Sat, Apr 27, 2024
Whatsapp

ਜੰਡਿਆਲਾ ਗੁਰੂ : ਬਿਕਰਮ ਮਜੀਠੀਆ ਨੇ ਬੀਬੀ ਜਗੀਰ ਕੌਰ ਦੇ ਹੱਕ 'ਚ ਟਰੈਕਟਰ 'ਤੇ ਸਵਾਰ ਹੋ ਕੇ ਕੱਢਿਆ ਰੋਡ ਸ਼ੋਅ

Written by  Shanker Badra -- April 20th 2019 08:11 PM
ਜੰਡਿਆਲਾ ਗੁਰੂ : ਬਿਕਰਮ ਮਜੀਠੀਆ ਨੇ ਬੀਬੀ ਜਗੀਰ ਕੌਰ ਦੇ ਹੱਕ 'ਚ ਟਰੈਕਟਰ 'ਤੇ ਸਵਾਰ ਹੋ ਕੇ ਕੱਢਿਆ ਰੋਡ ਸ਼ੋਅ

ਜੰਡਿਆਲਾ ਗੁਰੂ : ਬਿਕਰਮ ਮਜੀਠੀਆ ਨੇ ਬੀਬੀ ਜਗੀਰ ਕੌਰ ਦੇ ਹੱਕ 'ਚ ਟਰੈਕਟਰ 'ਤੇ ਸਵਾਰ ਹੋ ਕੇ ਕੱਢਿਆ ਰੋਡ ਸ਼ੋਅ

ਜੰਡਿਆਲਾ ਗੁਰੂ : ਬਿਕਰਮ ਮਜੀਠੀਆ ਨੇ ਬੀਬੀ ਜਗੀਰ ਕੌਰ ਦੇ ਹੱਕ 'ਚ ਟਰੈਕਟਰ 'ਤੇ ਸਵਾਰ ਹੋ ਕੇ ਕੱਢਿਆ ਰੋਡ ਸ਼ੋਅ:ਜੰਡਿਆਲਾ ਗੁਰੂ : ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਮੀਆਂ ਪੂਰੀ ਤਰ੍ਹਾਂ ਭੱਖ ਚੁੱਕੀਆਂ ਹਨ।ਜਿਸ ਦੇ ਲਈ ਸਿਆਸੀ ਪਾਰਟੀਆਂ ਵੱਲੋਂ ਵੋਟਰਾਂ ਤੱਕ ਪਹੁੰਚ ਕਰਨ ਲਈ ਹਰ ਨਵਾਂ ਤਰੀਕਾ ਵਰਤਿਆ ਜਾਂਦਾ ਹੈ। [caption id="attachment_285321" align="aligncenter" width="300"]Jagir Kaur favor Bikram Majithia tractor Road show ਜੰਡਿਆਲਾ ਗੁਰੂ : ਬਿਕਰਮ ਮਜੀਠੀਆ ਨੇ ਬੀਬੀ ਜਗੀਰ ਕੌਰ ਦੇ ਹੱਕ 'ਚ ਟਰੈਕਟਰ 'ਤੇ ਸਵਾਰ ਹੋ ਕੇ ਕੱਢਿਆ ਰੋਡ ਸ਼ੋਅ[/caption] ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਸਿਆਸੀ ਸਰਗਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।ਇਸ ਤਹਿਤ ਅੱਜ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਜੰਡਿਆਲਾ ਗੁਰੂ ਦੇ ਪਿੰਡ ਬੰਡਾਲਾ ਵਿੱਚ ਬੀਬੀ ਜਗੀਰ ਕੌਰ ਦੇ ਹੱਕ 'ਚ ਟਰੈਕਟਰ 'ਤੇ ਸਵਾਰ ਹੋ ਕੇ ਰੋਡ ਸ਼ੋਅ ਕੱਢਿਆ ਹੈ। [caption id="attachment_285323" align="aligncenter" width="300"]Jagir Kaur favor Bikram Majithia tractor Road show ਜੰਡਿਆਲਾ ਗੁਰੂ : ਬਿਕਰਮ ਮਜੀਠੀਆ ਨੇ ਬੀਬੀ ਜਗੀਰ ਕੌਰ ਦੇ ਹੱਕ 'ਚ ਟਰੈਕਟਰ 'ਤੇ ਸਵਾਰ ਹੋ ਕੇ ਕੱਢਿਆ ਰੋਡ ਸ਼ੋਅ[/caption] ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਟਰੈਕਟਰ 'ਤੇ ਸਵਾਰ ਹੋ ਕੇ ਰੋਡ ਸ਼ੋਅ ਕਰਨ ਦਾ ਮਤਲਬ ਹੈ ਕਿ ਟਰੈਕਟਰ ਦੇ ਮਾਲਕ ਨੂੰ ਕਾਂਗਰਸ ਸਰਕਾਰ ਨੇ ਕਿਵੇਂ ਝੂਠ ਬੋਲਕੇ ਲੁੱਟਿਆ ਅਤੇ ਕੁੱਟਿਆ ਹੈ।ਅੱਜ ਓਹਦੇ ਹਾਲਾਤ ਜਗਜ਼ਾਹਿਰ ਕਰਨ ਲਈ ਟਰੈਕਟਰ 'ਤੇ ਸਵਾਰ ਹੋ ਕੇ ਰੋਡ ਸ਼ੋਅ ਕੱਢਿਆ ਹੈ।ਉਨ੍ਹਾਂ ਨੇ ਕਿਹਾ ਕਿ ਕਿਸਾਨੀ ਕਰਜ਼ਾ ਮੁਆਫ਼ ਨਹੀਂ ਹੋਇਆ ਅਤੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। [caption id="attachment_285322" align="aligncenter" width="300"]Jagir Kaur favor Bikram Majithia tractor Road show ਜੰਡਿਆਲਾ ਗੁਰੂ : ਬਿਕਰਮ ਮਜੀਠੀਆ ਨੇ ਬੀਬੀ ਜਗੀਰ ਕੌਰ ਦੇ ਹੱਕ 'ਚ ਟਰੈਕਟਰ 'ਤੇ ਸਵਾਰ ਹੋ ਕੇ ਕੱਢਿਆ ਰੋਡ ਸ਼ੋਅ[/caption] ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸੇ ਵੀ ਨੌਜਵਾਨ ਨੂੰ ਰੁਜ਼ਗਾਰ ਨਹੀਂ ਦਿੱਤਾ ,ਜਿਸ ਕਰਕੇ ਉਨ੍ਹਾਂ ਨੂੰ ਨਾਲ ਲੈ ਕੇ ਸ਼ਕਤੀ ਪ੍ਰਦਰਸ਼ਨ' ਕੀਤਾ ਜਾ ਰਿਹਾ ਹੈ। -PTCNews


Top News view more...

Latest News view more...