ਜੈਪੁਰ ਤੋਂ ਮਨਾਲੀ ਜਾ ਰਹੇ ਟੈਂਪੂ-ਟ੍ਰੈਵਲਰ ਨੂੰ ਅਚਾਨਕ ਲੱਗੀ ਅੱਗ , ਸਵਾਰੀਆਂ ਨੇ ਮਸਾਂ ਬਚਾਈ ਜਾਨ

Jaipur to Manali Going Tampoo-traveler fire
ਜੈਪੁਰ ਤੋਂ ਮਨਾਲੀ ਜਾ ਰਹੇ ਟੈਂਪੂ-ਟ੍ਰੈਵਲਰ ਨੂੰ ਅਚਾਨਕ ਲੱਗੀ ਅੱਗ , ਸਵਾਰੀਆਂ ਨੇ ਮਸਾਂ ਬਚਾਈ ਜਾਨ

ਜੈਪੁਰ ਤੋਂ ਮਨਾਲੀ ਜਾ ਰਹੇ ਟੈਂਪੂ-ਟ੍ਰੈਵਲਰ ਨੂੰ ਅਚਾਨਕ ਲੱਗੀ ਅੱਗ , ਸਵਾਰੀਆਂ ਨੇ ਮਸਾਂ ਬਚਾਈ ਜਾਨ:ਰੂਪਨਗਰ : ਰੋਪੜ-ਕੁਰਾਲੀ ਹਾਈਵੇਅ 205 ‘ਤੇ ਸਥਿਤ ਪਿੰਡ ਮੁਗਲ ਮਾਜਰੀ ਕੋਲ ਅੱਜ ਸਵੇਰੇ ਤਿੰਨ ਵਜੇ ਟੈਂਪੂ-ਟ੍ਰੈਵਲਰ ਨੂੰ ਅਚਾਨਕ ਅੱਗ ਲੱਗ ਗਈ ਹੈ।ਇਸ ਘਟਨਾ ਦੌਰਾਨ ਟੈਂਪੂ-ਟ੍ਰੈਵਲਰ ‘ਚ ਸਵਾਰ ਲੋਕਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ ਹੈ।ਇਸ ਦੌਰਾਨ ਅੱਗ ਲੱਗਣ ਨਾਲ ਗੱਡੀ ਸੜ ਕੇ ਸੁਆਹ ਹੋ ਗਈ ਹੈ।

Jaipur to Manali Going Tampoo-traveler fire
ਜੈਪੁਰ ਤੋਂ ਮਨਾਲੀ ਜਾ ਰਹੇ ਟੈਂਪੂ-ਟ੍ਰੈਵਲਰ ਨੂੰ ਅਚਾਨਕ ਲੱਗੀ ਅੱਗ , ਸਵਾਰੀਆਂ ਨੇ ਮਸਾਂ ਬਚਾਈ ਜਾਨ

ਜਾਣਕਾਰੀ ਅਨੁਸਾਰ ਟੈਂਪੂ ਟ੍ਰੈਵਲਰ ਅੱਜ ਸਵੇਰੇ ਜੈਪੁਰ ਤੋਂ ਮਨਾਲੀ ਜਾ ਰਿਹਾ ਸੀ।ਇਸ ਦੌਰਾਨ ਜਦੋਂ ਪਿੰਡ ਮੁਗਲ ਮਾਜਰੀ ਦੇ ਕੋਲ ਪੁੱਜਿਆਂ ਤਾਂ ਗੱਡੀ ਦਾ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਡਵਾਈਡਰ ਨਾਲ ਜਾ ਕੇ ਵੱਜਾ।ਇਸ ਤੋਂ ਬਾਅਦ ਡਰਾਈਵਰ ਸਾਈਡ ਦਾ ਟਾਇਰ ਫੱਟ ਗਿਆ ਤੇ ਗੱਡੀ ਨੂੰ ਅੱਗ ਲੱਗ ਗਈ।

Jaipur to Manali Going Tampoo-traveler fire
ਜੈਪੁਰ ਤੋਂ ਮਨਾਲੀ ਜਾ ਰਹੇ ਟੈਂਪੂ-ਟ੍ਰੈਵਲਰ ਨੂੰ ਅਚਾਨਕ ਲੱਗੀ ਅੱਗ , ਸਵਾਰੀਆਂ ਨੇ ਮਸਾਂ ਬਚਾਈ ਜਾਨ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਸੰਨੀ ਦਿਓਲ ਪੁੱਜੇ ਗੁਰਦਾਸਪੁਰ , ਦੂਰਬੀਨ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਕੀਤੇ ਦਰਸ਼ਨ

ਇਸ ਦੌਰਾਨ ਗੱਡੀ ‘ਚ 4 ਬੱਚਿਆਂ ਸਮੇਤ 12 ਸਵਾਰੀਆਂ ਸਨ।ਜਦੋਂ ਗੱਡੀ ਨੂੰ ਅੱਗ ਲੱਗੀ ਤਾਂ ਟੈਂਪੂ-ਟ੍ਰੈਵਲਰ ‘ਚ ਸਵਾਰ ਲੋਕਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ ਹੈ ,ਜਿਸ ਨਾਲ ਇਕ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।ਇਸ ਹਾਦਸੇ ਵਿੱਚ ਜ਼ਖਮੀ ਡਰਾਈਵਰ ਗੋਬਿੰਦ ਪੁੱਤਰ ਸ਼ਿਵਾਜੀ ਰਾਮ ਨੂੰ ਕੁਰਾਲੀ ਹਸਪਤਾਲ ਦਾਖਲ ਕਰਵਾਇਆ ਗਿਆ।
-PTCNews