮੇਲੇ (ਫੇਸਤੇ) ਲੱਗਦੇ ਹਨ। ਮੇਲਿਆਂ ਵਿੱਚ ਇਲੈਕਟ੍ਰੋਨਿਕ ਕੰਪਨੀਆਂ ਅਤੇ ਹੋਰ ਮੋਟਰ-ਗੱਡੀਆਂ ਦੀਆਂ ਕੰਪਨੀਆਂ ਵੱਲੋਂ ਆਪਣੀ ਮਸ਼ਹੂਰੀ ਲਈ ਵਿਸ਼ੇਸ਼ ਸਟਾਲ ਲਗਾਏ ਜਾਂਦੇ ਹਨ, ਜਿਨ੍ਹਾਂ ਨੂੰ ਦੇਖਣ ਇਟਾਲੀਅਨ ਤੇ ਹੋਰ ਵਿਦੇਸ਼ੀ ਲੋਕ ਵੱਡੀ ਗਿਣਤੀ ਵਿੱਚ ਆਉਂਦੇ ਹਨ ਤੇ ਇਨ੍ਹਾਂ ਸਟਾਲਾਂ ‘ਤੇ ਹੀ ਕੰਪਨੀ ਵਾਲੇ ਵਿਸ਼ੇਸ਼ ਲਾਟਰੀ ਦਾ ਆਯੋਜਨ ਕਰਦੇ ਹਨ। ਲੱਕੀ ਡਰਾਅ ਨਾਲ ਗੱਡੀ ਇਨਾਮ ਵਜੋਂ ਮਿਲਦੀ ਹੈ।

ਹੋਰ ਪੜ੍ਹੋ:ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਜ਼ਰੂਰੀ ਖਬਰ!

ਮਿਲੀ ਜਾਣਕਾਰੀ ਮੁਤਾਬਕ ਲਾਟਰੀਆਂ ਦੀ ਕੀਮਤ ਸਿਰਫ਼ 2.5 ਜਾਂ 10 ਯੂਰੋ ਤੱਕ ਰੱਖੀ ਜਾਂਦੀ ਹੈ। ਇਟਲੀ ਦੇ ਬੋਰਗੋ ਹਰਮਾਦੇ ਵਿਖੇ ਮੇਲੇ ‘ਚ ਪਹਿਲੀ ਵਾਰ ‘ਕੀਆ ਕੰਪਨੀ’ ਦੀ ਨਵੇਂ ਮਾਡਲ ਦੀ ਕਾਰ (ਜਿਸ ਦੀ ਕੀਮਤ 7,950 ਯੂਰੋ ਹੈ ) ਭਾਰਤੀ ਮੂਲ ਦੇ ਜਸਵਿੰਦਰਪਾਲ ਉਰਫ਼ ਜੱਸੀ ਨੇ ਜਿੱਤੀ।

ਜਸਵਿੰਦਰ ਪਾਲ ਨੇ ਇਹ ਲਾਟਰੀ ਸਿਰਫ਼ 2 ਯੂਰੋ ਦੀ ਖਰੀਦੀ ਸੀ।ਉਸ ਨੇ ਆਪਣੀ ਕਿਸਮਤ ਅਜਮਾਉਣ ਲਈ ਇਹ ਪਹਿਲੀ ਵਾਰ ਲਾਟਰੀ ਖਰੀਦੀ ਸੀ। ਗੱਡੀ ਜਿੱਤਣ ਤੋਂ ਬਾਅਦ ਜਸਵਿੰਦਰ ਕਾਫੀ ਖੁਸ਼ ਹੈ ਤੇ ਲੋਕ ਉਸ ਨੂੰ ਵਧਾਈਆਂ ਦੇ ਰਹੇ ਹਨ।

-PTC News